ਲੇਖ

ਉੱਤਰ ਪ੍ਰਦੇਸ਼ ਦੀ ਬਦਹਾਲੀ ਨੂੰ ਦਰਸਾਉਂਦੀ ਮੰਜੀ ਲੁੱਟ

ਹੁਣੇ ਹਾਲ ਹੀ ‘ਚ ਯੂਪੀ ਦੀ ਜਨਤਾ ਵੱਲੋਂ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਮੰਜੀ (ਖਾਟ) ਸਭਾ ਤੋਂ ਬਾਅਦ ਜਿਸ ਤਰ੍ਹਾਂ ਦੀ ਮੰਜੀ ਲੁੱਟ ਦਾ ਵਾਤਾਵਰਨ ਦਿਖਾਈ ਦਿੱਤਾ, ਉਸ ਨਾਲ ਬਿਨਾ ਸ਼ੱਕ ਸੂਬੇ ਸਬੰਧੀ ਇਹ ਸੰਦੇਸ਼ ਤਾਂ ਗਿਆ ਹੀ ਹੈ ਕਿ ਉੱਤਰ ਪ੍ਰਦੇਸ਼ ‘ਚ ਜੋ ਵਿਕਾਸ ਦੀ ਧਾਰਾ ਵਗਣੀ ਚਾਹੀਦੀ ਸੀ, ਉਹ ਅਜੇ ਤੱਕ ਕੋਹਾਂ ਦੂਰ ਹੈ ਹੁਣ ਸਵਾਲ ਇਹ Àੁੱਠਦਾ ਹੈ ਕਿ ਇਸ ਲਈ ਦੋਸ਼ੀ ਕਿਸ ਨੂੰ ਮੰਨਿਆ ਜਾਵੇ? ਯਕੀਨੀ ਤੌਰ ‘ਤੇ ਰਾਜਨੀਤਿਕ ਪਾਰਟੀਆਂ ਨੂੰ ਪਹਿਲ ਦੇ ਆਧਾਰ ‘ਤੇ ਦੋਸ਼ੀ ਮੰਨਿਆ ਜਾਣਾ ਚਾਹੀਦਾ ਹੈ ਸੁਬੇ ਦੀ ਗਰੀਬ ਜਨਤਾ ਲਈ ਸਰਕਾਰਾਂ ਦੇ ਜੋ ਮੁੱਢਲੀ ਫਰਜ਼ ਹੋਣੇ ਚਾਹੀਦੇ ਹਨ, ਉਹਨਾਂ ਤੋਂ ਸਰਕਾਰ ਹਮੇਸ਼ਾ ਦੂਰ ਹੀ ਰਹਿੰਦੀ ਆਈ ਹੈ ਅਸਲ ‘ਚ ਸਰਕਾਰ ਕਾਰਜ ਯੋਜਨਾ ਦਾ ਚਿੱਤਰ ਤਾਂ ਬਣਾ ਦਿੰਦੀ ਹੈ, ਪਰ ਉਸ ਕਾਰਜ ਯੋਜਨਾ ‘ਤੇ ਕਿੰਨਾ ਅਮਲ ਕੀਤਾ ਗਿਆ, ਇਸ ਗੱਲ ‘ਤੇ ਚਿੰਤਨ ਕਰਨ ਦੀ ਲੋੜ ਹੈ
ਵਰਤਮਾਨ ‘ਚ ਕੇਂਦਰ ਅਤੇ ਸੂਬੇ ‘ਚ ਕਾਂਗਰਸ ਮੁਕਤ ਸਰਕਾਰਾਂ ਹਨ ਕਾਂਗਰਸੀ ਆਗੂਆਂ ਦੀ ਕਾਰਜ ਪ੍ਰਣਾਲੀ ਦਾ ਅਧਿਐਨ ਕੀਤਾ ਜਾਵੇ ਤਾਂ ਅਜਿਹਾ ਹੀ ਲੱਗਦਾ ਹੈ ਕਿ ਉਹਨਾਂ ਨੇ ਜੋ ਵੀ ਕੀਤਾ, ਸਿਰਫ ਉਹੀ ਸਹੀ ਹੈ, ਬਾਕੀ ਸਾਰੀਆਂ ਰਾਜਨੀਤਿਕ ਪਾਰਟੀਆਂ ਹਮੇਸ਼ਾ ਗਲਤ ਕੰਮ ਕਰਦੀਆਂ ਹਨ ਚਲੋ ਇਹ ਮੰਨ ਵੀ ਲਿਆ ਜਾਵੇ ਕਿ ਕਾਂਗਰਸ ਨੇ ਹਮੇਸ਼ਾ ਚੰਗਾ ਹੀ ਕੀਤਾ ਹੈ, ਤਾਂ ਇਹ ਵੀ ਸੱਚ ਹੈ ਕਿ ਦੇਸ਼ ‘ਚ ਜ਼ਿਆਦਾ ਸਮਾਂ ਕਾਂਗਰਸ ਦੀ ਸੱਤਾ ਰਹੀ ਹੈ ਫਿਰ ਦੇਸ਼ ਦੇ ਪ੍ਰਮੁੱਖ ਰਾਜ ਦੀ ਹਾਲਤ ਅਜਿਹੀ ਕਿਉਂ ਹੈ, ਜਿਸ ਕਾਰਨ ਉੱਤਰ ਪ੍ਰਦੇਸ਼ ਬਦਹਾਲ ਦਿਖਾਈ ਦੇ ਰਿਹਾ ਹੈ ਇਸ ਬਦਹਾਲੀ ਲਈ ਕੀ ਕਾਂਗਰਸ ਦੀ ਸਰਕਾਰ ਜ਼ਿੰਮੇਵਾਰ ਨਹੀਂ ਹੈ? ਜੇਕਰ ਹੈ ਤਾਂ ਕਾਂਗਰਸ ਦੇ ਆਗੂਆਂ ਨੂੰ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰ ਲੈਣਾ ਚਾਹੀਦਾ ਹੈ
ਰਾਹੁਲ ਗਾਂਧੀ ਦੀ ਰੈਲੀ ‘ਚ ਜਿਸ ਤਰ੍ਹਾਂ ਨਾਲ ਮੰਜੀ ਲੁੱਟਣ ਦੀ ਤਸਵੀਰ ਦਿਖਾਈ ਦਿੱਤੀ ਸੀ, ਉਸ ਨਾਲ ਸੂਬੇ ਦੀ ਤਸਵੀਰ ਖੁੱਲ੍ਹ ਕੇ ਸਾਹਮਣੇ ਆ ਜਾਂਦੀ ਹੈ ਇਹ ਸੂਬੇ ਦੀ ਬਦਹਾਲੀ ਨੂੰ ਦਰਸਾਉਂਦਾ ਦਿਖਾਈ ਦਿੰਦਾ ਹੈ ਕਾਂਗਰਸ ਦਾ ਦੋਸ਼ ਹੈ ਕਿ ਸੂਬੇ ‘ਚ ਪਿਛਲੇ 27 ਸਾਲਾਂ ਤੋਂ ਜਿਹਨਾਂ ਸਿਆਸੀ ਪਾਰਟੀਆਂ ਦਾ ਸ਼ਾਸਨ ਹੈ, ਉਹ ਉਸ ਲਈ ਦੋਸ਼ੀ ਹਨ ਪਰ ਕੇਂਦਰ ‘ਚ ਤਾਂ ਕਾਂਗਰਸ ਦਾ ਹੀ ਸ਼ਾਸਨ ਰਿਹਾ, ਹਾਲਾਂਕਿ ਸੂਬੇ ਦੀ ਹਾਲਤ ਸੁਧਾਰਨ ‘ਚ ਜ਼ਿਆਦਾਤਰ ਕੰਮ ਸੂਬਾ ਸਰਕਾਰਾਂ ਨੇ ਹੀ ਕਰਨਾ ਹੁੰਦਾ ਹੈ, ਇਹ ਗੱਲ ਕਾਂਗਰਸ ਦੇ ਆਗੂ ਜਾਣਦੇ ਹੀ ਹੋਣਗੇ ਫਿਰ ਸਵਾਲ ਆਉਂਦਾ ਹੈ ਕਿ ਲੰਮੇ ਸਮੇਂ ਤੱਕ ਕੇਂਦਰ ਦੀ ਸੱਤਾ ‘ਤੇ ਕਾਬਜ਼ ਕਾਂਗਰਸ ਦੀਆਂ ਸਰਕਾਰਾਂ ਨੇ ਸੂਬੇ ਨੂੰ ਬਦਹਾਲੀ ਤੋਂ ਉਭਾਰਨ ਲਈ ਕੁਝ ਨਹੀਂ ਕੀਤਾ, ਤਦ ਵਰਤਮਾਨ ਕੇਂਦਰ ਸਰਕਾਰ ਨੂੰ ਦੋਸ਼ੀ ਮੰਨਣਾ ਸਿਰਫ਼ ਰਾਜਨੀਤਿਕ ਬਿਆਨਬਾਜੀ ਦਾ ਹਿੱਸਾ ਹੈ ਕੌਣ ਨਹੀਂ ਜਾਣਦਾ ਕਿ ਕਾਂਗਰਸ ਜਿਸ ਰਾਹੁਲ ਗਾਂਧੀ ਦੇ ਸਹਾਰੇ ਸੱਤਾ ਪ੍ਰਾਪਤ ਕਰਨ ਦਾ ਸੁਫ਼ਨਾ ਪਾਲ਼ੇ ਹੋਏ ਹੈ, ਉਸ ਨੂੰ ਸੂਬੇ ਦੇ ਵੋਟਰ ਪਹਿਲਾਂ ਵੀ ਰੱਦ ਕਰ ਚੁੱਕੇ ਹਨ ਵਰਤਮਾਨ ਸੂਬਾ ਕਾਂਗਰਸ ਕੋਲ ਅਜਿਹਾ ਕੋਈ ਆਗੂ ਨਹੀਂ ਹੈ, ਜਿਸ ਦੇ ਸਹਾਰੇ ਸੂਬੇ ‘ਚ ਕਾਂਗਰਸ ਪ੍ਰਤੀ ਵਾਤਾਵਰਨ ਬਣਾਇਆ ਜਾ ਸਕੇ ਕਾਂਗਰਸ ਦੀ ਇਸ ਮਜ਼ਬੂਰੀ ਦੇ ਚਲਦਿਆਂ ਰਾਹੁਲ ਨੂੰ ਇਸ ਵਾਰ ਵੀ ਅੱਗੇ ਕੀਤਾ ਜਾ ਰਿਹਾ ਹੈ
ਦੇਵਰੀਆ ਖੇਤਰ ‘ਚ ਮੰਜੀ ਪੰਚਾਇਤ ਤੋਂ ਬਾਅਦ ਜਿਸ ਤਰ੍ਹਾਂ ਮੰਜੀ ਲੁੱਟ ਦਾ ਦ੍ਰਿਸ਼ ਦਿਖਾਈ ਦਿੱਤਾ, ਉਸ ਨੂੰ ਭਲ਼ੇ ਹੀ ਕਾਂਗਰਸ ਬਹੁਤ ਚੰਗਾ ਮੰਨੇ, ਪਰ ਸੱਚ ਇਹ ਹੈ ਕਿ ਮੰਜੀ ਪੰਚਾਇਤ ਦਾ ਇਹ ਪ੍ਰਯੋਗ ਅਵਿਵਸਥਾ ਫੈਲਾਉਣ ਵਾਲਾ ਹੀ ਰਿਹਾ ਕਾਂਗਰਸ ਨੇ ਮੰਜੀ ਬਣਾਉਣ ਲਈ ਜਿੰਨਾ ਪੈਸਾ ਖ਼ਰਚ ਕੀਤਾ, ਉਸ ਦੇ ਬਦਲੇ ਉਸਨੂੰ ਉਹ ਪ੍ਰਾਪਤ ਨਹੀਂ ਹੋ ਸਕਿਆ, ਜਿਸ ਲਈ ਉਹ ਯਤਨ ਕਰਦੀ ਦਿਖਾਈ ਦੇ ਰਹੀ ਹੈ ਕਾਂਗਰਸ ਆਗੂਆਂ ਦੇ ਉਤਾਵਲੇਪਣ ਨੂੰ ਦੇਖਦਿਆਂ ਇਹੀ ਕਿਹਾ ਜਾ ਸਕਦਾ ਹੈ ਕਿ ਉਹ ਸੱਤਾ ਪ੍ਰਾਪਤ ਕਰਨ ਲਈ ਹੋਰ ਵੀ ਹੈਰਾਨੀ ਕਰਨ ਵਾਲੇ ਪ੍ਰਯੋਗ ਕਰ ਸਕਦੀ ਹੈ
ਇੱਕ ਕਾਂਗਰਸੀ ਆਗੂ ਦਾ ਤਾਂ ਸਾਫ ਕਹਿਣਾ ਹੈ ਕਿ ਸੱਤਾ ਦੇ ਸਹਾਰੇ ਹੀ ਸਾਡੀ ਰਾਜਨੀਤੀ ਠੀਕ-ਠਾਕ ਚਲਦੀ ਹੈ ਬਿਨਾਂ ਸੱਤਾ ਦੇ ਅਸੀਂ ਜਿੰਦਾ ਨਹੀਂ ਰਹਿ ਸਕਦੇ ਇਹ ਗੱਲ ਸਹੀ ਵੀ ਹੋ ਸਕਦੀ ਹੈ, ਕਿਉਂਕਿ ਲੰਮੇ ਸਮੇਂ ਤੱਕ ਸੱਤਾ ਦੀਆਂ ਸੁੱਖ-ਸਹੂਲਤਾਂ ਦੀ ਵਰਤੋਂ ਕਰਨ ਨਾਲ ਕਾਂਗਰਸੀ ਆਗੂ ਉਹਨਾਂ ਸਹੂਲਤਾਂ ਦੇ ਆਦੀ ਹੋ ਗਏ ਹਨ ਉਹਨਾਂ ਦੇ ਸੁਭਾਅ ਦੇ ਹਿਸਾਬ ਨਾਲ ਸੱਤਾ ਪ੍ਰਾਪਤ ਕਰਨਾ ਜ਼ਰੂਰੀ ਹੈ ਕਾਂਗਰਸ ਨੇ ਆਪਣੇ ਸ਼ਾਸਨਕਾਲ ‘ਚ ਹਮੇਸ਼ਾ ਹੀ ਲੀਕ ਤੋਂ ਹਟ ਕੇ ਅਸੰਵਿਧਾਨਕ ਕੰਮ ਕੀਤੇ ਹਨ ਆਪਣੀ ਪਾਰਟੀ ਦੇ ਆਗੂਆਂ ਦੀਆਂ ਜਯੰਤੀਆਂ ਅਤੇ ਬਰਸੀਆਂ ਨੂੰ ਸਰਕਾਰੀ ਪ੍ਰੋਗਰਾਮ ਬਣਾ ਕੇ ਕਰੋੜਾਂ ਰੁਪਏ ਖ਼ਰਚ ਕੀਤੇ ਜਾਂਦੇ ਰਹੇ ਹਨ ਜੇਕਰ ਕਾਂਗਰਸ ਦੇਸ਼ ਦੇ ਆਗੂ ਮੰਨ ਕੇ ਇਹ ਕਰਨ ਦੀ ਗੱਲ ਕਰਦੀ ਹੈ ਤਾਂ ਉਸਨੂੰ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਨੂੰ ਵੀ ਅਜਿਹਾ ਹੀ ਸਨਮਾਨ ਦੇਣਾ ਚਾਹੀਦਾ ਸੀ ਕਾਂਗਰਸ ਦੀ ਨਜ਼ਰ ‘ਚ ਸਿਰਫ਼ ਕਾਂਗਰਸੀ ਆਗੂ ਹੀ ਮਹਾਨ ਹਨ ਇਸ ਤੋਂ ਇਲਾਵਾ ਉਹ ਕਿਸੇ ਨੂੰ ਵੀ ਓਨਾ ਸਨਮਾਨ ਨਹੀਂ ਦਿੰਦੀ ਜਦਕਿ ਦੇਸ਼ ‘ਚ ਅਜਿਹੇ ਅਨੇਕ ਮਹਾਂਪੁਰਸ਼ ਹਨ, ਜਿਹਨਾਂ ਦਾ ਜੀਵਨ ਦਰਸ਼ਨ ਦੇਸ਼ ਨੂੰ ਨਵੀਂ ਦਿਸ਼ਾ ਦੇ ਸਕਣ ‘ਚ ਸਮਰੱਥ ਹੈ ਕਾਂਗਰਸ ਦੀ ਇਹੀ ਸੋਚ ਉਹਨਾਂ ਦੀ ਪਾਰਟੀ ਨੂੰ ਬੌਣੀ ਕਰਦੀ ਜਾ ਰਹੀ ਹੈ ਕਾਂਗਰਸ ‘ਚ ਜ਼ਬਰਦਸਤੀ ਤੌਰ ‘ਤੇ ਰਾਸ਼ਟਰੀ ਆਗੂ ਵਜੋਂ ਸਥਾਪਿਤ ਕਰਨ ਦੀ ਰਾਜਨੀਤੀ ਦੇ ਚਲਦਿਆਂ ਰਾਹੁਲ ਗਾਂਧੀ ਦੀ ਸਮਝ ਅਤੇ ਸੋਚ ਦੇ ਚਲਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਅੱਜ ਦੇਸ਼ ਦਾ ਨੌਜਵਾਨ ਤਕਨੀਕ ਦੇ ਮਾਮਲੇ ‘ਚ ਬਹੁਤ ਅੱਗੇ ਹੈ
ਕਾਂਗਰਸ ਦੀ ਸਭ ਤੋਂ ਵੱਡੀ ਕਮਜ਼ੋਰੀ ਇਹੀ ਹੈ ਕਿ ਉਹ ਦੇਸ਼ ਦੇ ਨੌਜਵਾਨ ਵਰਗ ਨੂੰ ਪ੍ਰਭਾਵਿਤ ਕਰ ਸਕਣ ‘ਚ ਅਸਫ਼ਲ ਸਾਬਤ ਹੋ ਰਹੀ ਹੈ ਉਸ ਦਾ ਸਮਰਪਿਤ ਵਰਗ ਪੂਰੀ ਤਰ੍ਹਾਂ ਨਾਲ ਦੂਰ ਹੁੰਦਾ ਜਾ ਰਿਹਾ ਹੈ ਜਿੱਥੋਂ ਤੱਕ ਯੂਪੀ ਦੀ ਗੱਲ ਹੈ ਤਾਂ ਇੱਥੇ ਮੁਸਲਿਮ ਵੋਟਰ ਬਹੁਤ ਪ੍ਰਭਾਵਸ਼ਾਲੀ ਹਨ ਕਾਂਗਰਸ ਨੂੰ ਡਰ ਇਸ ਗੱਲ ਦਾ ਹੈ ਕਿ ਸੂਬੇ ਦਾ ਮੁਸਲਿਮ ਵੋਟਰ ਜ਼ਿਆਦਾਤਰ ਸੱਤਾ ਕੇਂਦਰਿਤ ਸਿਆਸਤ ਕਰਦਾ ਰਿਹਾ ਹੈ, ਇਸ ਲਈ ਇਸ ਵਾਰ ਮੁਸਲਿਮ ਵੋਟ ਭਾਜਪਾ ਦੇ ਖਾਤੇ ‘ਚ ਵੀ ਜਾਵੇਗੀ, ਇਹ ਤੈਅ ਹੈ ਇਸ ਤੋਂ ਇਲਾਵਾ ਅੱਜ ਕਈ ਮੁਸਲਿਮ ਇਹ ਖੁੱਲ੍ਹੇ ਤੌਰ ‘ਤੇ ਸਵੀਕਾਰ ਕਰ ਚੁੱਕੇ ਹਨ ਕਿ ਕਾਂਗਰਸ ਨੇ ਤੁਸ਼ਟੀਕਰਨ ਦੀ ਰਾਜਨੀਤੀ ਦੇ ਚਲਦਿਆਂ ਮੁਸਲਿਮ ਸਮਾਜ ਦਾ ਅਹਿੱਤ ਹੀ ਕੀਤਾ ਹੈ ਭਾਜਪਾ ਦਾ ‘ਸਭ ਦਾ ਸਾਥ ਅਤੇ ਸਭ ਦਾ ਵਿਕਾਸ’ ਵਾਲੀ ਨੀਤੀ ਸਾਰਿਆਂ ਨੂੰ ਪਸੰਦ ਆ ਰਹੀ ਹੈ ਇਸ ਤੋਂ ਇਲਾਵਾ ਸਪਾ ਅਤੇ ਬਸਪਾ ਪ੍ਰਤੀ ਵੀ ਮੁਸਲਿਮ ਝੁਕਾਅ ਪਹਿਲਾਂ ਵਾਂਗ ਹੀ ਦਿਖਾਈ ਦੇ ਰਿਹਾ ਹੈ
ਦੂਸ਼ਣਬਾਜੀ ਦੇ ਇਸ ਸਿਆਸੀ ਵਾਤਾਵਰਨ ‘ਚ ਲੋਕਾਂ ਨੂੰ ਗੁੰਮਰਾਹ ਕਰਨ ਦੀ ਖੇਡ ਸ਼ੁਰੂ ਹੋ ਗਈ ਹੈ ਪਰ ਸਿਰਫ਼ ਦੋ ਸਾਲ ਦੀ ਕੇਂਦਰ ਸਰਕਾਰ ਨੂੰ ਉੱਤਰ ਪ੍ਰਦੇਸ਼ ਦੀ ਹਾਲਤ ਲਈ ਜ਼ਿੰਮੇਵਾਰ ਮੰਨਣ ਵਾਲੇ ਰਾਹੁਲ ਗਾਂਧੀ ਜ਼ਰੂਰ ਹੀ ਇਹ ਭੁੱਲ ਰਹੇ ਹਨ ਕਿ ਅੱਜ ਸੂਬੇ ‘ਚ ਜਿਹਨਾਂ ਸਮੱਸਿਆਵਾਂ ਨੂੰ ਲੈ ਕੇ ਉਹ ਕੇਂਦਰ ‘ਤੇ ਦੋਸ਼ ਲਾ ਰਹੇ ਹਨ, ਪਹਿਲਾ ਤਾਂ ਉਹ ਕੇਂਦਰ ਸਰਕਾਰ ਦੇ ਘੇਰੇ ‘ਚ  ਹੀ ਨਹੀਂ ਆਉਂਦੀਆਂ ਦੂਜੀ ਸਭ ਤੋਂ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਇਹ ਸਮੱਸਿਆਵਾਂ ਕੇਂਦਰ ‘ਚ ਕਾਂਗਰਸ ਦੇ ਸ਼ਾਸਨਕਾਲ ‘ਚ ਵੀ ਰਹੀਆਂ ਹਨ ਰਾਹੁਲ ਗਾਂਧੀ ਅੱਜ ਕਾਂਗਰਸ ਦੇ ਸਭ ਕੁਝ ਮੰਨੇ ਜਾਣ ਲੱਗੇ ਹਨ, ਤਦ ਸਵਾਲ ਇਹ ਆਉਂਦਾ ਹੈ ਕਿ ਅੱਜ ਦੀਆਂ ਸਮੱਸਿਆਵਾਂ ਪਹਿਲਾਂ ਤੋਂ ਸਨ, ਤਾਂ ਰਾਹੁਲ ਗਾਂਧੀ ਨੇ ਕਾਂਗਰਸ ਦੇ ਸ਼ਾਸਨ ਦੌਰਾਨ ਉਹਨਾਂ ਦਾ ਹੱਲ ਕਰਨ ਸਬੰਧੀ ਕਿਉਂ ਨਹੀਂ ਸੋਚਿਆ? ਕਾਂਗਰਸ ਦਾ ਹਮੇਸ਼ਾ ਇਹੀ ਸੋਚਣਾ ਰਿਹਾ ਹੈ ਕਿ ਦੇਸ਼ ‘ਚ ਸਮੱਸਿਆਵਾਂ ਨਹੀਂ ਹੋਣਗੀਆਂ, ਤਾਂ ਰਾਜਨੀਤੀ ਕਿਵੇਂ ਕੀਤੀ ਜਾਵੇਗੀ? ਸ਼ਾਇਦ ਇਹੀ ਸੋਚ ਕੇ ਕਾਂਗਰਸ ਨੇ ਦੇਸ਼ ਦੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਕਦੇ ਨਹੀਂ ਸੋਚਿਆ

ਸੁਰੇਸ਼ ਹਿੰਦੁਸਤਾਨੀ

ਪ੍ਰਸਿੱਧ ਖਬਰਾਂ

To Top