[horizontal_news id="1" scroll_speed="0.10" category="breaking-news"]
Breaking News

ਪਾਕਿ ਸਰਹੱਦ ‘ਤੇ ਦੋ ਤਸਕਰ ਢੇਰ, ਇੱਕ ਨੂੰ ਜਿਉਂਦਾ ਫੜਿਆ

ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਸੈਕਟਰ ‘ਚ ਦੋ ਪਾਕਿਸਤਾਨੀ ਤਸਕਰਾਂ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਮਾਰ ਸੁੱਟਿਆ। ਜਦੋਂ ਕਿ ਇੱਕ ਤਸਕਰ ਨੂੰ ਜਿਉਂਦਾ ਫੜ੍ਹ ਲਿਆ ਗਿਆ ਹੈ।
ਤਸਕਰਾਂ ਕੋਲੋਂ ਦੋ ਪਿਸਤੌਲ, ਇੱਕ ਰਾਈਫ਼ਲ ਤੋਂ ਇਲਾਵਾ ਵੱਡੀ ਮਾਤਰਾ ‘ਚ ਗੋਲ਼ਾ ਬਾਰੂਦ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੈਰੋਇਨ ਦੇ 15 ਪੈਕਟ ਵੀ ਬਰਾਮਦ ਕੀਤੇ ਗਏ ਹਨ। ਡਰੱਗ ਤਸਕਰੀ ‘ਚ ਲੱਗੇ ਦੋ ਭਾਰਤੀ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ। ਅਧਿਕਾਰੀਆਂ ਅਨੁਸਾਰ ਇਹ ਘਟਨਾ ਰਾਤ ਲਗਭਗ 2 ਵਜੇ ਦੀ ਹੈ।

ਪ੍ਰਸਿੱਧ ਖਬਰਾਂ

To Top