Uncategorized

ਯੂਐੱਸ ਓਪਨ : ਸਾਨੀਆ, ਬੋਪੰਨਾ ਅਤੇ ਪੇਸ ਨੇ ਦੂਜੇ ਗੇੜ ‘ਚ ਬਣਾਈ ਜਗ੍ਹਾ

ਏਜੰਸੀ ਨਿਊਯਾਰਕ,
ਭਾਰਤੀ ਟੈਨਿਸ ਖਿਡਾਰੀ ਤਜ਼ਰਬੇਕਾਰ ਲਿਏਂਡਰ ਪੇਸ ਅਤੇ ਰੋਹਨ ਬੋਪੰਨਾ ਅਤੇ ਨੰਬਰ ਇੱਕ ਮਹਿਲਾ ਡਬਲਜ਼ ਖਿਡਾਰਨ ਸਾਨੀਆ ਮਿਰਜਾ ਨੇ ਸਾਲ ਦੇ ਆਖਰੀ ਗ੍ਰੈਂਡ ਸਲੇਮ ਯੂਐੱਸ ਓਪਨ ਟੈਨਿਸ ਟੂਰਨਾਮੈਂਟ ‘ਚ ਆਪੋ ਆਪਣੇ ਡਬਲਜ਼ ਮੁਕਾਬਲੇ ਜਿੱਤ ਕੇ ਦੂਜੇ ਗੇੜ ‘ਚ ਜਗ੍ਹਾਂ ਬਣਾ ਲਈ ਹੈ ਦੁਨੀਆਂ ਦੀ ਨੰਬਰ ਇੱਕ ਮਹਿਲਾ ਡਬਲਜ਼ ਖਿਡਾਰਨ ਸਾਨੀਆ ਨੇ ਆਪਣੀ ਨਵੀਂ ਜੋੜੀਦਾਰ ਚੈੱਕ ਗਣਰਾਜ ਦੀ ਬਾਰਬੋਰਾ ਸਟ੍ਰਾਈਕੋਵਾ ਨਾਲ ਇਕੱਠਿਆਂ ਆਪਣੇ ਪਹਿਲੇ ਗ੍ਰੈਂਡ ਸਲੇਮ ‘ਚ ਜੇਤੂ ਆਗਾਜ਼ ਕੀਤਾ ਸੱਤਵਾਂ ਦਰਜਾ ਪ੍ਰਾਪਤ ਅਮਰੀਕਾ ਦੀ ਜਾਡਾ ਮੀ ਹਾਰਟ ਅਤੇ ਐਨਾ ਸ਼ਿਬਾਰਾ ਨੂੰ ਇੱਕ ਘੰਟਾ 9 ਮਿੰਟਾ ਤੱਕ ਚੱਲੇ ਮੈਚ ‘ਚ ਲਗਾਤਾਰ ਸੈੱਟਾਂ ‘ਚ 6-3, 6-2 ਨਾਲ ਹਰਾਇਆ ਭਾਰਤੀ-ਚੈੱਕ ਜੋੜੀ ਸਾਹਮਣੇ ਹੁਣ ਮਹਿਲਾ ਡਬਲਜ਼ ਦੇ ਦੂਜੇ ਗੇੜ ‘ਚ ਸਵਿੱਟਜ਼ਰਲੈਂਡ ਦੀ ਵਿਕਟੋਰੀਆ ਗੋਲੁਬਿਕ ਅਤੇ ਅਮਰੀਕਾ ਦੀ ਨਿਕੋਲ ਮੇਲਿਚਾਰ ਅਤੇ ਅਮਰੀਕਾ ਦੀ ਮੈਡੀਸਨ ਬ੍ਰੇਂਗਲੇ ਅਤੇ ਜਰਮਨੀ ਦੀ ਤਾਤਜਾਨਾ ਮਾਰੀਆ ਵਿਚਕਾਰ ਹੋਣ ਵਾਲੇ ਮੈਚ ਦੀ ਜੇਤੂ ਜੋੜੀ ਨਾਲ ਮੁਕਾਬਲਾ ਹੋਵੇਗਾ ਤਜ਼ਰਬੇਕਾਰ ਭਾਰਤੀ ਖਿਡਾਰੀ ਪੇਸ ਨੇ ਮਿਸ਼ਰਿਤ ਡਬਲਜ਼ ਵਰਗ ਦੇ ਪਹਿਲੇ ਰਾਊਂਡ ਦੇ ਮੈਚ ‘ਚ ਆਪਣੀ ਜੋੜੀਦਾਰ ਸਵਿੱਟਜ਼ਰਲੈਂਡ ਦੀ ਮਾਰਟਿਨਾ ਹਿੰਗਿਸ ਨਾਲ ਦੂਜੇ ਗੇੜ ‘ਚ ਜਗ੍ਹਾ ਬਣਾਈ ਪਿਛਲੀ ਚੈਂਪੀਅਨ ਪੇਸ-ਹਿੰਗਿਸ ਨੇ ਅਮਰੀਕਾ ਦੀ ਸ਼ਾਸੀਆ ਵਿਰਕੀ ਅਤੇ ਫ੍ਰਾਂÎਸਸ ਟਿਆਕੋਏ ਦੀ ਜੋੜੀ ਨੂੰ ਸਿਰਫ਼ 51 ਮਿੰਟਾਂ ‘ਚ 6-3, 6-2 ਨਾਲ ਹਰਾਇਆ ਪੇਸ-ਹਿੰਗਿਸ ਸਾਹਮਣੇ ਦੂਜੇ ਗੇੜ ‘ਚ ਅਨਾਸਤਾਸੀਆ ਰੋਡੀਨੋਵਾ ਅਤੇ ਜੁਆਨ ਸੇਬੇਸਟੀਅਨ ਕਾਬਲ ਅਤੇ ਸੱਤਵਾਂ ਦਰਜਾ ਪ੍ਰਾਪਤ ਅਮਰੀਕਾ ਦੀ ਕੋਕੋ ਵੇਂਡੇਵੇਗੇ ਅਤੇ ਰਾਜੀਵ ਰਾਮ ਵਿਚਕਾਰ ਮੈਚ ਦੀ ਜੇਤੂ ਜੋੜੀ ਹੋਵੇਗੀ
ਉੱਥੇ ਹੀ ਪੁਰਸ਼ ਡਬਲਜ਼ ਦੇ ਮੈਚ ‘ਚ ਰੋਹਨ ਬੋਪੰਨਾ ਅਤੇ ਡੈੱਨਮਾਰਕ ਦੇ ਫ੍ਰੇਡਰਿਕ ਨੀਲਸਨ ਦੀ ਜੋੜੀ ਨੇ ਸਖ਼ਤ ਸੰਘਰਸ਼ ਤੋਂ ਬਾਅਦ 16ਵਾਂ ਦਰਜਾ ਪ੍ਰਾਪਤ ਚੈੱਕ ਗਣਰਾਜ ਦੇ ਰਾਦੇਕ ਸਤੇਪਾਨੇਕ ਅਤੇ ਸਰਬੀਆਦੇ ਨੇਨਾਦ ਜਿਮੋਨਜਿਚ ਨੂੰ 6-3, 6-7, 6-3 ਨਾਲ ਹਰਾ ਕੇ ਦੂਜੇ ਗੇੜ ‘ਚ ਜਗ੍ਹਾ ਬਣਾਈ ਭਾਰਤੀ-ਡੇਨ ਜੋੜੀ ਸਾਹਮਣੇ ਹੁਣ ਅਮਰੀਕਾ ਦੇ ਬ੍ਰਾਇਨ ਬੇਕਰ ਅਤੇ ਨਿਊਜ਼ੀਲੈਂਡ ਦੇ ਮਾਰਕਸ ਡੇਨੀਅਲ ਹੋਵੇਗਾ

ਪ੍ਰਸਿੱਧ ਖਬਰਾਂ

To Top