ਦੇਸ਼

ਹਿਜਬੁਲ ਸਰਗਨਾ ਦੀ ਧਮਕੀ,ਕਸ਼ਮੀਰ ਨੂੰ ਬਣਾ ਦਿਆਂਗੇ ‘ਫੌਜੀਆਂ ਦੀ ਕਬਰਗਾਹ’

ਨਵੀਂ ਦਿੱਲੀ। ਕਸ਼ਮੀਰ ‘ਚ ਅੱਤਵਾਦ ਨੂੰ ਪਨਾਹ ਦੇ ਕੇ ਉਸ ਨੂੰ ਅਸ਼ਾਂਤ ਰੱਖਣ ਵਾਲੇ ਮੋਸਟ ਵਾਂਟਿਡ ਅੱਤਵਾਦੀ ਤੇ ਹਿਜਬੁਲ ਮੁਜਾਹਿਦੀਨ ਚੀਫ਼ ਸਈਅਦ ਸਲਾਉਦੀਨ ਨੇ ਕਸ਼ਮੀਰ ਮੁੱਦੇ ਦੇ ਕਿਸੇ ਵੀ ਸ਼ਾਂਤੀਪੂਰਨ ਸਿਆਸੀ ਹੱਲ ਕੱਢਣ ਦੀ ਕੋਸ਼ਿਸ਼ ‘ਚ ਅੜਿੱਕਾ ਪਾਉਣ ਲਈ ਇੱਕ ਵਾਰ ਫਿਰ ਜ਼ਹਿਰ ਉਗਲਿਆ ਹੈ। ਉਸ ਨੇ ਕਿਹਾ ਕਿ ਉਹ ਕਸ਼ਮੀਰੀਆਂ ਨੂੰ ਆਤਮਘਾਤੀ ਹਮਲਾਵਰ ਬਣਾਉਣ ਦੀ ਟ੍ਰੇਨਿੰਗ ਦੇਵੇਗਾ ਜੋ ਘਾਟੀ ਨੂੰ ‘ਭਾਰਤੀ ਫੌਜੀਆਂ ਦੀ ਕਬਰਗਾਹ’ ਬਣਾ ਦਿਆਂਗੇ। ਉਸ ਨੇ ਇਸ ਲੜਾਈ ਨੂੰ ਕਸ਼ਮੀਰ ਤੋਂ ਬਾਹਰ ਲਿਜਾਣ ਦੀ ਗੱਲ ਕਹੀ ਹੈ।
ਸਲਾਹੁਦੀਨ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ‘ਚ ਦੇਸ਼ ਦੀਆਂ ਵੱਡੀਆਂ ਸਿਆਸੀ ਪਾਰਟੀਆਂ ਦੇ ਮੈਂਬਰਾਂ ਦਾ ਵਫ਼ਦ ਘਾਟੀ ‘ਚ ਫੈਲੇ ਤਣਾਅ ਨੂੰ ਖ਼ਤਮ ਕਰਨ ਲਈ ਬੈਠਕ ਕਰ ਰਿਹਾ ਹੈ।

ਪ੍ਰਸਿੱਧ ਖਬਰਾਂ

To Top