ਪੰਜਾਬ

ਪਾਣੀ ਨੂੰ ਤਰਸੀ ਹਰਿਆਣਾ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ

ਕੰਜੌਲੀ ਵਾਟਰ ਵਰਕਸ ‘ਚ ਖਰਾਬੀ ਹੋਣ ਦੇ ਕਾਰਨ ਨਹੀਂ ਮਿਲਿਆ ਪਿਛਲੇ 24 ਘੰਟੇ ਤੋਂ ਪਾਣੀ
ਚੰਡੀਗੜ੍ਹ ਸਣੇ ਪੰਚਕੂਲਾ ਅਤੇ ਮੁਹਾਲੀ ਵਿਖੇ ਵੀ ਪਾਣੀ ਦੀ ਸਪਲਾਈ ਪਈ ਐ ਠੱਪ
ਚੰਡੀਗੜ੍ਹ,  (ਅਸ਼ਵਨੀ ਚਾਵਲਾ)। ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ ਨੂੰ ਹੀ ਐਤਵਾਰ ਨੂੰ ਪਾਣੀ ਲਈ ਤਰਸਣਾ ਪਿਆ। ਸਿਰਫ਼ ਚੰਡੀਗੜ ਹੀ ਨਹੀਂ, ਸਗੋਂ ਟ੍ਰਾਈਸਿੱਟੀ ਦੇ ਤਹਿਤ ਆਉਂਦੇ ਪੰਚਕੂਲਾ ਅਤੇ ਮੁਹਾਲੀ ਨੂੰ ਵੀ ਪਾਣੀ ਦੀ ਭਾਰੀ ਕਿੱਲਤ ਨਾਲ ਦੋ ਚਾਰ ਹੋਣਾ ਪਿਆ। ਚੰਡੀਗੜ ਅਤੇ ਪੰਚਕੂਲਾ ਸਣੇ ਮੁਹਾਲੀ ਦੇ ਲੋਕਾਂ ਨੂੰ ਪਿਛਲੇ 24 ਘੰਟੇ ਤੋਂ ਪਾਣੀ ਦੀ ਸਪਲਾਈ ਨਹੀਂ ਮਿਲ ਰਹੀਂ ਹੈ। ਜਿਸ ਕਾਰਨ ਟ੍ਰਾਈਸਿੱਟੀ ਦੇ ਇਨਾਂ ਤਿੰਨੇ ਵੱਡੇ ਸਹਿਰਾ ਨੂੰ ਪਾਣੀ ਦੀ ਇੱਕ ਇੱਕ ਬੂੰਦ ਲਈ ਤਰਸਣਾ ਪੈ ਰਿਹਾ ਹੈ। ਇਹ ਪਰੇਸ਼ਾਨੀ ਚੰਡੀਗੜ ਤੋਂ 30 ਕਿਲੋਮੀਟਰ ਦੂਰ ਸਥਿਤ ਪਿੰਡ ਕੰਜੌਲੀ ਵਿਖੇ ਵਾਟਰ ਵਰਕਸ ਵਿੱਚ ਆਈ ਤਕਨੀਕੀ ਖਰਾਬੀ ਦੇ ਕਾਰਨ ਝੱਲਣੀ ਪਈ । ਬੇਸ਼ਕ ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਜਲ ਸਪਲਾਈ ਵਿਭਾਗ ਦੇ ਇੰਜੀਨੀਅਰ ਲਗੇ ਹੋਏ ਹਨ ਪਰ ਅਗਲੇ ਸੋਮਵਾਰ ਸ਼ਾਮ ਤੱਕ ਹੀ ਪਾਣੀ ਦੀ ਦਿੱਕਤ ਪੂਰੀ ਤਰਾਂ ਠੀਕ ਹੋਣ ਦੇ ਆਸਾਰ ਦੱਸੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਕੰਜੌਲੀ ਵਿਖੇ ਸਥਿਤ ਪਾਣੀ ਦੀ ਸਪਲਾਈ ਕਰਨ ਵਾਲੇ ਵਿਭਾਗ ਦੇ ਅਹਿਮ ਪੰਪ ਹਾਉਸ ਵਿਖੇ ਪਾਇਪ ਦਾ ਹੈਡਰ ਫੱਟ ਜਾਣ ਦੇ ਕਾਰਨ ਪੰਪ ਹਾਉਸ ਵਿੱਚ ਪੂਰੀ ਤਰਾਂ ਪਾਣੀ ਭਰ ਗਿਆ, ਜਿਸ ਕਾਰਨ ਪੰਪ ਹਾਉਸ ਤੋਂ ਟ੍ਰਾਈਸਿੱਟੀ ਨੂੰ ਪਾਣੀ ਦੀ ਸਪਲਾਈ ਦੇਣ ਸਾਰੇ ਪੰਪ ਖਰਾਬ ਹੋ ਗਏ। ਜਿਸ ਦੇ ਚਲਦੇ ਸ਼ਨੀਵਾਰ ਸ਼ਾਮ ਅਤੇ ਐਤਵਾਰ ਸਵੇਰੇ ਚੰਡੀਗੜ ਅਤੇ ਮੁਹਾਲੀ ਸਣੇ ਪੰਚਕੂਲਾ ਵਿਖੇ ਪਾਣੀ ਦੀ ਸਪਲਾਈ ਨਹੀਂ ਹੋ ਸਕੀ ਅਤੇ ਆਮ ਲੋਕਾਂ ਨੂੰ ਪਾਣੀ ਦੀ ਇੱਕ ਇੱਕ ਬੂੰਦ ਲਈ ਤਰਸਣਾ ਪਿਆ ਅਤੇ ਇਸ ਤਰਾਂ ਦੀ ਗੰਭੀਰ ਪਰੇਸ਼ਾਨੀ ਲਈ ਤਿੰਨੇ ਨਗਰ ਨਿਗਮਾਂ ਵਲੋਂ ਆਮ ਲੋਕਾਂ ਨੂੰ ਪਾਣੀ ਦੀ ਸਪਲਾਈ ਟੈਂਕਰਾਂ ਜਾਂ ਫਿਰ ਹੋਰ ਸਾਧਨਾ ਰਾਹੀਂ ਦੇਣ ਦਾ ਕੋਈ ਇੰਤਜ਼ਾਮ ਤੱਕ ਨਹੀਂ ਕੀਤਾ।
ਚੰਡੀਗੜ ਨਗਰ ਨਿਗਮ ਦੇ ਮੁੱਖ ਇੰਜੀਨੀਅਰ ਐਨ.ਪੀ. ਸ਼ਰਮਾ ਨੇ ਦੱਸਿਆ ਕਿ ਨਿਗਮ ਦੇ ਅਧਿਕਾਰੀਆਂ ਸਣੇ ਉਹ ਖ਼ੁਦ ਸਾਰੇ ਮੁੱਖ ਪੰਪ ਹਾਉਸ ਵਿੱਚ ਚਲ ਰਹੀਂ ਰਿਪੇਅਰ ‘ਤੇ ਨਜ਼ਰ ਰੱ ਖ ਰਹੇ ਹਨ ਉਨਾਂ ਦੱਸਿਆ ਕਿ ਪੰਪ ਠੀਕ ਹੋਣ ਤੋਂ ਬਾਅਦ ਸ਼ੁਰੂਆਤ ਵਿੱਚ ਪਾਣੀ ਦਾ ਪੈੱ੍ਰਸ਼ਰ ਕੁਝ ਘੱਟ ਆਏਗਾ ਪਰ ਸੋਮਵਾਰ ਸ਼ਾਮ ਤੱਕ ਪਾਣੀ ਦੀ ਸਪਲਾਈ ਪਹਿਲਾਂ ਵਾਂਗ ਠੀਕ ਹੋ ਜਾਵੇਗੀ।
ਦੱਸਿਆ ਜਾ ਰਿਹਾ ਹੈ ਕਿ ਐਤਵਾਰ ਸ਼ਾਮ ਨੂੰ ਚੰਡੀਗੜ ਵਿਖੇ 37 ਟੈਂਕਰਾਂ ਰਾਹੀਂ ਵੱਖ ਵੱਖ ਸੈਕਟਰਾਂ ਵਿੱਚ ਪਾਣੀ ਸਪਲਾਈ ਦੇਣ ਲਈ ਲਾਏ ਗਏ ਹਨ ਤਾਂ ਕਿ ਆਮ ਲੋਕਾਂ ਨੂੰ ਘੱਟ ਤੋਂ ਘੱਟ ਪੀਣ ਲਈ ਪਾਣੀ ਤਾਂ ਮਿਲ ਸਕੇ।

ਪ੍ਰਸਿੱਧ ਖਬਰਾਂ

To Top