Breaking News

ਜਿੰਦਾ ਫੜ੍ਹੇ ਗਏ ਅੱਤਵਾਦੀ ਨੇ ਮੰਨਿਆ ‘ ਮੈਂ ਪਾਕਿਸਤਾਨ ਤੋਂ ਹਾਂ’

ਨਵੀਂ ਦਿੱਲੀ। ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ‘ਚ ਬੀਤੇ ਦਿਨੀਂ ਨੌਗਾਮ ‘ਚ ਮੁਕਾਬਲੇ ਦੌਰਾਨ ਜਿੰਦਾ ਫੜ੍ਹੇ ਗਏ ਅੱਤਵਾਦੀ ਦੇ ਤਾਜ਼ਾ ਕਬੂਲਨਾਮੇ ‘ਚ ਪਾਕਿਸਤਾਨ ਇੱਕ ਵਾਰ ਫਿਰ ਬੇਨਕਾਮ ਹੋ ਗਿਆ ਹੈ। ਉਸ ਨੇ ਮੰਨਿਆ ਕਿ  ਉਹ ਪਾਕਿਸਤਾਨ ਦਾ ਰਹਿਣ ਵਾਲਾ ਹੈ। ਉਸ ਨੇ ਆਪਣਾ ਨਾਂਅ ਸੈਫੁੱਲਾ ਬਹਾਦੁਰ ਦੱਸਿਆ। ਅੱਤਵਾਦੀ ਸੈਫੁੱਲਾ ਬਹਾਦੁਰ ਦਾ ਫੜ੍ਹਿਆ ਜਾਣਾ ਦੇਸ਼ ਲਈ ਵੱਡੀ ਸਫ਼ਲਤਾ ਹੈ ਕਿਉਂਕਿ ਇਸ ਨਾਲ ਪਾਕਿਸਤਾਨ ਦੀ ਸਾਜਿਸ਼ ਦਾ ਖੁਲਾਸਾ ਹੋਇਆ ਹੈ। ਜ਼ਿਕਰਯੋਗ ਹੈ ਕਿ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ‘ਚ ਕੰਟਰੋਲ ਰੇਖਾ ਨੇੜੇ ਨੌਗਾਮ ਸੈਕਟਰ ‘ਚ ਬੀਤੇ ਦਿਨੀਂ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ ਤੇ ਇੱਕ ਅੱਤਵਾਦੀ ਨੂੰ ਫੜ੍ਹ ਲਿਆ ਸੀ।

ਪ੍ਰਸਿੱਧ ਖਬਰਾਂ

To Top