ਪੰਜਾਬ

ਰਿਸ਼ਵਤ ਕੇਸ ‘ਚ ਫੜ੍ਹੇ ਦੋ ਏਐਸਆਈ ਜੇਲ੍ਹ ਭੇਜੇ

ਮੋਹਾਲੀ, ਸੱਚ ਕਹੂੰ ਨਿਊਜ਼
ਵਿਜੀਲੈਂਸ ਬਿਊਰੋ ਵੱਲੋਂ ਬੀਤੇ ਦਿਨ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਵੱਖ-ਵੱਖ ਥਾਣਿਆਂ ਦੇ ਦੋ ਏ ਐਸ ਆਈ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਮਾਨਯੋਗ ਜੱਜ ਨੇ ਗ੍ਰਿਫਤਾਰ ਦੋਸ਼ੀਆਂ ਨੂੰ 14 ਦਿਨਾਂ ਦੇ ਲਈ ਜੇਲ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਨਵਾਂ ਗਰਾਉਂ ਦੇ ਇੱਕ ਸਹਾਇਕ ਥਾਣੇਦਾਰ ਰਾਕੇਸ਼ ਕੁਮਾਰ ਨੂੰ ਪੰਜ ਹਜ਼ਾਰ ਰੁਪਏ ਅਤੇ ਜੀਰਕਪੁਰ ਦੇ ਏ ਐਸ ਆਈ ਅਨੂਪ ਸਿੰਘ ਨੂੰ 40 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਗਿਆ ਸੀ।
ਜ਼ਿਕਰਯੋਗ ਹੈ ਕਿ  ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ ਰਾਕੇਸ਼ ਕੁਮਾਰ ਨੇ ਸੁਰਿੰਦਰ ਸਿੰਘ ਕੰਬੋਜ ਨਿਵਾਸੀ ਜਲਾਲਾਬਾਦ ਕੋਲੋਂ ਪੰਜ ਹਜ਼ਾਰ ਰੁਪਏ ਕਥਿਤ ਰਿਸ਼ਵਤ ਮੰਗੀ ਸੀ ਵਿਜੀਲੈਂਸ ਨੇ ਸੁਰਿੰਦਰ ਸਿੰਘ ਕੰਬੋਜ ਦੀ ਸ਼ਿਕਾਇਤ ਮੁਤਾਬਕ ਟ੍ਰੈਪ ਲਾ ਕੇ ਰਾਕੇਸ਼ ਕੁਮਾਰ ਨੂੰ ਨਵਾਂ ਗਰਾਉਂ ਥਾਣੇ ਤੋਂ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਸੀ।  ਦੂਜੇ ਮਾਮਲੇ ਵਿਚ ਵਿਜੀਲੈਂਸ ਬਿਉਰੋ ਨੇ ਜ਼ੀਰਕਪੁਰ ਦੇ ਏ ਐਸ ਆਈ ਅਨੂਪ ਸਿੰਘ ਨੂੰ ਪੰਚਕੂਲਾ ਦੀ ਵਸਨੀਕ ਪਰਮਜੀਤ ਕੌਰ ਤੋਂ 40 ਹਜ਼ਾਰ ਰੁਪਏ ਨਗਦ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਕਾਬੂ ਕੀਤਾ ਸੀ।

ਪ੍ਰਸਿੱਧ ਖਬਰਾਂ

To Top