Breaking News

ਵਿਰਾਟ-ਮੀਰਾਬਾਈ ਬਣੇ ਖੇਡ ਰਤਨ, 20 ਖਿਡਾਰੀ ਅਰਜੁਨ 

ਨਵੀਂ ਦਿੱਲੀ, 20 ਸਤੰਬਰ

 

ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਵਿਸ਼ਵ ਚੈਂਪੀਅਨ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਦੇਸ਼ ਦਾ ਸਭ ਤੋਂ ਵੱਡਾ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਦਿੱਤਾ ਜਾਵੇਗਾ ਜਦੋਂਕਿ 20 ਖਿਡਾਰੀ ਅਰਜੁਨ ਪੁਰਸਕਾਰ ਨਾਲ ਸਨਮਾਨਤ ਕੀਤੇ ਜਾਣਗੇ
ਰਾਸ਼ਟਰਪਤੀ ਰਾਮਨਾਥ ਕੋਵਿੰਦ 25 ਸਤੰਬਰ ਨੂੰ ਰਾਸ਼ਟਰਪਤੀ ਭਵਨ ‘ਚ ਹੋਣ ਵਾਲੇ ਖ਼ਾਸ ਸਮਾਗਮ ‘ਚ ਖਿਡਾਰੀਆਂ ਅਤੇ ਕੋਚਾਂ ਨੂੰ ਰਾਸ਼ਟਰੀ ਖੇਡ ਸਤਿਕਾਰ ਦੇਣਗੇ ਕੇਂਦਰੀ ਖੇਡ ਮੰਤਰਾਲੇ ਨੇ ਵੀਰਵਾਰ ਨੂੰ ਖਿਡਾਰੀਆਂ ਦੇ ਨਾਂਵਾਂ ਦਾ ਐਲਾਨ ਕਰ ਦਿੱਤਾ
ਤਿੰਨਾਂ ਫਾਰਮੇਟ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਂਅ ਦੀ 2016 ‘ਚ ਵੀ ਚਰਚਾ ਹੋਈ ਸੀ ਪਰ ਓਦੋਂ ਉਹਨਾਂ ਨਹੀਂ ਚੁਣਿਆ ਗਿਆ ਸੀ ਖੇਡ ਮੰਤਰਾਲੇ ਦੀ ਵਿਰਾਟ ਦੇ ਨਾਂਅ ‘ਤੇ ਮੋਹਰ ਲੱਖਣ ਤੋਂ ਬਾਅਦ ਹੁਣ ਉਹ ਸਚਿਨ ਤੇਂਦੁਲਕਰ (1997) ਅਤੇ ਮਹਿੰਦਰ ਸਿੰਘ ਧੋਨੀ (2007) ਤੋਂ ਬਾਅਦ ਖੇਡ ਰਤਨ ਪਾਉਣ ਵਾਲੇ ਤੀਸਰੇ ਕ੍ਰਿਕਟਰ ਬਣ ਜਾਣਗੇ ਪਿਛਲੇ ਸਾਲ ਵੇਟਲਿਫਟਿੰਗ ‘ਚ ਵਿਸ਼ਵ ਚੈਂਪੀਅਨਸ਼ਿਪ ‘ਚ 48 ਕਿ ਗ੍ਰਾ ਭਾਰ ਵਰਗ ‘ਚ ਸੋਨ ਤਮਗਾ ਜਿੱਤਣ ਵਾਲੀ 24 ਸਾਲਾ ਮੀਰਾਬਾਈ ਚਾਨੂ ਵੀ ਖੇਡ ਰਤਨ ਬਣੇਗੀ
ਏਸ਼ੀਆਈ ਖੇਡਾਂ ‘ਚ ਭਾਰਤੀ ਝੰਡਾ ਬਰਦਾਰ ਅਤੇ ਨੇਜਾ ਸੁੱਟਣ ਵਾਲੇ ਅਥਲੀਟ ਨੀਰਜ ਚੋਪੜਾ ਅਤੇ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ‘ਚ ਕੁੱਲ ਪੰਜ ਤਮਗੇ ਜਿੱਤਣ ਵਾਲੀ ਟੇਬਲ ਟੈਨਿਸ ਖਿਡਾਰੀ ਮਣਿਕਾ ਬਤਰਾ ਸਮੇਤ 20 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਦਿੱਤਾ ਜਾਵੇਗਾ
ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਕਿਸੇ ਖੇਡ ‘ਚ ਖਿਡਾਰੀ ਵੱਲੋਂ ਚਾਰ ਸਾਲ ਤੋਂ ਜ਼ਿਆਦਾ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ ਅਰਜੁਨ ਪੁਰਸਕਾਰ ਚਾਰ ਸਾਲਾਂ ਲਈ ਲਗਾਤਾਰ ਚੰਗੇ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ ਦ੍ਰੋਣਾਚਾਰਿਆ ਪੁਰਸਕਾਰ ਕੋਚ ਨੂੰ ਚੰਗੇ ਖਿਡਾਰੀ ਬਣਾਉਣ ਲਈ ਦਿੱਤਾ ਜਾਂਦਾ ਹੈ ਜਦੋਂਕਿ ਧਿਆਨਚੰਦ ਪੁਰਸਕਾਰ ਖੇਡ ਦੇ ਵਿਕਾਸ ‘ਚ ਜ਼ਿੰਦਗੀ ਭਰ ਦੇ ਯੋਗਦਾਨ ਲਈ ਦਿੱਤਾ ਜਾਂਦਾ ਹੈ

 
ਰਾਸ਼ਟਰੀ ਖੇਡ ਹੌਂਸਲਾਅਫਜਾਈ ਪੁਰਸਕਾਰ ਕੰਪਨੀਆਂ (ਨਿੱਜੀ ਅਤੇ ਜਨਤਕ ਦੋਵਾਂ ਖੇਤਰਾਂ ‘ਚ) ਅਤੇ ਵਿਅਕਤੀਆਂ ਨੂੰ ਦਿੱਤੇ ਜਾਂਦੇ ਹਨ ਜੋ ਖੇਡਾਂ ਨੂੰ ਅੱਗੇ ਵਧਾਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਇੰਟਰ ਯੂਨੀਵਰਸਿਟੀ ਟੂਰਨਾਮੈਂਟ ‘ਚ ਹਰ ਪੱਖੋਂ ਚੰਗਾ ਪ੍ਰਦਰਸ਼ਨ ਕਰਨ ਵਾਲੀ ਯੂਨੀਵਰਸਿਟੀ ਨੂੰ ਮੌਲਾਨਾ ਅਬੁਲ ਕਲਾਮ ਆਜ਼ਾਦ (ਐਮਏਕੇਏ) ਟਰਾਫ਼ੀ ਦਿੱਤੀ ਜਾਂਦੀ ਹੈ
ਇਸ ਸਾਲ ਇਹਨਾਂ ਪੁਰਸਕਾਰਾਂ ਲਈ ਵੱਡੀ ਗਿਣਤੀ ‘ਚ ਨਾਮਜ਼ਦਗੀਆਂ ਮਿਲੀਆਂ ਜਿੰਨ੍ਹਾਂ ‘ਤੇ ਸਾਬਕਾ ਓਲੰਪਿਕ ਖਿਡਾਰੀ, ਅਰਜੁਨ ਪੁਰਸਕਾਰ ਜੇਤੂਆਂ, ਦ੍ਰੋਣਾਚਾਰਿਆ ਪੁਰਸਕਾਰ ਜੇਤੂਆਂ, ਧਿਆਨ ਚੰਦ ਪੁਰਸਕਾਰ ਜੇਤੂਆਂ, ਖੇਡ ਪੱਤਰਕਾਰ (ਮਾਹਿਰ), ਕਮੈਂਟੇਟਰ ਅਤੇ ਖੇਡ ਪ੍ਰਕਾਸ਼ਕਾਂ ਦੀ ਚੋਣ ਕਮੇਟੀ ਵੱਲੋਂ ਵਿਚਾਰ ਕੀਤਾ ਗਿਆ

 

 

ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਨੂੰ ਤਮਗਾ ਅਤੇ ਪ੍ਰਸ਼ੰਸਾ ਪੱਤਰ ਤੋਂ ਇਲਾਵਾ 7.5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ ਅਰਜੁਨ, ਦਰੋਣਾਚਾਰਿਆ ਅਤੇ ਧਿਆਨ ਚੰਦ ਪੁਰਸਕਾਰ ਪਾਉਣ ਵਾਲੇ ਹਰ ਖਿਡਾਰੀ ਨੂੰ 5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਂਦਾ ਹੈ
ਰਾਸਟਰੀ ਖੇਡ ਹੌਂਸਲਾਅਫਜਾਈ ਪੁਰਸਕਾਰ, 2018 ‘ਚ ਕੰਪਨੀਆਂ ਨੂੰ ਇੱਕ ਟਰਾਫ਼ੀ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਂਦਾ ਹੈ ਇੰਟਰ ਯੂਨੀਵਰਸਿਟੀ ‘ਚ ਅੱਵਲ ਪ੍ਰਦਰਸ਼ਨ ਕਰਨ ਵਾਲੀ ਯੂਨੀਵਰਸਿਟੀ ਨੂੰ ਐਮਏਕੇਏ ਟਰਾਫ਼ੀ, 10 ਲੱਖ ਰੁਪਏ ਦਾ ਇਨਾਮ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ

 


Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top