Breaking News

ਕੇਂਦਰੀ ਮੰਤਰੀ ‘ਤੇ ਲੱਗੇ ਸਰੀਰਕ ਸੋਸ਼ਣ ਦੇ ਦੋਸ਼, ਕਿਹਾ, ਮੰਤਰੀ ਜੀ ਅਸ਼ਲੀਲ

ਬਚਾਅ ‘ਚ ਉਤਰੇ ਸਾਂਸਦ ਉਦਿਤ ਰਾਜ

ਨਵੀਂ ਦਿੱਲੀ,

‘ਮਿ ਟੂ ਮੁਹਿੰਮ’ ‘ਚ ਕੇਂਦਰੀ ਮੰਤਰੀ ਐਮ.ਜੇ. ਅਕਬਰ ਦਾ ਵੀ ਨਾਂਅ ਸਾਹਮਣੇ ਆਇਆ ਹੈ ਵਿਦੇਸ਼ ਰਾਜ ਮੰਤਰੀ ‘ਤੇ ਪਹਿਲਾਂ ਤਾਂ ਦੋ ਮਹਿਲਾ ਪੱਤਰਕਾਰਾਂ ਨੇ ਸਰੀਰਕ ਸੋਸ਼ਣ ਦਾ ਦੋਸ਼ ਲਾਇਆ ਸੀ ਪਰ ਹੁਣ ਤੀਜੀ ਔਰਤ ਵੀ ਸਾਹਮਣੇ ਆਈ ਹੈ ਪ੍ਰੇਰਨਾ ਸਿੰਘ ਬਿੰਦਰਾ ਨਾਂਅ ਦੀ ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਵਾਪਰੀ ਘਟਨਾ 17 ਸਾਲ ਪੁਰਾਣੀ ਹੈ ਅਕਬਰ ਉਨ੍ਹਾਂ ‘ਤੇ ਅਸ਼ਲੀਲ ਟਿੱਪਣੀਆਂ ਕਰਦੇ ਸਨ ਅਤੇ ਉਨ੍ਹਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਸੀ  ਉਹ ਇੰਨੇ ਸਾਲਾਂ ਤੱਕ ਇਸ ਲਈ ਚੁੱਪ ਰਹੀ, ਕਿਉਂਕਿ ਉਸ ਕੋਲ ਸਬੂਤ ਨਹੀਂ ਸਨ ਸ੍ਰੀ ਅਕਬਰ ‘ਤੇ ਦੋ ਮਹਿਲਾ ਪੱਤਰਕਾਰਾਂ ਨੇ ਸਰੀਰਕ ਸੋਸ਼ਣ ਦਾ ਦੋਸ਼ ਲਾਇਆ ਹੈ ਇੱਕ ਰਿਪੋਰਟ ਮੁਤਾਬਕ 2017 ‘ਚ ਇੱਕ ਮਹਿਲਾ ਪੱਤਰਕਾਰ ਨੇ ਆਪ ਬੀਤੀ ਦੱਸੀ ਸੀ, ਜਿਸ ਮੁਤਾਬਕ ਉਸ ਦੇ ਬਾਸ ਨੇ ਉਸ ਨੂੰ ਹੋਟਲ ੇਦ ਕਮਰੇ ‘ਚ ਉਸਨੂੰ ਜਦੋਂ ਇੰਟਰਵਿਊ ਲਈ ਸੱਦਿਆ ਸੀ ਹਾਰਵੇ ਵਿਟਸਿਟਨਸ ਆਫ ਦਾ ਵਰਲਡ ਨਾਂਅ ਤੋਂ ਲਿਖੇ ਪੋਸਟ ‘ਚ ਕਿਹਾ ਕਿ ਸ੍ਰੀ ਅਕਬਰ ਨੇ ਹੋਟਲ ਦੇ ਕਮਰੇ ‘ਚ ਉਨ੍ਹਾਂ ਦਾ ਇੰਟਰਵਿਊ ਲਿਆ ਸੀ ਅਤੇ ਉਨ੍ਹਾਂ ਨੂੰ ਸ਼ਰਾਬ ਪੀਣ ਦੀ ਪੇਸ਼ਕਸ਼ ਕੀਤੀ ਉਨ੍ਹਾਂ ਨੇ ਬਿਸਤਰ ‘ਤੇ ਉਨ੍ਹਾਂ ਕੋਲ ਬੈਠਣ ਲਈ ਕਿਹਾ ਪੋਸਟ ‘ਚ ਕਿਹਾ ਗਿਆ ਕਿ ਸ੍ਰੀ ਅਕਬਰ ਅਸ਼ਲੀਲ ਫੋਨ ਕਾਲ, ਮੈਸੇਜ ਅਤੇ ਅਸਹਿਜ ਟਿੱਪਣੀ ਕਰਨ ‘ਚ ਮਾਹਿਰ ਹਨ ਅਕਬਰ ਨੇ ਹਿੰਦੀ ਗਾਣੇ ਵੀ ਗਾਏ ਸਨ ਸ੍ਰੀ ਅਕਬਰ ਕਈ ਅਖਬਾਰ ਅਤੇ ਮੈਗਜੀਨਾਂ ‘ਚ ਸੰਪਾਦਕ ਰਹਿ ਚੁੱਕੇ ਹਨ
ਐਮਜੇ ਅਕਬਰ ਦੇ ਬਚਾਅ ‘ਚ ਭਾਜਪਾ ਦੇ ਲੋਕ ਸਭਾ ਸਾਂਸਦ ਉਦਿਤ ਰਾਜ ਉਤਰੇ ਹਨ ਉਨ੍ਹਾਂ ਨੇ ਔਰਤ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ 10 ਸਾਲ ਬਾਅਦ ਸਾਹਮਣੇ ਕਿਉਂ ਆਈ ਹੈ ਉਦਿਤਰਾਜ ਨੇ ਵੀ ਮੀ ਟੂ ਕੈਂਪੇਨ ਨੂੰ ਗਲਤ ਪ੍ਰਥਾ ਦੀ ਸ਼ੁਰੂਆਤ ਹੋਣਾ ਵੀ ਦੱਸਿਆ ਉਨ੍ਹਾਂੰ ਨੇ ਇਹ ਵੀ ਕਿਹਾ ਕਿ ਇੰਨੀ ਦੇਰੀ ਕੀਤੀ ਹੈ ਤਾਂ ਸੱਚਾਈ ਦੀ ਜਾਂਚ ਕਿਵੇਂ ਹੋਵੇਗੀ
ਇਸ ਮਾਮਲੇ ‘ਤੇ ਸਮਾਜਵਾਦੀ ਪਾਰਟੀ ਦੇ ਬੁਲਾਰੇ ਘਣਸ਼ਿਆਮ ਤਿਵਾੜੀ ਨੇ ਕਿਹਾ ਹੈ ਕਿ ਇਹ ਗੰਭੀਰ ਦੋਸ਼ ਹਨ ਅਤੇ ਉਨ੍ਹਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਹੁਣ ਸਵਾਲ ਇਹ ਹੈ ਕਿ ਕੀ ਅਕਬਰ ਸਾਹਮਣੇ ਆ ਕੇ ਇਸ ‘ਤੇ ਸਫਾਈ ਦੇਣਗੇ ਜ਼ਿਕਰਯੋਗ ਹੈ ਕਿ ਇਸ ਕੈਂਪਨ ‘ਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਵੀ ਖੁਸ਼ੀ ਪ੍ਰਗਟਾਈਸੀ ਅਤੇ ਕਿਹਾ ਕਿ ਇਸ ਨਾਲ ਔਰਤਾਂ ਨੂੰ ਸਾਹਮਣੇ ਆ ਕੇ ਸ਼ਿਕਾਇਤ ਕਰਨ ਦਾ ਹੌਂਸਲਾ ਮਿਲ ਰਿਹਾ ਹੈ

ਸੁਸ਼ਮਾ ਨੇ ਅਕਬਰ ‘ਤੇ ਲੱਗੇ ਦੋਸ਼ਾਂ ‘ਤੇ ਚੁੱਪ ਵੱਟੀ

ਏਜੰਸੀ ਨਵੀਂ ਦਿੱਲੀ, 9 ਅਕਤੂਬਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣੇ ਮਾਤਹਤ ਰਾਜ ਮੰਤਰੀ ਐਮ ਜੇ ਅਕਬਰ ‘ਤੇ ਉਨ੍ਹਾਂ ਦੇ ਪੱਤਰਕਾਰੀ ਜੀਵਨ ਦੌਰਾਨ ਦੋ ਮਹਿਲਾ ਪੱਤਰਕਾਰਾਂ ਦੇ ਸਰੀਰਕ ਸੋਸ਼ਣ ਕੀਤੇ ਜਾਣ ਦੇ ਦੋਸ਼ਾਂ ‘ਤੇ ਅੱਜ ਚੁੱਪ ਵੱਟ ਲਈ ਵਿਦੇਸ਼ ਮੰਤਰਾਲੇ ‘ਚ ‘ਇੰਡੀਆ ਫਾਰ ਹਿਊਮੈਨਿਟੀ’ ਪਹਿਲ ਦਾ ਸ਼ੁੱਭ ਆਰੰਭ ਕੀਤੇ ਜਾਣ ਦੇ ਮੌਕੇ ‘ਤੇ ਪ੍ਰੋਗਰਾਮ ਸਮਾਪਤ ਹੋਣ ਤੋਂ ਬਾਅਦ ਪੱਤਰਕਾਰਾਂ ਨੇ ਜਦੋਂ ਸੋਸ਼ਲ ਮੀਡੀਆ ‘ਚ ਚੱਲ ਰਹੇ ‘ਮੀ ਟੂ’ ਅਭਿਆਨ ‘ਚ ਵਿਦੇਸ਼ ਰਾਜ ਮੰਤਰੀ ਸ੍ਰੀ ਅਕਬਰ ਦੇ ਦੋਸ਼ਾਂ ਬਾਰੇ ਪੁੱਛਿਆ ਤਾਂ ਸ੍ਰੀਮਤੀ ਸਵਰਾਜ ਬਿਨਾ ਕੁਝ ਕਹੇ ਚਲੀਆਂ ਗਈਆਂ ਬਾਅਦ ‘ਚ ਸੂਤਰਾਂ ਨੇ ਦੱਸਿਆ ਕਿ ਇਹ ਮਾਮਲਾ ਸ੍ਰੀ ਅਕਤਬਰ ਦੇ ਮੰਤਰੀ ਦੇ ਰੂਪ ‘ਚ ਵਿਹਾਰ ਨਾਲ ਜੁੜਿਆ ਨਹੀਂ ਹੈ ਅਤੇ ਨਾ ਹੀ ਇਸਦਾ ਮੰਤਰਾਲੇ ਨਾਲ ਕੋਈ ਲੈਣਾ ਦੇਣਾ ਹੈ ਕਿਉਂਕਿ ਇਹ ਮਾਮਲਾ ਪੂਰੀ ਤਰ੍ਹਾਂ ਵਿਅਕਤੀਗਤ ਹੈ ਇਸ ਲਈ ਸਭ ਨੂੰ ਲੱਗਦਾ ਹੈ ਕਿ ਇਸ ਬੇ ਸ੍ਰੀ ਅਕਬਰ ਹੀ ਕੁਝ ਬੋਲ ਸਕਦੇ ਹਨ ਸੂਤਰਾਂ ਦਾ ਕਹਿਣਾ ਹੈ ਕਿ ਸ੍ਰੀ ਅਕਬਰ ਦਾ ਬਿਆਨ ਆਉਣ ਤੋਂ ਬਾਅਦ ਹੀ ਵਿਦੇਸ਼ ਮੰਤਰੀ ਕੁਝ ਬੋਲ ਸਕਦੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


																														
Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top