Breaking News

ਪਾਕਿਸਤਾਨ ‘ਚ ਆਮ ਚੋਣਾਂ ਲਈ ਵੋਟਿੰਗ ਸ਼ੁਰੂ

Voting, General, Elections, Pakistan, Start

ਸ਼ਾਮ ਛੇ ਵਜੇ ਸ਼ੁਰੂ ਹੋਵੇਗੀ ਗਿਣਤੀ

Voting, General, Elections, Pakistan, Start

ਇਸਲਾਮਾਬਾਦ, ਏਜੰਸੀ।ਪਾਕਿਸਤਾਨ ‘ਚ ਸਖ਼ਤ ਸੁਰੱਖਿਆ ਵਿਵਸਥਾ ਦਰਮਿਆਨ ਆਮ ਚੋਣਾਂ ਲਈ ਸਵੇਰੇ ਅੱਠ ਵਜੇ ਮਤਦਾਨ ਸ਼ੁਰੂ ਹੋ ਗਿਆ। ਸ਼ਾਮ ਛੇ ਵਜੇ ਮਤਦਾਨ ਸਮਾਪਤ ਹੁੰਦੇ ਹੀ ਗਿਣਤੀ ਸ਼ੁਰੂ ਹੋ ਜਾਵੇਗੀ। ਅਧਿਕਾਰਕ ਸੂਤਰਾਂ ਅਨੁਸਾਰ ਨੈਸ਼ਨਲ ਅਸੈਂਬਲੀ ਦੀਆਂ 272 ਅਤੇ ਚਾਰ ਸੂਬਾਈ ਵਿਧਾਨ ਸਭਾ ਦੀਆਂ 577 ਸੀਟਾਂ ਲਈ ਚੋਣਾਂ ਹੋ ਰਹੀਆਂ ਹਨ। ਸਾਢੇ 10 ਕਰੋੜ ਮਤਦਾਤਾ ਨਵੀਂ ਸਰਕਾਰ ਚੁਣਨ ਲਈ ਮਤਦਾਨ ਕਰਨਗੇ। ਚੋਣਾਂ ਤੋਂ ਪਹਿਲਾਂ ਕਰਵਾਏ ਗਏ ਸਰਵੇ ਅਨੁਸਾਰ ਇਸ ਵਾਰ ਦਾ ਮੁਕਾਬਲਾ ਕਾਫੀ ਦਿਲਚਸਪ ਅਤੇ ਨਜ਼ਦੀਕੀ ਹੈ।

ਪੀਟੀਆਈ ਅਤੇ ਪੀਐਮਐਲ-ਐਨ ‘ਚ ਸਖ਼ਤ ਟੱਕਰ

ਕ੍ਰਿਕਟਰ ਤੋਂ ਰਾਜਨੇਤਾ ਬਣੇ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇੰਸਾਫ (ਪੀਟੀਆਈ) ਅਤੇ ਭ੍ਰਿਸ਼ਟਾਚਾਰ ਮਾਮਲੇ ‘ਚ ਜੇਲ੍ਹ ਦੀ ਸਜ਼ਾ ਕੱਟ ਰਹੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ – ਨਵਾਜ (ਪੀਐਮਐਲ-ਐਨ) ਪਾਰਟੀ ਇੱਕ ਦੂਜੇ ਨੂੰ ਸਖ਼ਤ ਟੱਕਰ ਦੇ ਰਹੀਆਂ ਹਨ। ਜ਼ਿਆਦਾਤਰ ਸਰਵੇਖਣ ਦੇ ਨਤੀਜੇ ਦੱਸਦੇ ਹਨ ਕਿ ਇਸ ਵਾਰ ਖੰਡਿਤ ਜਨਾਦੇਸ਼ ਮਿਲ ਸਕਦਾ ਹੈ ਅਤੇ ਅਜਿਹੇ ‘ਚ ਪਾਕਿਸਤਾਨ ਪੀਪਲਜ਼ ਪਾਰਟੀ ਕਿੰਗਮੇਕਰ ਦੀ ਭੂਮਿਕਾ ਅਦਾ ਕਰ ਸਕਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top