ਬਿਜਨਸ

ਹੁਣ ਸਿਰਫ਼ ਤਿੰਨ ਦਿਨਾਂ ‘ਚ ਬਣੇਗਾ ਪੈਨ ਕਾਰਡ

ਨਵੀਂ ਦਿੱਲੀ। ਹੁਣ ਸਿਰਫ਼ 3 ਦਿਨਾਂ ਅੰਦਰ ਹੀ ਤੁਹਾਡਾ ਪੈਨ ਕਾਰਡ ਬਣ ਜਾਵੇਗਾ, ਜਦੋਂਕਿ ਕਾਰੋਬਾਰੀਆਂ ਨੂੰ ਇਹ ਸਿਰਫ਼ ਇੱਕ ਦਿਨ ਅੰਦਰ ਜਾਰੀ ਹੋ ਜਾਵੇਗਾ। ਬਿਜਨਲ ਕਰਨਾ ਸੌਖਾ ਬਣਾਉਣ ਦੇ ਅਭਿਆਨ ਤਹਿਤ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਟੈਕਸ ਦੇ ਦਾਇਰੇ ‘ਚ ਲਿਆਉਣ ਦੀ ਕੋਸ਼ਿਸ਼ ‘ਚ ਲੱਗੇ ਸੈਂਟ੍ਰਲ ਬੋਰਡ ਆਫ਼ ਡਾਇਰੈਕਟ ਟੈਕਸ ਨੇ ਹੁਣ ਇਹ ਕਦਮ ਚੁੱਕਿਆ ਹੈ।
ਸੀਬੀਡੀਟੀ ਦੇ ਚੇਅਰਮੈਨ ਅਤੁਲੇਸ਼ ਜਿੰਦਲ ਨੇ ਕਿਹਾ ਕਿ ਕਾਰੋਬੀਆਂ ਨੂੰ ਹੁਣ ਇੱਕ ਦਿਨ ‘ਚ ਪੈਨ ਨੰਬਰ ਲੈਣ ‘ਚ ਕੋਈ ਦਿੱਕਤ ਨਹੀਂ ਆਵੇਗੀ। ਕਾਰੋਬਾਰੀ ਹੁਣ ਡਿਜ਼ੀਟਲ ਹਸਤਾਖ਼ਰ ਰਾਹੀਂ ਪੈਨ ਲਈ ਅਰਜ਼ੀ ਦੇ ਸਕਦੇ ਹਨ। ਆਮ ਲੋਕਾਂ ਨੂੰ ਪੈਨ ਕਾਰਡ ਆਧਾਰ ਨੰਬਰ ਰਾਹੀਂ ਤੁਰੰਤ ਵੈਰੀਫਾਈ ਕਰ ਲਿਆ ਜਾਵੇਗਾ, ਜਿਸ ਨਾਲ ਆਮ ਲੋਕਾਂ ਨੂੰ ਇਹ ਸਿਰਫ਼ 3 ਤੋਂ 4 ਦਿਨਾਂ ਅੰਦਰ ਮਿਲ ਜਾਵੇਗਾ।

ਪ੍ਰਸਿੱਧ ਖਬਰਾਂ

To Top