ਦੇਸ਼

ਜੋਕੋਵਿਚ ਨੂੰ ਹਰਾ ਵਾਵਰਿੰਗਾ ਬਣੇ ਯੂਐੱਸ ਓਪਨ ਚੈਂਪੀਅਨ

ਨਿਯਾਰਕ। ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਰਬੀਆ ਦੇ ਨੌਵਾਕ ਜੋਕੋਵਿਚ ਸਮੇਤ ਟੈਨਿਸ ਪ੍ਰਸੰਸਕਾਂ ਨੇ ਵੀ ਸਾਲ ਦੇ ਆਖ਼ਰੀ ਗ੍ਰੈਂਡ ਸਲੈਮ ‘ਚ ਇਸ ਨੀਤਜੇ ਦੀ ਉਮੀਦ ਕਦੇ ਨਹੀਂ ਕੀਤੀ ਹੋਵੇਗੀ ਪਰ ਹੋ-ਹੱਲੇ ਤੋਂ ਦੂਰ ਤੀਜਾ ਸਥਾਨ ਪ੍ਰਾਪਤ ਸਵਿੱਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਗਾ ਨੇ ਪਿਛਲੇ ਚੈਂਪੀਅਨ ‘ਤੇ ਜਿੱਤ ਦੇ ਨਾਲ ਯੂਐੱਸ ਓਪਨ ਪੁਰਸ਼ ਸਿੰਗਲ ਦਾ ਖਿਤਾਬ ਆਪਣੇ ਨਾਂਅ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਵਾਵਰਿੰਗਾ ਨੇ ਜੋਕੋਵਿਚ ਨੂੰ ਚਾਰ ਸੈੱਟ ‘ਚ ਮੁਕਾਬਲੇ ‘ਚ 6-7,6-4,7-5,6-3 ਨਾਲ ਹਰਾ ਕੇ ਆਪਣੇ ਕੈਰੀਅਰ ਦਾ ਤੀਜਾ ਗ੍ਰੈਂਡ ਸਲੇਮ ਜਿੱਤ ਲਿਆ।
ਇਹ ਵੀ ਦਿਲਚਸਪ ਹੈ ਕਿ 31 ਸਾਲਾ ਸਵਿੱਸ ਖਿਡਾਰੀ ਨ ੇਆਪਣੇ ਤਿੰਨਾਂ ਸਲੇਮ ਜੋਕੋਵਿਚ ਨੂੰ ਹਰਾ ਕੇ ਹੀ ਜਿੱਤੇ ਹਨ।

ਪ੍ਰਸਿੱਧ ਖਬਰਾਂ

To Top