ਪੰਜਾਬ

ਲੋਕਾਂ ਦੇ ਦਿਲ ‘ਚ ਨਹੀਂ ਅਕਾਲੀ ਦਲ ਲਈ ਕੋਈ ਥਾਂ: ਕੈਪਟਨ

There Place, Akali Dal, Heart, People, Captain

ਕਿੱਲਿਆਂਵਾਲੀ, ਸੱਚ ਕਹੂੰ ਨਿਊਜ।

ਸੱਤਾਧਾਰੀ ਕਾਂਗਰਸ ਨੇ ਅੱਜ ਅਕਾਲੀਆਂ ਦੇ ਗੜ ‘ਚ ਰੈਲੀ ਕਰਕੇ ਅਕਾਲੀਆਂ ਦੇ ਦਿਨ ਬੀਤ ਜਾਣ ਦੀ ਗੱਲ ਕਹਿੰਦਿਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ 13 ‘ਚੋਂ 13 ਸੀਟਾਂ ‘ਤੇ ਜਿੱਤ ਦਾ ਦਾਅਵਾ ਕੀਤਾ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ‘ਚੋਂ ਹੁਣ ਅਕਾਲੀ ਦਲ ਦਾ ਸਫਾਇਆ ਹੋ ਚੁੱਕਾ ਹੈ ਤੇ ਸਿਰਫ ਕਾਂਗਰਸ ਹੀ ਅਜਿਹੀ ਪਾਰਟੀ ਹੈ ਜੋ ਲੋਕਾਂ ਦੇ ਦਿਲ ‘ਚ ਵਸੀ ਹੋਈ ਹੈ।

ਇਸ ਮੌਕੇ ਉਹਨਾਂ ਬਰਗਾੜੀ ਗੋਲੀ ਕਾਂਡ ਦੀ ਗੱਲ ਕਰਦਿਆਂ ਕਿਹਾ ਕਿ ਬਾਦਲਾਂ ਖਿਲਾਫ਼ ਐੱਸ.ਆਈ. ਟੀ ਦੀ ਸਿਫਾਰਿਸ਼ ‘ਤੇ ਕੇਸ ਕੀਤਾ ਜਾਵੇਗਾ।  ਕੈਪਟਨ ਨੇ ਕਿਹਾ ਕਿ ਅਕਾਲੀ ਸਰਕਾਰ ‘ਚ ਨਸ਼ੇ ਦੇ ਕਾਰਨ ਹਜ਼ਾਰਾਂ ਨੌਜਵਾਨ ਬਰਬਾਦ ਹੋਏ ਹਨ, ਪੰਜਾਬ ‘ਚ ਨਸ਼ੇ ਨਾਲ ਕਿੰਨ ਲੋਕ ਮਰੇ ਹਨ, ਇਹ ਬਾਦਲਾਂ ਨੂੰ ਪਤਾ ਹੀ ਹੋਵੇਗਾ। ਕੈਪਟਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਦੋ ਲੱਖ ਲੋਕਾਂ ਦੇ ਕਰਜ਼ ਮੁਆਫ ਕੀਤੇ ਹਨ ਅਤੇ ਵਧ ਤੋਂ ਵਧ ਕਿਸਾਨਾਂ ਦੇ ਕਰਜ਼ੇ ਵੀ ਮੁਆਫ ਕੀਤੇ ਜਾਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top