Breaking News

ਬਠਿੰਡਾ ‘ਚ ਇਸ ਵਰ੍ਹੇ ਵੀ ਨਾ ਖਤਮ ਹੋਈ ਸੀਵਰੇਜ਼ ਤੇ ਪਾਣੀ ਦੀ ਸਮੱਸਿਆ 

Unsolved, Sewerage, Water, Problems, Bathinda

ਅਸ਼ੋਕ ਵਰਮਾ
ਬਠਿੰਡਾ, 29 ਦਸੰਬਰ 

ਨਗਰ ਨਿਗਮ ਸਾਲ 2017 ‘ਚ ਵੀ ਪੀਣ ਵਾਲੇ ਸਾਫ ਸੁਥਰੇ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਹੱਲ ਕਰਨ ‘ਚ ਫੇਲ੍ਹ ਰਿਹਾ ਪੂਰਾ ਸਾਲ ਸ਼ਹਿਰ ਦੇ ਵੱਡੀ ਗਿਣਤੀ ਮੁਹੱਲੇ ਪੀਣ ਵਾਲੇ ਪਾਣੀ ਲਈ ਤਰਸਦੇ ਰਹੇ ਪਰ ਗੰਦੇ ਪਾਣੀ ਦੀ ਕੋਈ ਕਿੱਲਤ ਨਾ ਰਹੀ ਸ਼ਹਿਰ ‘ਚ ਸੌ ਫੀਸਦੀ ਸੀਵਰੇਜ ਤੇ ਪਾਣੀ ਦੀ ਸਹੂਲਤ ਦੇਣ ਲਈ ਤ੍ਰਿਵੈਣੀ ਕੰਪਨੀ ਨੂੰ 288 ਕਰੋੜ ਰੁਪਏ ਦਾ ਪ੍ਰਜੈਕਟ ਅਲਾਟ ਕੀਤਾ ਗਿਆ ਸੀ ਇਸ ਪ੍ਰਜੈਕਟ ਨੂੰ ਦੋ ਵਰ੍ਹਿਆਂ ‘ਚ ਮੁਕੰਮਲ ਕੀਤਾ ਜਾਣਾ ਸੀ ਪਰ ਕੰਪਨੀ ਅੱਧਾ ਕੰਮ ਵੀ ਨੇਪਰੇ ਨਹੀਂ ਚਾੜ੍ਹ ਸਕੀ ਹੈ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਬਠਿੰਡਾ ‘ਚ ਠੰਢੀ ਬੀਅਰ ਹਰ ਮੁਹੱਲੇ ‘ਚ ਮਿਲਣ ਲੱਗੀ ਹੈ ਪਰ ਪਾਣੀ ਨਹੀਂ ਮਿਲਿਆ ਦਸ ਸਾਲ ਅਕਾਲੀ ਦਲ ਨੇ ਲੋਕਾਂ ਨੂੰ ਭਰੋਸਾ ਦਿੰਦਿਆਂ ਗੁਜ਼ਾਰ ਦਿੱਤੇ ਤੇ ਹੁਣ ਕਾਂਗਰਸ ਸਰਕਾਰ ਵੇਲੇ ਵੀ ਕਹਾਣੀ ਭਰੋਸਿਆਂ ਤੋਂ ਅੱਗੇ ਨਹੀਂ ਵਧ ਸਕੀ ਹੈ

ਸੂਤਰ ਆਖਦੇ ਹਨ ਕਿ ਬਠਿੰਡਾ ‘ਚ ਜਲ ਸਪਲਾਈ ਪਾਈਪਾਂ ਨੂੰ ਵਿਛਾਇਆਂ ਲੰਮਾਂ ਸਮਾਂ ਬੀਤ ਗਿਆ ਹੈ ਤੇ ਉਹ ਥਾਂ-ਥਾਂ ਤੋਂ ਟੁੱਟਣ ਕਾਰਨ ਘਰਾਂ ਤੱਕ ਪਾਣੀ ਪੁਜਦਾ ਕਰਨ ਤੋਂ ਅਸਮਰੱਥ ਹਨ ਧਰਤੀ ਹੇਠਲੀਆਂ ਪਾਈਪਾਂ ਦੀ ਢੁੱਕਵੀਂ ਸਾਂਭ ਸੰਭਾਲ ਨਾ ਹੋਣ ਕਰਕੇ ਪਾਣੀ ਲੀਕ ਹੁੰਦਾ ਰਹਿੰਦਾ ਹੈ ਸੁਭਾਸ਼ ਮਾਰਕੀਟ ਦੀਆਂ ਟੈਂਕੀਆਂ ‘ਚ ਪਾਣੀ ਚੜ੍ਹਾਉਣ ਵਾਸਤੇ ਅਮਰੀਕ ਸਿੰਘ ਰੋਡ ਰਾਹੀਂ ਆਉਣ ਵਾਲੀ ਮੁੱਖ ਪਾਈਪ ਤਿੰਨ ਚਾਰ ਵਾਰ ਟੁੱਟ ਚੁੱਕੀ ਹੈ

ਇਸ ਵਰ੍ਹੇ 31 ਜੁਲਾਈ ਨੂੰ ਕੌਮੀ ਮਾਰਗ ਦੀ ਉਸਾਰੀ ਦੌਰਾਨ ਰੋਜ਼ ਗਾਰਡਨ ਕੋਲ ਪਾਈਪ ਟੁੱਟ ਗਈ ਤਾਂ ਆਰਜੀ ਪ੍ਰਬੰਧਾਂ ਨਾਲ ਕੰਮ ਚਲਾ ਦਿੱਤਾ ਗਿਆ ਜਦੋਂ ਸੜਕ ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਹੋਇਆ ਤਾਂ ਇਹੋ ਪਾਈਪ  11 ਨਵੰਬਰ 2017 ਨੂੰ ਫਿਰ ਤੋਂ ਟੁੱਟ ਗਈ ਜਿਸ ਕਾਰਨ ਸ਼ਹਿਰ ਦੇ ਤਿੰਨ ਲੱਖ ਲੋਕਾਂ ਦੇ ਘਰਾਂ ‘ਚ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੀ ਰੋਜ਼ ਗਾਰਡਨ ਵਾਲੇ ਜਲ ਘਰ ਤੋਂ 80 ਫੀਸਦੀ ਸ਼ਹਿਰ ਨੂੰ ਕਰੀਬ 70 ਲਖ ਗੈਲਨ ਪਾਣੀ ਮੁਹੱਈਆ ਕਰਵਾਇਆ ਜਾਂਦਾ ਹੈ ਹਾਲੇ ਇਹ ਪਾਈਪ ਠੀਕ ਨਹੀਂ ਹੋਈ ਸੀ ਕਿ 20 ਨਵੰਬਰ ਨੂੰ ਰਿਲਾਇੰਸ ਦੀ ਕੇਬਲ ਪਾਉਣ ਵੇਲੇ ਪਾਣੀ ਦੀਆਂ ਪਾਈਪਾਂ ਟੁੱਟ ਗਈਆਂ ਜਿਸ ਨਾਲ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੁਰਾਣੀਆਂ ਪਾਈਪਾਂ ਦੀ ਹਾਲਤ ਐਨੀ ਖਸਤਾ ਹੋ ਚੁੱਕੀ ਹੈ ਕਿ ਹਲਕੇ ਵਜਨ ਨਾਲ ਵੀ ਟੋਟੇ ਟੋਟੇ ਹੋ ਜਾਂਦੀਆਂ ਹਨ

ਉਨ੍ਹਾਂ ਮੰਨਿਆ ਕਿ ਪਾਣੀ ਦੀ ਏਨੀਂ ਘਾਟ ਨਹੀਂ ਜਿੰਨੀਂ ਸਮੱਸਿਆ ਵੰਡ ਪ੍ਰਣਾਲੀ ਦੀ ਹੈ ਜਿਸ ਦੇ ਸਿੱਟੇ ਵਜੋਂ ਲੋਕ ਪਾਣੀ ਪ੍ਰਾਪਤ ਕਰਨ ਲਈ ਜੂਝ ਰਹੇ ਹਨ ਜਾਣਕਾਰੀ ਮੁਤਾਬਕ ਸ਼ਹਿਰ ਦੇ ਅੱਧੀ ਦਰਜਨ ਤੋਂ ਵੱਧ ਇਲਾਕਿਆਂ ‘ਚ ਪਾਣੀ ਰਾਤ ਨੂੰ ਦੋ ਵਜੇ ਸਪਲਾਈ ਹੁੰਦਾ ਹੈ ਜਦੋਂਕਿ ਸੀਵਰੇਜ ਦੀ ਮਿਲਾਵਟ ਵਾਲੇ ਪਾਣੀ ਜਾਂ ਘੱਟ ਪ੍ਰੈਸ਼ਰ ਦੀਆਂ ਸ਼ਿਕਾਇਤਾਂ ਹਨ ਜਿੰਨ੍ਹਾਂ ਨੂੰ ਦੂਰ ਨਾ ਕਰਨਾ ਵੀ ਪਿਛਲੇ ਸਾਲ ਦੀ ਤਰ੍ਹਾਂ ਸਾਲ 2017 ਦੇ ਲੇਖੇ ਲੱਗ ਗਿਆ ਹੈ

ਇਸੇ ਤਰ੍ਹਾਂ ਦਾ ਹਾਲ ਸੀਵਰੇਜ਼ ਦੀਆਂ ਪਾਈਪ ਲਾਈਨਾਂ ਦਾ ਹੈ ਜਿੰਨ੍ਹਾਂ ਦੀ ਸਾਫ ਸਫਾਈ ਨਾ ਹੋਣ ਕਰਕੇ ਵੀ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਹੈ ਇਸ ਸਾਲ ਤ੍ਰਿਵੈਣੀ ਕੰਪਨੀ ਲਗਾਤਾਰ ਪੱਬਾਂ ਭਾਰ ਰਹੀ ਪਰ ਸ਼ਹਿਰ ਵਾਸੀਆਂ ਨੂੰ ਪਾਣੀ ਦੇ ਖਲੋਣ ਦੀ ਸਮੱਸਿਆ ਤੋਂ ਨਿਜਾਤ ਨਹੀਂ ਮਿਲੀ ਹੈ ਨਗਰ ਨਿਗਮ ਦਾ ਬੋਝਾ ਖਾਲੀ ਹੈ ਜਿਸ ਕਰਕੇ 8 ਸਾਲ ਬਾਅਦ ਵੀ ਗੰਦੇ ਨਾਲੇ ਦੀ ਸਮਰੱਥਾ ਨਹੀਂ ਵਧਾਈ ਜਾ ਸਕੀ ਹੈ ਸਾਲ 2017 ਦੌਰਾਨ ਤਾਂ ਪਾਣੀ ਦੇ ਵਧੇਰੇ ਦਬਾਅ ਕਾਰਨ ਗੰਦਾ ਨਾਲਾ ਤਿੰਨ ਵਾਰ ਟੁੱਟ ਚੁੱਕਿਆ ਹੈ ਪਤਾ ਲੱਗਿਆ ਹੈ ਕਿ ਨਗਰ ਨਿਗਮ ਨੇ ਸਾਲ 2009 ‘ਚ 20 ਕਰੋੜ ਦੀ ਲਾਗਤ ਨਾਲ ਇਹ ਸਮਰੱਥਾ ਵਧਾਉਣ ਦਾ ਫੈਸਲਾ ਲਿਆ ਸੀ ਪਰ ਫੰਡ ਨਾ ਹੋਣ ਕਰਕੇ ਮਸਲੇ ਜਿਓਂ ਦੇ ਤਿਓਂ ਹਨ ਹੁਣ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਸ਼ਹਿਰ ਦੇ ਇੱਕ ਦਰਜਨਾਂ ਇਲਾਕੇ ਸਮੁੰਦਰ ਦਾ ਰੂਪ ਧਾਰਨ ਕਰ ਜਾਂਦੇ ਹਨ ਖਾਸ ਤੌਰ ਤੇ ਸਿਰਕੀ ਬਜਾਰ ਵਿਚਲਾ ਪਾਣੀ ਤਾਂ ਕਈ ਕਈ ਦਿਨ ਖਲੋਤਾ ਰਹਿੰਦਾ ਹੈ

ਹਾਲਾਂਕਿ ਸਿਰਕੀ ਬਜ਼ਾਰ ਨੂੰ ਉਮੀਦ ਸੀ ਕਿ ਏਸ ਵਰ੍ਹੇ ਉਨ੍ਹਾਂ ਦਾ ਖਹਿੜਾ ਗੰਦੇ ਪਾਣੀ ਦੇ ਛੰਪੜ ਤੋਂ ਛੁੱਟ ਜਾਏਗਾ ਪਰ ਅਜਿਹਾ ਹੋ ਨਾ ਸਕਿਆ ਸੂਤਰ ਦੱਸਦੇ ਹਨ ਕਿ 2009 ‘ਚ 3 ਕਰੋੜ ਦੀ ਲਾਗਤ ਨਾਲ ਜੀ.ਟੀ.ਰੋਡ ਤੇ ਸਟਾਰਮ  ਸੀਵਰੇਜ ਤਾਂ ਵਿਛਾ ਦਿੱਤਾ ਪਰ ਸਲੇਜ ਕੈਰੀਅਰ ਦੀਆਂ ਪੁਰਾਣੀ ਪਾਈਪਾਂ ਦੀ ਸਮਰੱਥਾ
ਨਾ ਵਧੀ ਜਿਸ ਕਰਕੇ ਵੀ ਮੁਸ਼ਕਿਲਾਂ ਦਰਪੇਸ਼ ਹਨ

ਬਗੈਰ ਯੋਜਨਾ ਵਾਲੇ ਪ੍ਰਜੈਕਟ ਮੁਸੀਬਤ ਬਣੇ

ਆਮ ਆਦਮੀ ਪਾਰਟੀ ਦੇ ਨੇਤਾ ਅਮ੍ਰਿਤ ਅਗਰਵਾਲ ਦਾ ਕਹਿਣਾ ਸੀ ਕਿ ਬਗੈਰ ਯੋਜਨਾ ਤੋਂ ਬਣੇ ਪ੍ਰਜੈਕਟ ਲੋਕਾਂ ਲਈ ਮੁਸੀਬਤ ਬਣੇ ਹੋਏ ਹਨ ਉਨ੍ਹਾਂ ਆਖਿਆ ਕਿ ਅਸਲ ‘ਚ ਸ਼ਹਿਰ ਵਾਸੀ ਹਕੂਮਤਾਂ ਦੇ ਏਜੰਡੇ ‘ਤੇ ਨਹੀਂ ਜੇ ਹੁੰਦੇ ਤਾਂ ਇੰਜ ਨਹੀਂ ਹੋਣਾ ਸੀ

ਪ੍ਰਜੈਕਟਾਂ ‘ਤੇ ਕੰਮ ਜਾਰੀ: ਮੇਅਰ

ਮੇਅਰ ਬਲਵੰਤ ਰਾਏ ਨਾਥ  ਦਾ ਕਹਿਣਾ ਸੀ ਕਿ ਸ਼ਹਿਰ ‘ਚ ਪੁਰਾਣਾ ਵੱਖ ਵੱਖ ਪ੍ਰਜੈਕਟਾਂ ਤੇ ਕੰਮ ਚੱਲ ਰਿਹਾ ਹੈ ਉਨ੍ਹਾਂ ਦਾਅਵਾ ਕੀਤਾ ਕਿ ਜਿਸ ਤੇਜੀ ਨਾਲ ਕੰਮ ਚੱਲ ਰਿਹਾ ਹੈ ਉਸ ਮੁਤਾਬਿਕ ਜਲਦੀ ਹੀ ਕੋਈ ਸਮੱਸਿਆ ਨਹੀਂ ਰਹੇਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top