Uncategorized

ਜਖ਼ਮੀ ਵਾਰਨਰ ਤਿਕੋਣੀ ਲੜੀ ‘ਚੋਂ ਬਾਹਰ

ਸੇਂਟ ਕੀਟਸ (ਏਜੰਸੀ) ਦ. ਅਫਰੀਕਾ ਖਿਲਾਫ਼ ਮੌਜ਼ੂਦਾ ਤਿਕੋਣੀ ਲੜੀ ‘ਚ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡਣ ਵਾਲਾ ਅਸਟਰੇਲੀਆ ਦਾ ਧਾਕੜ ਓਪਨਰ ਡੇਵਿਡ ਵਾਰਨਰ ਉਂਗਲ ਦੀ ਸੱਟ ਕਾਰਨ ਲੜੀ ਦੇ ਬਾਕੀ ਬਚੇ ਮੁਕਾਬਲਿਆਂ ਤੋਂ ਬਾਹਰ ਹੋ ਗਿਆ ਹੈ ਵਾਰਨਰ ਨੂੰ ਦ. ਅਫਰੀਕਾ ਖਿਲਾਫ਼ ਮੁਕਾਬਲੇ ‘ਚ ਫਿਲਡਿੰਗ ਦੌਰਾਨ ਉਂਗਲ ‘ਚ ਸੱਟ ਲੱਗੀ ਸੀ ਅਤੇ ਹੁਣ ਉਹ ਪੂਰੀ ਲੜੀ ‘ਚ ਨਹੀਂ ਖੇਡ ਸਕੇਗਾ ਅਸਟਰੇਲੀਆਈ ਟੀਮ ਦੇ ਡਾਕਟਰ ਜਿਓਫ੍ਰੀ ਵੈਰੇਲ ਨੇ ਕਿਹਾ ਕਿ ਵਾਰਨਰ ਨੂੰ ਹੁਣ ਵੀ ਕਾਫ਼ੀ ਦਰਦ ਹੈ ਅਸੀਂ ਵਾਰਨਰ ਦੀ ਸੱਟ ‘ਤੇ ਨਜ਼ਰ ਰੱਖੀ ਹੋਈ ਹੈ ਅਸੀਂ ਹਾਲੇ ਇਹ ਪੱਕੇ ਤੌਰ ‘ਤੇ ਨਹੀਂ ਕਹਿ ਸਕਦੇ ਕਿ ਉਂਗਲ ਦੀ ਸਰਜਰੀ ਕਰਨੀ ਪਵੇਗੀ ਪਰ ਵਾਰਨਰ ਘੱਟੋ-ਘੱਟ ਅਗਲੇ ਦੋ ਤੋਂ 6 ਹਫ਼ਤਿਆਂ ਤੱਕ ਕ੍ਰਿਕਟ ਤੋਂ ਦੂਰ ਰਹਿ ਸਕਦਾ ਹੈ ਦੂਜੇ ਪਾਸੇ ਅਸਟਰੇਲੀਆਈ ਕਪਤਾਨ ਸਟੀਵਨ ਸਮਿੱਥ ਨੇ ਉਮੀਦ ਜਤਾਈ ਹੈ ਕਿ ਵਾਰਨਰ ਅਗਲੇ ਮਹੀਨੇ ਦੇ ਆਖਰ ‘ਚ ਸ੍ਰੀਲੰਕਾ ਖਿਲਾਫ਼ ਸ਼ੁਰੂ ਹੋ ਰਹੀ ਟੈਸਟ ਲੜੀ ਤੋਂ ਪਹਿਲਾਂ ਪੂਰੀ ਤਰ੍ਹਾਂ ਫਿੱਟ ਹੋ ਜਾਵੇਗਾ

ਪ੍ਰਸਿੱਧ ਖਬਰਾਂ

To Top