Breaking News

19 ਸਾਲਾ ਸਟੇਫਾਨੋਸ ਭਿੜਨਗੇ ਨੰਬਰ 1 ਨਡਾਲ ਨਾਲ

27ਵੇਂ ਨੰਬਰ ਦੇ ਖਿਡਾਰੀ ਸਟੇਫਾਨੋਸ ਦੀ ਟਾੱਪ 10 ਖਿਡਾਰੀਆਂ ‘ਤੇ ਲਗਾਤਾਰ ਚੌਥੀ ਜਿੱਤ

 

20ਵੇਂ ਜਨਮ ਦਿਨ ਦੇ ਮੌਕੇ ਆਪਣਾ ਪਹਿਲਾ ਮਾਸਟਰਜ਼ ਫ਼ਾਈਨਲ ਖੇਡਣਗੇ

 
ਏਜੰਸੀ, ਟੋਰਾਂਟੋ, 12 ਅਗਸਤ

ਆਪਣੀ ਜ਼ਿੰਦਗੀ ਦੀ ਸਭ ਤੋਂ ਬਿਹਤਰੀਨ ਟੈਨਿਸ ਖੇਡ ਰਹੇ ਗੈਰ ਦਰਜਾ 19 ਸਾਲ ਦੇ ਯੂਨਾਨੀ ਸਤੇਫਾਨੋਸ ਸਿਤਸਿਪਾਸ ਨੇ ਚੋਟੀ ਦੇ ਖਿਡਾਰੀਆਂ ਨੂੰ ਸ਼ਿਕਾਰ ਬਣਾਉਣ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਵਿੰਬਲਡਨ ਉਪ ਜੇਤੂ ਵਿਸ਼ਵ ਦੇ ਛੇਵਾਂ ਦਰਜਾ ਪ੍ਰਾਪਤ ਦੱਖਣੀ ਅਫ਼ਰੀਕਾ ਦੇ ਕੇਵਿਨ ਐਂਡਰਸਨ ਨੂੰ 6-7, 7-4, 7-6 ਨਾਲ ਹਰਾ ਕੇ ਰੋਜ਼ਰਸ ਕੱਪ ਟੈਨਿਸ ਟੂਰਨਾਮੈਂਟ ਦੇ ਫ਼ਾਈਨਲ ‘ਚ ਪ੍ਰਵੇਸ਼ ਕਰ ਲਿਆ ਲਗਾਤਾਰ ਚਾਰ ਮੈਚਾਂ ‘ਚ ਚਾਰ ਧੁਰੰਦਰ ਖਿਡਾਰੀਆਂ ਨੂੰ ਲੁੜਕਾ ਚੁੱਕੇ ਸਟੇਫਾਨੋਸ ਸਾਹਮਣੇ ਹੁਣ ਫ਼ਾਈਨਲ ‘ਚ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਦੀ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਜਿੰਨ੍ਹਾਂ ਨੇ ਹੋਰ ਸੈਮੀਫਾਈਨਲ ‘ਚ ਰੂਸ ਦੇ ਖ਼ਾਚਾਨੋਵ ਨੂੰ ਮੀਂਹ ਤੋਂ ਪ੍ਰਭਾਵਿਤ ਮੈਚ ‘ਚ 7-6, 6-4 ਨਾਲ ਹਰਾਇਆ

 

 

ਸਟੇਫਾਨੋਸ ਨੇ ਪਿਛਲੇ ਦੋ ਮੈਚਾਂ ‘ ‘ਚ ਵਿੰਬਲਡਨ ਚੈਂਪੀਅਨ ਨੋਵਾਕ ਜੋਕਵਿਚ ਅਤੇ ਵਿਸ਼ਵ ਦੇ ਤੀਸਰੇ ਨੰਬਰ ਦੇ ਖਿਡਾਰੀ ਜਵੇਰੇਵ ਨੂੰ ਆਪਣਾ ਸ਼ਿਕਾਰ ਬਣਾਇਆ ਸੀ  ਯੂਨਾਨੀ ਖਿਡਾਰੀ ਨੇ ਮੈਚ ਅੰਕ ਬਚਾਉਣ ਤੋਂ ਬਾਅਦ ਜ਼ੋਰਦਾਰ ਸਰਵਿਸ ਕਰਨ ਵਾਲੇ ਦੱਖਣੀ ਅਫ਼ਰੀਕੀ ਖਿਡਾਰੀ ‘ਤੇ ਰੋਮਾਂਚਕ ਜਿੱਤ ਦਰਜ ਕੀਤੀ ਵਿਸ਼ਵ ਦੇ 27ਵੇਂ ਨੰਬਰ ਦੇ ਖਿਡਾਰੀ ਸਟੇਫਾਨੋਸ ਦੀ ਟੂਰਨਾਮੈਂਟ ‘ਚ ਟਾੱਪ 10 ਖਿਡਾਰੀਆਂ ‘ਤੇ ਇਹ ਲਗਾਤਾਰ ਚੌਥੀ ਜਿੱਤ ਸੀ ਸਟੇਫਾਨੋਸ ਹੁਣ ਆਪਣੇ 20ਵੇਂ ਜਨਮ ਦਿਨ ਦੇ ਮੌਕੇ ‘ਤੇ ਆਪਣਾ ਪਹਿਲਾ ਏਟੀਪੀ ਮਾਸਟਰਜ਼ ਫ਼ਾਈਨਲ ਖੇਡਣਗੇ ਸੈਮੀਫਾਈਨਲ ਦੀ ਜਿੱਤ ਤੋਂ ਬਾਅਦ ਸਟੇਫਾਨੋਸ ਦਾ ਵਿਸ਼ਵ ਰੈਂਕਿੰਗ ‘ਚ 15ਵੇਂ ਸਥਾਨ ‘ਤੇ ਪਹੁੰਚਣਾ ਤੈਅ ਹੈ 32 ਸਾਲਾ ਨਡਾਲ ਦਾ ਇਹ ਪੰਜਵਾਂ ਫ਼ਾਈਨਲ ਹੈ ਨਡਾਲ ਦਾ ਇਸ ਤੋਂ ਪਹਿਲਾਂ ਸਟੇਫਾਨੋਸ ਨਾਲ ਬਾਰਸੀਲੋਨਾ ਓਪਨ ਦੇ ਫ਼ਾਈਨਲ ‘ਚ ਮੁਕਾਬਲਾ ਹੋਇਆ ਸੀ ਜਿੱਥੇ ਸਪੈਨਿਸ਼ ਮਾਸਟਰ ਨੇ ਲਗਾਤਾਰ ਸੈੱਟਾਂ ‘ਚ ਜਿੱਤ ਦਰਜ ਕੀਤੀ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top