Uncategorized

ਟੀ-20 ਵਾਪਸੀ ਕਰਨ ਉਤਰੇਗੀ ਟੀਮ ਇੰਡੀਆ

ਹਰਾਰੇ। ਜਿੰਬਾਬਵੇ ਖਿਲਾਫ਼ ਇੱਕ ਰੋਜ਼ਾ ਸੀਰੀਜ਼ ‘ਚ ‘ਕਲੀਨ ਸਵੀਪ’ ਕਰਨ ਤੋਂ ਬਾਅਦ ਪਹਿਲਾ ਟੀ-20 ਅੰਤਰਰਾਸ਼ਅਰੀ ਮੁਕਾਬਲਾ ਹਾਰਨ ਵਾਲੇ ਟੀਮ ਇੰਡੀਆ ਸੋਮਵਾਰ ਨੂੰ ਦੂਜੇ ਟੀ-20 ਮੁਕਾਬਲੇ ‘ਚ ਜਿੱਤ ਦਰਜ ਕਰਕੇ ਸੀਰੀਜ਼ ‘ਚ ਵਾਪਸੀ ਕਰਨ ਦੇ ਇਰਾਦਿਆਂ ਨਾਲ ਉਤਰੇਗੀ।
ਅਨੁਭਵੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ‘ਚ ਭਾਰਤੀ ਟੀਮ ਨੇ ਜਿੰਬਾਬਵੇ ਨੂੰ ਤਿੰਨ ਇੱਕ ਰੋਜ਼ਾ ਮੈਚਾਂ ਦੀ ਸੀਰੀਜ਼ ‘ਚ 3-0 ਨਾਲ ਹਰਾਇਆ ਸੀ ਪਰ ਇਸ ਤੋਂ ਬਾਅਦ ਪਹਿਲੇ ਟੀ-20 ਮੁਕਾਬਲੇ ‘ਚ ਉਸ ਨੂੰ ਦੋ ਦੌੜਾਂ ਨਾਲ ਨਜ਼ਦੀਕੀ ਹਾਰ ਦਾ ਸਾਹਮਣਾ ਕਰਨਾ ਪਿਆ।
ਹਰਾਰੇ ‘ਚ ਹੋਣ ਵਾਲੇ ਦੂਜੇ ਟੀ-20 ਮੁਕਾਬਲੇ ‘ਚ ਪਿਛਲੀ ਹਾਰ ਨੂੰ ਭੁਲਾ ਕੇ ਇਹ ਟੀਮ ਜਿੱਤ ਦੇ ਉਦੇਸ਼ ਨਾਲ ਉਤਰੇਗੀ।

ਪ੍ਰਸਿੱਧ ਖਬਰਾਂ

To Top