Breaking News

ਮਹਿਲਾ ਟੀ20 ‘ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਾਉਣ ਵਾਲੀ ਦੂਸਰੀ ਬੱਲੇਬਾਜ਼ ਬਣੀ ਮੰਧਾਨਾ

18 ਗੇਂਦਾਂ ‘ਚ ਬਣਾਇਆ ਅਰਧ ਸੈਂਕੜਾ

ਮੰਧਾਨਾ ਦੀ ਬਦੌਲਤ ਵੈਸਟਰਨ ਸਟਰੋਮ ਨੇ ਲਾਫਬੋਰੋਗ ਨੂੰ 18 ਦੌੜਾਂ ਨਾਲ ਹਰਾਇਆ

ਮੰਧਾਨਾ ਨੇ ਛੱਕਾ ਮਾਰ ਕੇ ਕੀਤਾ ਅਰਧ ਸੈਂਕੜਾ ਪੂਰਾ, 44 ਦੌੜਾਂ ਜੋੜੀਆਂ ਬਾਊਂਡਰੀ ਨਾਲ

ਮੰਧਾਨਾ ਬਣੀ ਪਲੇਅਰ ਆਫ਼ ਦ ਮੈਚ

ਟਾਂਟਨ, ਇੰਗਲੈਂਡ, 30 ਜੁਲਾਈ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਓਪਨਰ ਸਮਰਿਤੀ ਮੰਧਾਨਾ ਨੇ ਇੰਗਲੈਂਡ ‘ਚ ਮਹਿਲਾ ਟੀ20 ਲੀਗ ‘ਕੀਆ ਸੁਪਰ ਲੀਗ’ ‘ਚ 18 ਗੇਂਦਾਂ ‘ਚ ਅਰਧ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਮੰਧਾਨਾ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਸੋਫੀ ਡੇਵਾਈਨ ਵੀ 18 ਗੇਂਦਾਂ ‘ਚ ਅਧਰ ਸੈਂਕੜਾ ਲਗਾ ਚੁੱਕੀ ਹੈ ਵੈਸਟਰਨ ਸਟਰੋਮ ਵੱਲੋਂ ਖੇਡਦਿਆਂ ਮੰਧਾਨਾ ਨੇ ਲਾਫਬੋਰੋਗ ਵਿਰੁੱਧ 19 ਗੇਂਦਾਂ ‘ਚ 52 ਦੌੜਾਂ ਬਣਾਈਆਂ ਜਿਸ ਵਿੱਚ 4 ਛੱਕੇ ਅਤੇ 5 ਚੌਕੇ ਸ਼ਾਮਲ ਸਨ ਉਹ ਇਸ ਲੀਗ ‘ਚ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਹੈ

 

ਮੀਂਹ ਕਾਰਨ 20 ਦੀ ਜਗ੍ਹਾ ਛੇ-ਛੇ ਓਵਰ ਦਾ ਹੋਇਆ ਮੈਚ

ਮੀਂਹ ਕਾਰਨ ਅੰਪਾਇਰ ਨੇ ਮੈਚ ਨੂੰ 20 ਓਵਰਾਂ ਤੋਂ ਘਟਾ ਕੇ 6-6 ਓਵਰ ਦਾ ਕਰ ਦਿੱਤਾ ਮੰਧਾਨਾ ਨਾਬਾਦ ਰਹੀ ਮੰਧਾਨਾ ਨਾਲ ਓਪਨਿੰਗ ਕਰਨ ਆਈ ਰਚੇਲ ਨੇ 13 ਗੇਂਦਾਂ ‘ਚ 26 ਦੌੜਾਂ ਬਣਾਈਆਂ ਵੈਸਟਰਨ ਸਟਰੋਮ ਨੇ 2 ਵਿਕਟਾਂ ‘ਤੇ 85 ਦੌੜਾਂ ਬਣਾਈਆਂ ਜਿਸ ਦੇ ਜਵਾਬ ‘ਚ 6 ਓਵਰਾਂ ‘ਚ 86 ਦੌੜਾਂ ਦਾ ਪਿੱਛਾ ਕਰਨ ਉੱਤਰੀ ਲਾਈਟਨਿੰਗ ਦੀ ਟੀਮ 6 ਓਵਰਾਂ ‘ਚ 67 ਦੌੜਾਂ ਹੀ ਬਣਾ ਸਕੀ ਹਾਲਾਂਕਿ ਉਸਦੀ ਕੋਈ ਵਿਕਟ ਨਹੀਂ ਡਿੱਗੀ ਰਚੇਲ 16 ਗੇਂਦਾਂ ‘ਚ 18 ਅਤੇ ਸੋਫੀ 21 ਗੇਂਦਾਂ ‘ਚ 46 ਦੌੜਾਂ ਬਣਾ ਕੇ ਨਾਬਾਦ ਰਹੀਆਂ

ਡਿਵਾਈਨ ਨੇ ਭਾਰਤ ਵਿਰੁੱਧ ਲਗਾਇਆ ਸੀ ਸਭ ਤੋਂ ਤੇਜ਼ ਅਰਧ ਸੈਂਕੜਾ

ਨਿਊਜ਼ੀਲੈਂਡ ਦੀ ਸੋਫੀ ਡਿਵਾਈਨ ਨੇ 2015 ‘ਚ ਭਾਰਤ ਵਿਰੁੱਧ 18 ਗੇਂਦਾਂ ‘ਚ ਅਰਧ ਸੈਂਕੜਾ ਲਗਾਇਆ ਸੀ ਉਸ ਮੈਚ ‘ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਮੰਧਾਨਾ ਨੇ ਪਿਛਲੇ ਮੈਚ ‘ਚ ਹੀ ਇਸ ਲੀਗ ‘ਚ ਡੈਬਿਊ ਕੀਤਾ ਸੀ ਓਦੋਂ ਉਸਨੇ ਯਾਰਕਸ਼ਾਇਰ ਵਿਰੂੱਧ 20 ਗੇਂਦਾਂ ‘ਚ 48 ਦੌੜਾਂ ਦੀ ਪਾਰੀ ਖੇਡੀ ਸੀ ਟੀ20 ਕ੍ਰਿਕਟ ‘ਚ ਮੰਧਾਨਾ ਨੇ ਇਸ ਤੋਂ ਪਹਿਲਾਂ ਇੰਗਲੈਂਡ ਵਿਰੁੱਧ ਅੰਤਰਰਾਸ਼ਟਰੀ ਮੈਚ ‘ਚ 25 ਗੇਂਦਾਂ ‘ਚ ਅਰਧ ਸੈਂਕੜਾ ਲਗਾਇਆ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top