Breaking News

ਕਸ਼ਮੀਰ ‘ਚ ਟ੍ਰੇਨ ਸੇਵਾ ਬਹਾਲ

Train, Service, Kashmir, Restored

ਪੁਲਿਸ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਫੈਸਲਾ

ਸ੍ਰੀਨਗਰ, ਏਜੰਸੀ।

ਕਸ਼ਮੀਰ ਘਾਟੀ ‘ਚ ਸੁਰੱਖਿਆ ਬਲਾਂ ਦੀ ਕਾਰਵਾਈ ‘ਚ ਨਾਗਰਿਕਾਂ ਦੇ ਮਾਰੇ ਜਾਣ ਦੇ ਵਿਰੋਧ ‘ਚ ਵੱਖਵਾਦੀਆਂ ਦੀ ਹੜਤਾਲ ਦੇ ਮੱਦੇਨਜ਼ਜਰ ਸੁਰੱਖਿਆ ਕਾਰਨਾਂ ਕਰਕੇ ਮੁਲਤਵੀ ਟ੍ਰੇਨ ਸੇਵਾ ਵੀਰਵਾਰ ਨੂੰ ਬਹਾਲ ਕਰ ਦਿੱਤੀ ਗਈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਉਤਰ ਕਸ਼ਮੀਰ ‘ਚ ਬਾਰਾਮੂਲਾ ਤੋਂ ਜੰਮੂ ਖੇਤਰ ‘ਚ ਬਨੀਹਾਲ ਲਈ ਸਾਰੀਆਂ ਟ੍ਰੇਨਾਂ ਪਹਿਲਾਂ ਵਾਂਗ ਚੱਲਣਗੀਆਂ। ਬੁੱਧਵਾਰ ਰਾਤ ਪੁਲਿਸ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਮੱਧ ਕਸ਼ਮੀਰ ‘ਚ ਸ੍ਰੀਨਗਰ ਬੜਗਾਮ ਤੋਂ ਉਤਰ ‘ਚ ਬਾਰਾਮੂਲਾ ਲਈ ਵੀ ਟ੍ਰੇਨਾਂ ਦੀ ਆਵਾਜਾਈ ਹੋਵੇਗੀ। ਇਸੇ ਤਰ੍ਹਾਂ ਦੱਖਣੀ ਕਸ਼ਮੀਰ ‘ਚ ਬੜਗਾਮ ਸ੍ਰੀਨਗਰ ਅਨੰਤਨਾਗ ਕਾਜਗੁੰਡ ਤੋਂ ਬਨੀਹਾਲ ਲਈ ਵੀ ਟ੍ਰੇਨਾਂ ਚੱਲਣਗੀਆਂ। ਉਹਨਾਂ ਦੱਸਿਆ ਕਿ ਘਾਟੀ ‘ਚ ਜੁਲਾਈ ‘ਚ ਤੀਜੀ ਵਾਰ ਸੇਵਾ ਮੁਲਤਵੀ ਕੀਤੀ ਗਈ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top