ਕੁੱਲ ਜਹਾਨ

ਵਿਕੀਲੀਕਸ ਨੇ ਹੁਣ ਜਾਰੀ ਕੀਤੀ ਡੀਐੱਨਸੀ ਦੀ ਆਡੀਓ ਫਾਇਲ

ਵਾਸਿੰਗਟਨ। ਗੁਪਤ ਦਸਤਾਵੇਜ਼ਾਂ ਨੂੰ ਜਨਤਕ ਕਰਕੇ ਦੁਨੀਆ ਭਰ ‘ਚ ਕਈ ਦੇਸ਼ਾਂ ਦੀ ਨੀਂਦ ਉਡਾਉਣ ਵਾਲੀ ਖੁਫ਼ੀਆ ਵੈੱਬਸਾਈਟ ਵਿਕੀਲੀਕਸ ਨੇ ਅਮਰੀਕਾ ‘ਚ ਡੈਮੋਕ੍ਰੇਟਿਕ ਪਾਰਟੀ ਦੀ ਮੁੱਖ ਸੰਚਾਲਨ ਕਮੇਟੀ (ਡੀਐੱਨਸੀ) ਦੀ ਹੁਣ ਆਡੀਓ ਫਾਈਲ ਜਾਰੀ ਕਰਕੇ ਨਵੇਂ ਸਿਰਿਓਂ ਤਹਿਲਕਾ ਮਚਾ ਦਿੱਤਾ ਹੈ।
ਹਿਲੇਰੀ ਕਲਿੰਟਨ ਨੂੰ ਡੈਮੋਕ੍ਰੇਟਿਕ ਉਮੀਦਵਾਰ ਐਲਾਨਣ ਤੋਂ ਪਹਿਲਾਂ ਹੀ ਵਿਕੀਲੀਕਸ ਨੇ ਡੀਐੱਨਸੀ ਦੇ 20 ਹਜ਼ਾਰ ਤੋਂ ਵੱਧ ਈਮੇਲ ਜਾਰੀ ਕਰਕੇ ਨਵੇਂ ਵਿਵਾਦਾਂ ਨੂੰ ਖੜ੍ਹਾ ਕਰ ਦਿੱਤਾ ਸੀ, ਜਿਸ ਕਾਰਨ ਡੀਐੱਨਸੀ ਦੀ ਮੁਖੀ ਡੇਬੀ ਵਾਸਰਮੈਨ ਸੁਲਜ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ।

ਪ੍ਰਸਿੱਧ ਖਬਰਾਂ

To Top