ਵਿਚਾਰ

ਤਿੰਨ ਤਲਾਕ ਦਾ ਅੰਤ ਕਿਸੇ ਬਲਾ ਦੇ ਟਲਣ ਵਰਗਾ

Tripple Talaq, Ended, Blade, Editorial

ਵੀਰਵਾਰ ਨੂੰ ਲੋਕ ਸਭਾ ‘ਚ ਤਿੰਨ ਤਲਾਕ ਜਿਸ ਨੂੰ ਤਲਾਕ ਉਲ ਵਿਦੱਤ ਵੀ ਕਿਹਾ ਜਾਂਦਾ ਹੈ ਇੱਕ ਬਿੱਲ ਪਾਸ ਕਰਕੇ ਖਤਮ ਕਰ ਦਿੱਤਾ ਗਿਆ ਹੈ। ਤਲਾਕ ਉਲ ਵਿਦੱਤ ਸੁੰਨੀ ਮੁਸਲਮਾਨਾਂ ‘ਚ ਇੱਕਦਮ ਤਿੰਨ ਵਾਰ ਤਲਾਕ ਤਲਾਕ ਤਲਾਕ ਬੋਲ ਕੇ ਵਿਆਹ ਨੂੰ ਖਤਮ ਕਰ ਲੈਣ ਦਾ ਪ੍ਰਚਲਨ ਭਾਰਤ ‘ਚ ਸਦੀਆਂ ਤੋਂ ਹੈ। ਹੁਣ ਇਹ ਤਲਾਕ ਫੋਨ, ਵਟਸਐੱਪ, ਈਮੇਲ ਨਾਲ ਵੀ ਦਿੱਤਾ ਜਾਣ ਲੱਗਿਆ ਹੈ। ਇਸ ਨੂੰ ਗੈਰ-ਮੁਸਲਿਮ ਲੋਕਾਂ ਵੱਲੋਂ ਜਾਂ ਆਮ ਬੋਲੀ ‘ਚ ਤਿੰਨ ਤਲਾਕ ਕਿਹਾ ਜਾਂਦਾ ਹੈ। ਤਿੰਨ ਤਲਾਕ ਮੁਸਲਿਮ ਮਹਿਲਾਵਾਂ ਲਈ ਕਿਸੇ ਸਜਾ ਜਾਂ ਕਰੋਪੀ ਤੋਂ ਘੱਟ ਨਹੀਂ ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ‘ਚ ਤਿੰਨ ਤਲਾਕ ਗੰਭੀਰ ਮੁੱਦੇ ਦੇ ਰੂਪ ‘ਚ ਉੱਠਿਆ ਸੀ।

ਚੋਣ ਵਿਸ਼ਲੇਸ਼ਕਾਂ ਦਾ ਵੀ ਮੰਨਣਾ ਹੈ ਕਿ ਇਸ ਵਾਰ ਭਾਜਪਾ ਸਰਕਾਰ ਬਣਾਉਣ ‘ਚ ਮੁਸਲਿਮ ਔਰਤਾਂ ਦਾ ਵੀ ਯੋਗਦਾਨ ਹੈ ਕਿਉਂਕਿ ਉਨ੍ਹਾਂ ਨੇ ਭਾਜਪਾ ਦੇ ਵਾਅਦੇ ਕਿ ਤਿੰਨ ਤਲਾਕ ਨੂੰ ਖਤਮ ਕੀਤਾ ਜਾਵੇਗਾ, ‘ਤੇ ਭਰੋਸਾ ਕੀਤਾ। ਅਜੇ ਇਹ ਬਿੱਲ ਰਾਜ ਸਭਾ ‘ਚ ਪਾਸ ਹੋਣਾ ਬਾਕੀ ਹੈ। ਇਸ ਤੋਂ ਬਾਅਦ ਰਾਸ਼ਟਰਪਤੀ ਦੇ ਹਸਤਾਖਰਾਂ ਨਾਲ ਇਹ ਲਾਗੂ ਹੋ ਜਾਵੇਗਾ। ਇਸ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਮੁਸਲਿਮ ਪੁਰਸ਼ਾਂ ‘ਤੇ ਤਿੰਨ ਤਲਾਕ ਦੇਣ ਦੀ ਪਾਬੰਦੀ ਲੱਗ ਜਾਵੇਗੀ, ਇੰਨਾ ਹੀ ਨਹੀਂ ਤਿੰਨ ਤਲਾਕ ਬੋਲਣ ਵਾਲੇ ਪਤੀ ‘ਤੇ ਅਪਰਾਧਿਕ ਮੁਕੱਦਮਾ ਚੱਲੇਗਾ। ਨਤੀਜਾ ਅਜਿਹਾ ਵਿਅਕਤੀ ਜੇਲ੍ਹ ਵੀ ਜਾ ਸਕਦਾ ਹੈ।

ਵਿਰੋਧੀ ਧਿਰ ਨੇ ਇਸ ਮੁੱਦੇ ‘ਤੇ ਮੋਨ ਰਹਿ ਕੇ ਠੇਕਾ ਹੈਦਰਾਬਾਦ ਦੇ ਸੰਸਦ ਤੇ ਬੇਬਾਕ ਨੇਤਾ ਅਸਦੁਦੀਨ ਓਵੈਸੀ ਨੂੰ ਦੇ ਦਿੱਤਾ। ਓਵੈਸੀ ਦੇ ਤਰਕ ਇੱਥੇ ਮੁਸਲਿਮਾਂ ਦੇ ਸੰਸਕਾਰਾਂ ‘ਚ ਸਰਕਾਰ ਦੀ ਦਖਲਅੰਦਾਜ਼ੀ ਸੀ, ਉੱਥੇ ਉਨ੍ਹਾਂ ਨੇ ਤਿੰਨ ਤਲਾਕ ਦੀਆਂ ਸ਼ਰਤਾਂ ਨੂੰ ਨਿਕਾਹ ਸਮੇਂ ਹੀ ਸਖਤ ਕਰਨ ਦੀ ਹਿਦਾਇਤ ‘ਤੇ ਜ਼ੋਰ ਦਿੱਤਾ। ਕਿਉਂਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਮੁਸਲਿਮਾਂ ‘ਚ ਸ਼ਾਦੀ ਇੱਕ ਸਿਵਲ ਕੰਟਰੈਕਟ ਤੋਂ ਜ਼ਿਆਦਾ ਕੁਝ ਨਹੀਂ ਆਖਰ ਕੰਟਰੈਕਟ ਤੋੜਨ ਵਾਲੇ ਨੂੰ ਅਰਥਦੰਡ ਨਾਲ ਸਜਾ ਮਿਲੇ ਇੱਥੇ ਸਿਆਸਤ ‘ਚ ਜੋ ਵੀ ਹੋ ਰਿਹਾ। ਉਸ ਵੱਲ ਗੌਰ ਨਾ ਕਰਨ ਜੇਕਰ ਮੁਸਲਿਮ ਮਹਿਲਾਵਾਂ ਦੀ ਗੱਲ ਕੀਤੀ ਜਾਵੇ।

ਉਦੋਂ ਉਹ ਖੁਸ਼ ਹਨ ਕਿ ਇੱਕ ਬੁਰੀ ਬਲਾ ਉਨ੍ਹਾਂ ਦੇ ਸਿਰ ਤੋਂ ਹੁਣ ਸਦਾ-ਸਦਾ ਲਈ ਟਲ ਰਹੀ ਹੈ। ਤਲਾਕ ਉਂਜ ਕਿਸੇ ਵੀ ਧਰਮ, ਜਾਤੀ ਜਾਂ ਮਜ਼੍ਹਬ ‘ਚ ਹੋਵੇ ਇੱਕ ਨਕਾਰਾਤਮਕ ਤਰੀਕਾ ਹੈ, ਜਿਸ ਨੂੰ ਤਲਾਕ ਦੇਣ-ਲੈਣ ਵਾਲੇ ਵੀ ਨਹੀਂ ਅਪਣਾਉਣਾ ਚਾਹੁੰਦੇ। ਤਲਾਕ ਨਾਲ ਪਰਿਵਾਰ ਟੁੱਟ ਜਾਂਦੇ ਹਨ ਅਤੇ ਸਮਾਜ ‘ਤੇ ਬੱਚਿਆਂ ਅਤੇ ਟੁੱਟੇ ਪਰਿਵਾਰਾਂ ਦਾ ਬੋਝ ਪੈਂਦਾ ਹੈ, ਜੋਕਿ ਹੁਣ ਕਾਫੀ ਵਧ ਰਿਹਾ ਹੈ। ਇਸੇ ਕਾਰਨ ਯੂਰਪੀ ਦੇਸ਼ਾਂ ‘ਚ ਸ਼ਾਦੀ ਤੋਂ ਲੋਕ ਕੰਨੀ ਕਤਰਾਉਣ ਲੱਗੇ ਹਨ ਭਾਰਤ ਇਸ ਮਾਮਲੇ ‘ਚ ਬੇਹੱਦ ਸ਼ਾਂਤ ਦੇਸ਼ ਹੈ ।ਪਰ ਦੇਸ਼ ‘ਚ ਵਧ ਰਹੀ ਬੇਰੁਜ਼ਗਾਰੀ, ਨਸ਼ਾ ਅਤੇ ਗੈਰ-ਸਬੰਧਾਂ ਦੇ ਚੱਲਦੇ ਹੁਣ ਤਲਾਕ ਦੀ ਗਿਣਤੀ ਵਧ ਰਹੀ ਹੈ, ਅਜਿਹੇ ‘ਚ ਤਿੰਨ ਤਲਾਕ ਵਰਗਾ ਆਸਾਨ ਤਰੀਕਾ ਸਮੱਸਿਆ ਨੂੰ ਜ਼ਿਆਦਾ ਜਟਿਲ ਬਣਾ ਰਿਹਾ ਸੀ ਪਰ ਤਿੰਨ ਤਲਾਕ ਦੇ ਅੰਤ ਨਾਲ ਕੋਈ ਜਿਆਦਾ ਫਾਇਦਾ ਨਹੀਂ ਹੋਵੇਗਾ।

ਇਸ ਨਾਲ ਮਹਿਲਾਵਾਂ ਘਰੇਲੂ ਹਿੰਸਾ ਸਹਿੰਦੀਆਂ ਰਹਿਣਗੀਆਂ ਜਾਂ ਫਿਰ ਬਿਨਾ ਤਲਾਕ ਦੇ ਛੱਡ ਦਿੱਤੀਆਂ ਮਹਿਲਾਵਾਂ ਦੀ ਗਿਣਤੀ ਵਧ ਜਾਵੇਗੀ। ਜਿਸ ਦਾ ਵੀ ਹੱਲ ਸਰਕਾਰ ਨੂੰ ਲੱਭਣਾ ਹੋਵੇਗਾ ਚੰਗੀ ਸਿੱਖਿਆ, ਸਿਹਤ, ਰੁਜ਼ਗਾਰ ਹੀ ਅਜਿਹੇ ਪ੍ਰਬੰਧ ਹਨ ਜੋ ਨਾ ਸਿਰਫ ਪਰਿਵਾਰਾਂ ਨੂੰ ਟੁੱਟਣ ਤੋਂ ਬਚਾਉਂਦੇ ਹਨ ਸਗੋਂ ਮਜ਼ਬੂਤ ਵੀ ਬਣਾਉਂਦੇ ਹਨ, ਜਿਸ ਨੂੰ ਹਰ ਸਰਕਾਰ ਨੂੰ ਪਹਿਲ ਨਾਲ ਪੂਰਾ ਕਰਨਾ ਚਾਹੀਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top