Breaking News

ਡਾਕ ਵਿਭਾਗ ਨੇ ਜਾਰੀ ਕੀਤਾ ਟੋਲ ਫ਼੍ਰੀ ਨੰਬਰ

ਨਵੀਂ ਦਿੱਲੀ। ਡਾਕ ਵਿਭਾਗ ਨੇ ਉਸ ਨਾਲ ਜੁੜੀਆਂ ਸ਼ਿਕਾਇਤਾਂ ਲਈ ਅੱਜ ਇੱਕ ਟੋਲ ਫ੍ਰੀ ਨੰਬਰ ‘1924’ ਜਾਰੀ ਕੀਤਾ ਤੇ ਕਿਹਾ ਕਿ ਨੀਤੀਗਤ ਮਸਲਿਆਂ ਨੂੰ ਛੱਡ ਕੇ ਹੋਰ ਸ਼ਿਕਾਇਤਾਂ ਦਾ ਹੱਲ ਇੱਕ ਕਾਰਜਦਿਵਸ ‘ਚ ਕੀਤਾ ਜਾਵੇਗਾ।
ਕੇਂਦਰੀ ਸੰਚਾਰ ਮੰਤਰੀ ਮਨੋਜ ਸਿਨਹਾ ਨੇ ਇੱਥੇ ਡਾਕ ਭਵਨ ‘ਚ ਇਸ ਸੇਵਾ ਦਾ ਉਦਘਾਟਨ ਕਰਦਿਆਂ ਕਿਹਾ ਕਿ ਫਿਲਹਾਲ ਤਿੰਨ ਭਾਸ਼ਾਵਾਂ ਹਿੰਦੀ, ਅੰਗਰੇਜ਼ੀ ਤੇ ਮਲਿਆਲਮ ‘ਚ ਇਹ ਹੈਲਪਲਾਈਨ ਸੇਵਾ ਸ਼ੁਰੂ ਕੀਤੀ ਗਈ ਹੈ।
ਜਲਦ ਦੀ ਇਸਦਾ ਵਿਸਥਾਰ ਸੰਵਿਧਾਨ ਦੀ ਅੱਠਵੀਂ ਅਨੁਸੂਚੀ ‘ਚ ਸ਼ਾਮਲ ਸਾਰੀਆਂ ਭਾਸ਼ਾਵਾਂ ‘ਚ ਕਰਨ ਦੀ ਯੋਜਨਾ ਹੈ।

ਪ੍ਰਸਿੱਧ ਖਬਰਾਂ

To Top