Breaking News

ਚੀਨ ‘ਚ ਚੱਕਰਵਾਤੀ ਤੂਫ਼ਾਨ ਮੇਰਾਨਤੀ ਨਾਲ ਜਨਜੀਵਨ ਪ੍ਰਭਾਵਿਤ

ਬੀਜਿੰਗ। ਚੀਨ ਨੇ ਦੱਖਣ ਪੂਰਬੀ ਖੇਤਰ ‘ਚ ਚੱਕਰਵਾਦੀ ਤੂਫ਼ਾਨ ਮੇਰਾਨਤੀ ਕਾਰਨ ਤੇਜ ਹਵਾਵਾਂ ਤੇ ਭਾਰੀ ਮੀਂਹ ਨਾਲ ਬਿਜਲੀ ਸਪਲਾਈ ਠੱਪ ਹੋਗਈ ਅਤੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਹਾਲਾਂਕਿ ਇੱਥੇ ਹਾਲੇ ਜਾਨ-ਮਾਲ ਦੀ ਹਾਨੀ ਦੀ ਰਿਪੋਰਟ ਨਹੀਂ ਹੈ।
ਮੇਰਾਨਤੀ ਤੂਫ਼ਾਨ ਨੇ ਤਾਈਵਾਨ ਦੇ ਦੱਖਣੀ ਇਲਾਕਿਆਂ ‘ਚ ਕਹਿਰ ਮਚਾਉਣ ਤੋਂ ਬਾਅਦ ਚੀਨ ਦੇ ਫੁਜੀਆਨ ਪ੍ਰਾਂਤ ਦੇ ਜੀਆਮੇਨ ਸ਼ਹਿਰ ‘ਚ ਦਾਖ਼ਲਾ ਕੀਤਾ।
ਮੀਡੀਆ ‘ਚ ਜਾਰੀ ਤਸਵੀਰਾਂ ‘ਚ ਪੁੱਟੇ ਹੋਏ ਦਰੱਖਤਾਂ ਤੇ ਹਾਦਸਾਗ੍ਰਸਤ ਵਾਹਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਪ੍ਰਸਿੱਧ ਖਬਰਾਂ

To Top