ਘਰ-ਪਰਿਵਾਰ

ਛੋਟੇ ਬੱਚਿਆਂ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ ਚਿੰਤਾਜਨਕ

ਅਜੋਕੇ ਤਕਨੀਕੀ ਯੁੱਗ ‘ਚ ਕੰਪਿਊਟਰ, ਮੋਬਾਇਲ, ਟੈਬ ਆਦਿ ਹੋਰ ਉਪਕਰਨਾਂ ਰਾਹੀਂ ਜਿੱਥੇ ਸੰਚਾਰ ਸਾਧਨਾਂ ਵਿਚ ਸੋਸ਼ਲ ਮੀਡੀਆ ਦੀ ਅਹਿਮ ਭੂਮਿਕਾ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਕਾਫ਼ੀ ਹੱਦ ਤੱਕ ਸਾਰਥਿਕ ਵੀ ਹੈ ਪਰ ਉੱਥੇ ਹੀ ਸੋਸ਼ਲ ਮੀਡੀਆ ਦੇ ਕਈ ਨੁਕਸਾਨ ਵੀ ਹਨ।ਅੱਜ ਲਗਭਗ ਹਰੇਕ ਇਨਸਾਨ ਸੋਸ਼ਲ ਮੀਡੀਆ ਭਾਵ ਫੇਸਬੁੱਕ ਜਾਂ ਵਟਸਐਪ ਨਾਲ ਜੁੜਿਆ ਹੋਇਆ ਹੈ ਪਰ ਸਮੱਸਿਆ ਇੱਥੇ ਹੈ ਕਿ ਆਮ ਉਮਰ ਵਰਗ ਦੇ ਲੋਕਾਂ ਤੋਂ ਇਲਾਵਾ ਬਹੁਤ ਹੀ ਘੱਟ ਉਮਰ ਦੇ ਬੱਚਿਆਂ ਵੱਲੋਂ ਵੀ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਦੇ ਸਿੱਟੇ ਵਜੋਂ ਬੱਚਿਆਂ ਵਿਚ ਆਪਣੀ ਉਮਰ ਤੋਂ ਪਹਿਲਾਂ ਹੀ ਨਾ ਜਾਣੂੰ ਹੋਣ ਵਾਲੀਆਂ ਗੱਲਾਂ, ਜੋ ਕਿ ਸਿਰਫ਼ ਉਮਰ ਸੀਮਾਵਾਂ ‘ਤੇ ਨਿਰਭਰ ਕਰਦੀਆਂ ਹਨ, ਉਨ੍ਹਾਂ ਗੱਲਾਂ ਨੂੰ ਜਾਣਨ ਦੀ ਇੱਛਾ ਉਨ੍ਹਾਂ ਦੀ ਮੁੱਢਲੀ ਵਿੱਦਿਆ ਵਿਚ ਅੜਿੱਕੇ ਪਾ ਕੇ ਅਸੱਭਿਅਕ ਅਤੇ ਮੁਜ਼ਰਿਮ ਬਣਾਉਣ ਵਿਚ ਅਹਿਮ ਕਾਰਨ ਬਣਦੀ ਜਾ ਰਹੀ ਹੈ ਮਾਪਿਆਂ ਦੇ ਸਹਿਯੋਗ ਦੁਆਰਾ ਇਨ੍ਹਾਂ ਦੀ ਬੇਹੱਦ ਬੇਲੋੜੀ ਵਰਤੋਂ ਕਰ ਕੇ ਹੀ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਸੰਤੁਲਨ ਉੱਪਰ ਮਾੜਾ ਪ੍ਰਭਾਵ ਪੈਣਾ ਵੀ ਸੁਭਾਵਿਕ ਹੋ ਰਿਹਾ ਹੈ ਜਿਸ ਕਾਰਨ ਅਜੋਕੇ ਸਮੇਂ ਵਿਚ ਛੋਟੀ ਉਮਰ ਵਿਚ ਹੀ ਜਾਣੇ-ਅਣਜਾਣੇ ਵਿਚ ਕਈ ਗੁਨਾਹਾਂ ਦੀ ਵੀ ਸ਼ੁਰੂਆਤ
ਹੋ ਰਹੀ ਹੈ ਜੋ ਕਿ ਜਵਾਨੀ ਵਿਚ ਪਹੁੰਚਦੇ-ਪਹੁੰਚਦੇ ਕਿਸੇ ਵੀ ਵੱਡੀ ਜ਼ੁਲਮਾਨਾ ਵਾਰਦਾਤ ਨੂੰ ਬਗੈਰ ਕਿਸੇ ਝਿਜਕ ਤੇ ਡਰ ਤੋਂ ਕਰਨ ਲਈ ਆਗਾਜ਼ ਦਿੱਤਾ ਜਾ ਰਿਹਾ ਹੈ। ਜਿਸ ਉਮਰ ਦੇ ਬੱਚੇ ਕਿਸੇ ਸਮੇਂ ਕਬੱਡੀ, ਗੁੱਲੀ-ਡੰਡਾ, ਪਿੱਠੂ ਗਰਮ, ਬਾਂਟੇ ਆਦਿ ਖੇਡਾਂ ਖੇਡਦੇ ਤੇ ਪਤੰਗ ਚੜ੍ਹਾਉਂਦੇ ਹਨ ਸਨ, ਅੱਜ ਉਸ ਉਮਰ ਦੇ ਬੱਚੇ ਫੇਸਬੁੱਕ ਉੱਪਰ ਸ਼ੁਕੀਨੀ ਨਾਲ ਆਪਣੀ ਪ੍ਰੋਫਾਈਲ ਪਿਕਚਰਾਂ ਬਦਲਦੇ ਦਿਖਾਈ ਦੇ ਰਹੇ ਹਨ, ਜਿਸ ਕਾਰਨ ਅੱਜ-ਕੱਲ੍ਹ ਦੇ ਬੱਚਿਆਂ ਦਾ ਪੁਰਾਤਨ ਖੇਡਾਂ ਵੱਲੋਂ ਧਿਆਨ ਹਟਣ ਕਾਰਨ ਉਨ੍ਹਾਂ ਦਾ ਸਰੀਰਕ ਵਿਕਾਸ ਨਹੀਂ ਹੋ ਰਿਹਾ ਉਹ ਸੁਸਤ ਸੁਭਾਅ, ਚਿੜਚਿੜੇ ਅਤੇ ਛੋਟੀ ਉਮਰੇ ਹੀ ਅੱਖਾਂ ਦੇ ਕਮਜ਼ੋਰ ਹੋਣ ਤੋਂ ਇਲਾਵਾ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਵਿਚ ਜਕੜੇ ਜਾ ਰਹੇ ਹਨ। ਅੱਜ-ਕੱਲ੍ਹ ਦੇ 12-12 ਸਾਲ ਦੇ ਬੱਚਿਆਂ ਵੱਲੋਂ ਫੇਸਬੁੱਕ ਚਲਾਉਣਾ ਇੱਕ ਫ਼ੈਸ਼ਨ ਬਣਦਾ ਜਾ ਰਿਹਾ ਹੈ ਤੇ ਦੇਖਾ-ਦੇਖੀ ਹੋਰ ਬੱਚੇ ਵੀ ਘਰਦਿਆਂ ਕੋਲੋਂ ਮਹਿੰਗੇ ਮੋਬਾਈਲ ਲੈ ਕੇ ਫੇਸਬੁੱਕ ਚਲਾ ਰਹੇ ਹਨ  ਉਪਰੋਕਤ ਫੇਸਬੁੱਕ ਅਤੇ ਹੋਰ ਇਹੋ-ਜਿਹੀਆਂ ਟਾਈਮ ਪਾਸ ਵਾਲੀਆਂ ਚੀਜ਼ਾਂ ‘ਤੇ ੇਆਈ ਡੀ ਬਣਾਉਣ ਤੋਂ ਪਹਿਲਾਂ ਉਮਰ ਦੀ ਸੀਮਾ ਨਿਰਧਾਰਿਤ ਕੀਤੀ ਹੋਈ ਹੈ ਜੋ ਕਿ ਪੁੱਛੀ ਜਾਂਦੀ ਹੈ ਪਰ ਗ਼ਲਤ ਭਰ ਕੇ ਬਣਾ ਲਈ ਜਾਂਦੀ ਹੈ।ਇਸ ਕਰਕੇ ਇਨ੍ਹਾਂ ਦੀ ਨਜਾਇਜ਼ ਵਰਤੋਂ ਕਰਕੇ, ਹੋ ਰਹੇ ਬੱਚਿਆਂ ਦੇ ਭਵਿੱਖੀ ਨੁਕਸਾਨ ਨੂੰ ਧਿਆਨ ਵਿਚ ਲਿਆਉਂਦੇ ਹੋਏ ਸਰਕਾਰਾਂ ਵੀ ਕੋਈ ਠੋਸ ਕਦਮ ਚੁੱਕਣ ਤੇ ਖ਼ਾਸਕਰ ਬੱਚਿਆਂ ਦੇ ਮਾਪਿਆਂ ਵੱਲੋਂ ਕੋਈ ਸਖ਼ਤ ਕਾਰਵਾਈ ਕਰ ਕੇ ਬੱਚਿਆਂ ਨੂੰ ਇਨ੍ਹਾਂ ਦੀ ਵਰਤੋਂ ਤੋਂ ਵਰਜਿਆ ਜਾਵੇ।
ਹਰਮਿੰਦਰ ਸਿੰਘ ਭੱਟ,
ਬਿਸ਼ਨਗੜ੍ਹ (ਬਈਏਵਾਲ)
ਮੋ. 99140-62205

 

 

ਪ੍ਰਸਿੱਧ ਖਬਰਾਂ

To Top