Uncategorized

ਸਵਿੱਟਜ਼ਰਲੈਂਡ ਨਾਕਆਊਟ ‘ਚ ਪਹੁੰਚਿਆ

ਫੁੱਟਬਾਲ ਟੂਰਨਾਮੈਂਟ: ਅਲਬਾਨੀਆ ਦੀਆਂ ਉਮੀਦਾਂ ਹਾਲੇ ਵੀ ਬਰਕਰਾਰ

ਲਿਲੀ/ ਫਰਾਂਸ (ਏਜੰਸੀ) ਸਵਿੱਟਜ਼ਰਲੈਂਡ ਨੇ ਫਰਾਂਸ ਦੀਆਂ ਗਲਤੀਆਂ ਦਾ ਫਾਇਦਾ ਲੈਂਦਿਆਂ ਯੂਰੋ ਕੱਪ ਫੁੱਟਬਾਲ ਟੂਰਨਾਮੈਂਟ ਦੇ ਗਰੁੱਪ ਏ ਮੁਕਾਬਲੇ ‘ਚ ਗੋਲਰਹਿਤ ਡਰਾਅ ਖੇਡ ਕੇ ਪਹਿਲੀ ਵਾਰ ਯੂਰਪੀਅਨ ਚੈਂਪੀਅਨਸ਼ਿਪ ਦੇ ਨਾਕਆਊਟ ‘ਚ ਜਗ੍ਹਾ ਬਣਾ ਲਈ ਉੱਥੇ ਹੀ ਗਰੁੱਪ ਦੇ ਇੱਕ ਹੋਰ ਮੈਚ ‘ਚ ਅਲਬਾਨੀਆ ਨੇ ਰੋਮਾਨੀਆ ਨੂੰ 1-0 ਨਾਲ ਹਰਾ ਕੇ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ ਸਵਿੱਟਜ਼ਰਲੈਂਡ ਨੇ ਮੇਜ਼ਬਾਨ ਫਰਾਂਸ ਨਾਲ 0-0 ਨਾਲ ਡਰਾਅ ਖੇਡਿਆ ਅਤੇ ਉਹ ਗਰੁੱਪ ਏ ‘ਚ ਪੰਜ ਅੰਕ ਲੈ ਕੇ ਦੂਜੇ ਸਥਾਨ ‘ਤੇ ਰਹੀ ਫਰਾਂਸ ਸਭ ਤੋਂ ਜਿਆਦਾ ਸੱਤ ਅੰਕਾਂ ਨਾਲ ਚੋਟੀ ‘ਤੇ ਰਿਹਾ ਅਲਬਾਨੀਆ ਦੀ ਇਹ ਤਿੰਨ ਮੈਚਾਂ ‘ਚ ਪਹਿਲੀ ਜਿੱਤ ਰਹੀ ਅਤੇ ਉਹ ਤੀਜੇ ਸਥਾਨ ‘ਤੇ ਅਤੇ ਨਾਕਆਊਟ ‘ਚ ਪਹੁੰਚਣ ਦੀਆਂ ਉਮੀਦਾਂ  ਹਾਲੇ ਪੂਰੀ ਤਰ੍ਹਾਂ ਸਮਾਪਤ ਨਹੀਂ ਹੋਈ ਹੈ ਰੋਮਾਨੀਆ ਇੱਕ ਅੰਕ ਨਾਲ ਚੌਥੇ ਸਥਾਨ ‘ਤੇ ਹੈ ਅਤੇ ਬਾਹਰ ਹੋ ਚੁੱਕਾ ਹੈ ਮੈਚ ‘ਚ ਫ੍ਰਾਂਸੀਸੀ ਮਿੱਡਫੀਲਡਰ ਪਾਊਲ ਪੋਗਬਾ ਅਤੇ ਬਦਲ ਖਿਡਾਰੀ ਦਿਮਿੱਤਰੀ ਪਾਇਟ ਨੇ ਵੀ ਜਬਰਦਸਤ ਸਟਰਾਈਕ ਨਾਲ ਗੋਲ ਦੇ ਮੌਕੇ ਬਣਾਏ ਪਰ ਕਾਮਯਾਬੀ ਕਿਸੇ ਹੱਥ ਨਾ ਆਈ ਪਰ ਮੈਚ ਨੂੰ ਡਰਾਅ ਕਰਵਾ ਕੇ ਫਰਾਂਸ ਗਰੁੱਪ ‘ਚ ਚੋਟੀ ‘ਤੇ ਰਹਿਣ ‘ਚ ਸਫ਼ਲ ਰਿਹ

ਪ੍ਰਸਿੱਧ ਖਬਰਾਂ

To Top