[horizontal_news id="1" scroll_speed="0.10" category="breaking-news"]
Breaking News

ਟੀਮ ਇੰਡੀਆ ਦੇ ਕੋਚ ‘ਤੇ ਫੈਸਲਾ 24 ਜੂਨ ਤੱਕ

ਨਵੀਂ ਦਿੱਲੀ. ਭਾਰਤੀ ਕ੍ਰਿਕਟ ਟੀਮ ਦੇ ਮੁਖ ਕੋਚ ਅਹੁਦੇ ‘ਤੇ 24 ਜੂਨ ਨੂੰ ਧਰਮਸ਼ਾਲਾ ‘ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ‘ਚ ਕੋਈ ਫੈਸਲਾ ਲਿਆ ਜਾ ਸਕਦਾ ਹੈ। ਬੀਸੀਸੀਆਈ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਧਰਮਸ਼ਾਲਾ ‘ਚ ਹੋਵੇਗੀ, ਜਿਸ ‘ਚ ਚਰਚਾ ਦਾ ਮੁੱਖ ਮੁੱਦਾ ਟੀਮ ਇੰਡੀਆ ਦੇ ਕੋਚ ਅਹੁਦੇ ‘ਤੇ ਨਿਯੁਕਤੀ ਨੂੰ ਮੰਨਿਆ ਜਾ ਰਿਹਾ ਹੈ।

ਇਸ ਅਹੁਦੇ ‘ਤੇ ਭਾਰਤ ਦੇ ਵੈਸਟਇੰਡੀਜ਼ੀ ਦੌਰ ‘ਤੇ ਜਾਣ ਤੋਂ ਪਹਿਲਾਂ ਫੈਸਲਾ ਲਏ ਜਾਣ ਦੀ ਉਮੀਦ ਹੈ। ਬੋਰਡ ਨੇ ਬਕਾਇਦਾ ਇਸ਼ਤਿਹਾਰ ਦੇ ਕੇ ਇਸ ਅਹੁਦੇ ਲਈ ਅਰਜ਼ੀਆਂ ਮੰਗੀਆਂ ਸਨ। ਜਿਸ ‘ਤੇ ਹੁਣ ਤੱਕ ਸਾਬਕਾ ਭਾਰਤੀ ਕ੍ਰਿਕਟਰ ਅਨਿਲ ਕੁੰਬਲੇ, ਸਾਬਕਾ ਟੀਮ ਡਾਇਰੈਕਟਰ ਤੇ ਕ੍ਰਿਕਟਰ ਰਵੀ ਸ਼ਾਸਤਰੀ ਤੇ ਮੁਖ ਚੋਣਕਰਤਾ ਸੰਦੀਪ ਪਾਟਿਲ ਸਮੇਤ 57 ਵਿਅਕਤੀਅ ਬਿਨੈ ਕਰ ਚੁੱਕੇ ਹਨ। ਭਾਰਤੀ ਟੀਮ ਦਾ ਮੁੱਖ ਕੋਚ ਦਾ ਅਹੁਦਾ ਸਾਲ 2014 ਤੋਂ ਖਾਲੀ ਪਿਆ ਹੈ। (ਏਜੰਸੀ)

ਪ੍ਰਸਿੱਧ ਖਬਰਾਂ

To Top