ਮਨੋਰੰਜਨ

ਕਿੱਥੇ ਹਨ ਕਪਿਲ ਸ਼ਰਮਾ? ਵਿਗੜੀ ਸਿਹਤ ਦਾ ਕਿਵੇਂ ਰੱਖ ਰਹੇ ਨੇ ਖਿਆਲ

Where, Are, Kapil, Sharma

ਪਛਾਨਣਾ ਹੋਇਆ ਮੁਸ਼ਕਿਲ

ਮੁੰਬਈ(ਏਜੰਸੀ)।

ਕਾਮੇਡੀ ਕਿੰਗ ਕਪਿਲ ਸ਼ਰਮਾ ਦੀ ਸਿਹਤ ਅੱਜਕਲ ਚਰਚਾ ‘ਚ ਬਣੀ ਹੋਈ ਹੈ। ਹਾਲ ਹੀ ‘ਚ ਕਪਿਲ ਸ਼ਰਮਾ ਏਅਰਪੋਰਟ ‘ਤੇ ਸਪਾਟ ਹੋਏ ਸਨ, ਇੱਥੇ ਉਨ੍ਹਾਂ ਦੇ ਵਧੇ ਭਾਰ ਨੂੰ ਦੇਖ ਕੇ ਪਛਾਣਨਾ ਮੁਸ਼ਕਿਲ ਹੋ ਰਿਹਾ ਸੀ ਕਿ ਕੀ ਉਹ ਕਾਮੇਡੀ ਕਿੰਗ ਕਪਿਲ ਸ਼ਰਮਾ ਹੀ ਹਨ? ਕਪਿਲ ਅੱਜਕਲ ਟੀ. ਵੀ. ਇੰਡਸਟਰੀ ਤੋਂ ਪੂਰੀ ਤਰ੍ਹਾਂ ਦੂਰ ਹਨ। ਰਿਪੋਰਟ ਮੁਤਾਬਕ ਕਪਿਲ ਇਸ ਸਮੇਂ ਗ੍ਰੀਸ ‘ਚ ਹਨ।

Where, Are, Kapil, Sharma

ਸੂਤਰਾਂ ਮੁਤਾਬਕ ਗ੍ਰੀਸ ‘ਚ ਕਪਿਲ ਆਪਣੀ ਸਿਹਤ ਦਾ ਪੂਰਾ ਧਿਆਨ ਰੱਖ ਰਹੇ ਹਨ। ਹੈਲਦੀ ਫੂਡ ਖਾਣ ਨਾਲ ਕਪਿਲ ਸਟ੍ਰੈੱਸ ਫ੍ਰੀ ਲਾਈਫ ਬਿਤਾ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਾਹਮਣੇ ਆਈਆਂ ਕਪਿਲ ਦੀਆਂ ਤਸਵੀਰਾਂ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਹੈ।

ਉਨ੍ਹਾਂ ਦੀਆਂ ਲੇਟੈਸਟ ਤਸਵੀਰਾਂ ਉਨ੍ਹਾਂ ਦੇ ਖਰਾਬ ਸਿਹਤ ਦਾ ਪੂਰਾ ਹਾਲ ਬਿਆਨ ਕਰ ਰਹੀਆਂ ਸਨ। ਨਵੀਆਂ ਤਸਵੀਰਾਂ ‘ਚ ਕਪਿਲ ਦਾ ਸਰੀਰ ਕਾਫੀ ਭਾਰਾ ਦਿਖ ਰਿਹਾ ਸੀ। ਉਂਝ ਆਪਣੇ ਭਾਰ ਬਾਰੇ ਕਪਿਲ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਦੱਸਿਆ ਸੀ ਕਿ ਉਹ ਆਪਣੀ ਲਾਈਫਸਟਾਈਲ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਕਪਿਲ ਨੇ ਸਿਹਤ ਦਾ ਹਾਲ ਦੱਸਦੇ ਹੋਏ ਕਿਹਾ ਸੀ, ”ਮੈਂ ਪਹਿਲਾਂ ਨਾਲੋਂ ਮੋਟਾ ਹੋ ਗਿਆ ਹਾਂ। ਜਲਦ ਪੁਰਾਣੇ ਸ਼ੇਪ ‘ਚ ਆਉਂਦੇ ਹੀ ਮੇਰੀ ਪ੍ਰੋਫਾਈਲ ਪਿਕਚਰ ਬਦਲ ਜਾਵੇਗੀ।”

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top