Breaking News

ਮਾਲਿਆ ਦੇ ਹਮਸ਼ਕਲ ਨਾਲ ਦਿਸੇ ਵਿਰਾਟ

ਸੋਸ਼ਲ ਮੀਡੀਆ ‘ਤੇ ਬਣਿਆ ਬਵਾਲ

ਏਜੰਸੀ, ਚੇਮਸਫੋਰਡ, 28 ਜੁਲਾਈ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਸੋਸ਼ਲ ਮੀਡੀਆ ‘ਤੇ ਸਭ ਤੋਂ ਜ਼ਿਆਦਾ ਫਾੱਲੋ ਕੀਤੇ ਜਾਂਦੇ ਹਨ ਅਤੇ ਉਸ ਤੋਂ ਕਮਾਈ ਲਈ ਚਰਚਾ ‘ਚ ਰਹਿੰਦੇ ਹਨ ਪਰ ਕਈ ਵਾਰ ਇਹੀ ਉਹਨਾਂ ਲਈ ਮੁਸ਼ਕਲ ਵੀ ਬਣ ਜਾਂਦੀ ਹੈ ਇੰਗਲੈਂਡ ‘ਚ ਟੈਸਟ ਲੜੀ ਲਈ ਤਿਆਰੀਆਂ ‘ਚ ਲੱਗੇ ਸਟਾਰ ਕਪਤਾਨ ਵਿਰਾਟ ਦੇ ਪ੍ਰਸ਼ੰਸਕ ਦੁਨੀਆਂ ਭਰ ‘ਚ ਹਨ ਪਰ ਚੇਮਸਫੋਰਡ ‘ਚ ਜਦੋਂ ਢੋਲ ਨਗਾੜਿਆਂ ਦੇ ਨਾਲ ਉਹਨਾਂ ਨਾਲ ਉਹਨਾਂ ਦੇ ਪ੍ਰਸ਼ੰਸਕਾਂ ਦਾ ਸਮੂਹ ਉਹਨਾਂ ਨੂੰ ਮਿਲਣ ਪਹੁੰਚਿਆ ਤਾਂ ਹੰਗਾਮਾ ਹੋ ਗਿਆ ਦਰਅਸਲ ਇਹਨਾਂ ਪ੍ਰਸ਼ੰਸਕਾਂ ਦੇ ਨਾਲ ਵਿਰਾਟ ਦੀ ਇੱਕ ਤਸਵੀਰ ਨੇ ਸੋਸ਼ਲ ਮੀਡੀਆ ‘ਤੇ ਹੰਗਾਮਾ ਮਚਾ ਦਿੱਤਾ ਹੈ ਤਸਵੀਰ ‘ਚ ਇੱਕ ਸ਼ਖ਼ਸ ਵਿਰਾਟ ਦੇ ਪੈਰਾਂ ਕੋਲ ਬੈਠਾ ਹੈ ਜਿਸ ਦੇ ਮੋਢੇ ‘ਤੇ ਵਿਰਾਟ ਦਾ ਹੱਥ ਹੈ, ਇਹ ਸ਼ਖ਼ਸ ਦਿਖਣ ‘ਚ ਹੁਬਹੂ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਜਿਹਾ ਦਿਸਦਾ ਹੈ

 

 ਮਾਲਿਆ ਭਾਰਤ ਦਾ 9 ਕਰੋੜ ਲੈ ਕੇ ਭੱਜਣ ਵਾਲਾ ਭਗੌੜਾ ਹੈ

ਆਈ.ਪੀ.ਐਲ. ਦੀ ਟੀਮ ਰਾਇਲ ਚੈਲੰਜ਼ਰਸ ਬੰਗਲੁਰੂ ਦੇ ਕਪਤਾਨ ਵਿਰਾਟ ਦੇ ਸਾਬਕਾ ਟੀਮ ਮਾਲਕ ਮਾਲਿਆ ਨਾਲ ਨਜ਼ਦੀਕੀਆਂ ਰਹੀਆਂ ਹਨ ਪਰ ਫਿਲਹਾਲ ਮਾਲਿਆ ਦੇਸ਼ ਦਾ ਕਰੀਬ 9 ਹਜ਼ਾਰ ਕਰੋੜ ਰੁਪਇਆ ਲੈ ਕੇ ਭੱਜ ਚੁੱਕਾ ਹੈ ਅਤੇ ਅਰਸ਼ ਤੋਂ ਫਰਸ਼ ‘ਤੇ ਆ ਗਿਆ ਹੈ ਉਹ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਇਹਨੀ ਦਿਨੀਂ ਬਰਤਾਨੀਆਂ ‘ਚ ਰਹਿ ਰਿਹਾ ਹੈ ਜਿੱਥੈ ਭਾਰਤੀ ਟੀਮ ਕ੍ਰਿਕਟ ਦੌਰੇ ‘ਤੇ ਹੈ ਅਤੇ ਇੱਕ ਅਗਸਤ ਤੋਂ ਇੰਗਲੈਂਡ ਵਿਰੁੱਧ ਪੰਜ ਟੈਸਟਾਂ ਦੀ ਲੜੀ ਦੀ ਸ਼ੁਰੂਆਤ ਕਰੇਗੀ

 

ਇਸ ਤਸਵੀਰ ਦੇ ਸਾਹਮਣੇ ਆਉਂਦਿਆਂ ਹੀ ਸੋਸ਼ਲ ਮੀਡੀਆ ‘ਤੇ ਲਗਾਤਾਰ ਚੌਕਸ ਰਹਿਣ ਵਾਲਿਆਂ ਨੇ ਬਿਨਾਂ ਸੋਚੇ ਸਮਝੇ ਝੱਟ ਵਿਰਾਟ ਦੀ ਮਾਲਿਆ ਦੇ ਹਮਸ਼ਕਲ ਨਾਲ ਇਸ ਤਸਵੀਰ ਨੂੰ ਲੈ ਕੇ ਹੰਗਾਮਾ ਮਚਾਉਣਾ ਸ਼ੁਰੂ ਕਰ ਦਿੱਤਾ ਭਾਰਤੀ ਕ੍ਰਿਕਟ ਟੀਮ ਦੇ ਅਧਿਕਾਰਕ ਇੰਸਟਾਗ੍ਰਾਮ ‘ਤੇ ਵਿਰਾਟ ਅਤੇ ਉਸਦੇ ਪ੍ਰਸ਼ੰਸਕਾਂ ਦੀ ਇਸ ਤਸਵੀਰ ਨੂੰ ਪੋਸਟ ਕੀਤੇ ਜਾਣ ਤੋਂ ਬਾਅਦ ਹੀ ਇਸਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ ਸੋਸ਼ਲ ਸਾਈਟ ‘ਤੇ ਲੋਕਾਂ ਲਿਖਿਆ ਕਿ ਸਾਰੇ ਉਹਨਾਂ ਨੂੰ ਪਿਆਰ ਕਰਦੇ ਹਨ ਕਿੰਗ ਕੋਹਲੀ, ਪਰ ਪ੍ਰਸ਼ੰਸਕ ਵਿਰਾਟ ਦੇ ਨਾਲ ਇਸ ਸ਼ਖ਼ਸ ਦੀ ਪਛਾਣ ਨੂੰ ਲੈ ਕੇ ਦੁੱਚਿਤੀ ‘ਚ ਹਨ ਇੱਕ ਪ੍ਰਸ਼ੰਸਕ ਨੇ ਤਾਂ ਲਿਖਿਆ ਕਿ ਮਾਲਿਆ ਇੱਕ ਭਗੌੜਾ ਕਾਰੋਬਾਰੀ ਹੈ ਤਾਂ ਵਿਰਾਟ ਉਸਨੂੰ ਕਿਵੇਂ ਮਿਲ ਸਕਦਾ ਹੈ, ਵਿਰਾਟ ਨੂੰ ਇਸ ਲਈ ਸਜ਼ਾ ਮਿਲਣੀ ਚਾਹੀਦੀ ਹੈ

ਵਿਰਾਟ ਨੇ ਮੈਦਾਨ ‘ਤੇ ਪਾਇਆ ਭੰਗੜਾ

ਭਾਰਤ ਅਤੇ ਏਸਕਸ ਦਰਮਿਆਨ ਤਿੰਨ ਰੋਜ਼ਾ ਅਭਿਆਸ ਮੈਚ ਡਰਾਅ ਰਿਹਾ ਇਸ ਮੁਕਾਬਲੇ ਦੌਰਾਨ ਸ਼ਿਖਰ ਧਵਨ ਅਤੇ ਚੇਤੇਸ਼ਵਰ ਪੁਜਾਰਾ ਬੱਲੇਬਾਜ਼ੀ ‘ਚ ਨਾਕਾਮ ਰਹੇ ਜਿਸ ਨਾਲ ਭਾਰਤੀ ਟੀਮ ਪ੍ਰਬੰਧਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਟੈਸਟ ਲੜੀ ਤੋਂ ਪਹਿਲਾਂ ਚੇਤਸਫੋਰਡ ਦੇ ਕਾਉਂਟੀ ਮੈਦਾਨ ‘ਤੇ ਖੇਡੇ ਗਏ ਅਭਿਆਸ ਮੈਚ ਦੌਰਾਨ ਏਸੇਕਸ ਵੱਲੋਂ ਭਾਰਤੀ ਟੀਮ ਦੀ ਖ਼ੂਬ ਮਹਿਮਾਨਵਾਜ਼ੀ ਕੀਤੀ ਗਈ ਭਾਰਤੀ ਟੀਮ ਦੇ ਖਿਡਾਰੀਆਂ ਦਾ ਮੈਦਾਨ ‘ਤੇ ਉੱਤਰਨ ਦਾ ਸਵਾਗਤ ਕਲਾਕਾਰਾਂ ਵੱਲੋਂ ਕੀਤਾ ਗਿਆ ਮੈਚ ਦੇ ਆਖ਼ਰੀ ਦਿਨ ਫੀਲਡਿੰਗ ਲਈ ਉੱਤਰ ਰਹੀ ਭਾਰਤੀ ਟੀਮ ਦਾ ਢੋਲ ਵਜਾ ਕੇ ਸਵਾਗਤ ਕੀਤਾ ਗਿਆ ਢੋਲ ਵੱਜਦਾ ਦੇਖ ਖਿਡਾਰੀ ਖ਼ੁਦ ਨੂੰ ਰੋਕ ਨਾ ਸਕੇ ਸਭ ਤੋਂ ਅੱਗੇ ਚੱਲ ਰਹੇ ਵਿਰਾਟ ਕੋਹਲੀ ਨੇ ਤਾਂ ਭੰਗੜਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਸ਼ਿਖਰ ਧਵਨ ਪੂਰੇ ਸਹੀ ਐਕਸ਼ਨ ਨਾਲ ਭੰਗੜਾ ਪਾਇਆ ਇਸ ਤੋਂ ਪਹਿਲਾਂ ਵੀ ਦੂਸਰੇ ਦਿਨ ਜਦੋਂ ਭਾਰਤੀ ਬੱਲੇਬਾਜ਼ ਮੈਦਾਨ ‘ਤੇ ਉੱਤਰੇ ਸਨ ਤਾਂ ਭੰਗੜੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top