ਦੇਸ਼

ਕੌਮਾਂਤਰੀ ਸ਼ਾਂਤੀ ਨੂੰ ਅੱਤਵਾਦ ਦੇ ਪ੍ਰਸਾਰ ਤੋਂ ਅਸਲੀ ਖ਼ਤਰਾ : ਮੋਦੀ

ਨਵੀਂ ਦਿੱਲੀ। ਅੱਤਵਾਦ ਨੂੰ ਕੌਮਾਂਤਰੀ ਸ਼ਾਂਤੀ ਲਈ ਸਭ ਤੋਂ ਗੰਭੀਰ ਖ਼ਤਰਾ ਦੱਸਦਿਆਂ ਭਾਰਤ ਅਤੇ ਮਿਸਰ ਨੇ ਇਸ ਬੁਰਾਈ ਨਾਲ ਹਰ ਪੱਧਰ ‘ਤੇ ਨਜਿੱਠਣ ਦਾ ਅੱਜ ਸੰਕਲਪ ਪ੍ਰਗਟਾਇਆ।
ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਹਿ ਅਲਸਿਸੀ ਨਾਲ ਵਿਸਥਾਰ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਇੱਕ ਸਾਂਝੀ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਵਧਦੇ ਕੱਟੜਵਾਦ, ਹਿੰਸਾ ਤੇ ਅੱਤਵਾਦ ਦਾ ਪ੍ਰਸਾਰ ਦੁਨੀਆ ਦੇ ਅਨੇਕ ਹਿੱਸਿਆਂ ‘ਚ ਇੱਕ ਵੱਡਾ ਖ਼ਤਰਾ ਬਣ ਚੁੱਕਿਆ ਹੈ।
ਗੱਲਬਾਤ ਤੋਂ ਬਾਅਦ ਜਾਰੀ ਸਾਂਝੇ ਬਿਆਨ ‘ਚ ਕਿਹਾ ਗਿਆ ਕਿ ਦੋਵਾਂ ਆਗੂਆਂ ਨੇ ਅੱਤਵਾਦ ਦੇ ਹਰ ਤੌਰ ਤਰੀਕੇ ਸਖ਼ਤ ਨਿਖੇਧੀ ਕੀਤੀ।

ਪ੍ਰਸਿੱਧ ਖਬਰਾਂ

To Top