ਫੀਚਰ

ਰੁਜ਼ਗਾਰ ਦੀਆਂ ਘੱਟ ਹੁੰਦੀਆਂ ਚੁਣੌਤੀਆਂ ਦਰਮਿਆਨ ਨੌਜਵਾਨ

Young, People,  Employment, Challenges, Article

ਪਰਮੋਦ ਭਾਰਗਵ
ਨੌਜਵਾਨਾਂ ਦੁਆਰਾ ਸੁਫ਼ਨੇ ਵੇਖਣਾ ਸੁਭਾਵਿਕ ਲੱਛਣ ਹੈ, ਪਰ ਪ੍ਰਚਾਰ ਦੇ ਜ਼ਰੀਏ ਦੇਸ਼ ਵਿੱਚ ਮਾਹੌਲ ਕੁੱਝ ਅਜਿਹਾ ਬਣਾ ਦਿੱਤਾ ਗਿਆ ਹੈ ਕਿ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਨੌਕਰੀ ਕਰਨਾ ਹੀ ਜੀਵਨ ਦੀ ਸਫਲਤਾ ਹੈ। ਵਰਤਮਾਨ ਹਾਲਾਤ ਵਿੱਚ ਜੋ ਵੀ ਆਰਥਕ ਸਰਵੇ ਆ ਰਹੇ ਹਨ, ਉਨ੍ਹਾਂ ਅਨੁਸਾਰ ਨਵੀਆਂ ਨੌਕਰੀਆਂ ਦਾ ਸਿਰਜਣ ਸਰਕਾਰੀ ਖੇਤਰ ਦੇ ਨਾਲ ਨਿੱਜੀ ਖੇਤਰ ਵਿੱਚ ਵੀ ਵੱਡੀ ਚੁਣੌਤੀ ਬਣਕੇ ਉੱਭਰਿਆ ਹੈ। ਜਦੋਂ ਕਿ ਵੱਡੀ ਗਿਣਤੀ ਵਿੱਚ ਪੜ੍ਹੇ-ਲਿਖੇ ਨੌਜਵਾਨ ਨੌਕਰੀਆਂ ਦੀ ਭਾਲ ਵਿੱਚ ਹਨ।

ਅਜਿਹੇ ਉਲਟ ਹਾਲਾਤਾਂ ਵਿੱਚ ਨੌਜਵਾਨਾਂ ਨੇ ਨੌਕਰੀ ਪਾਉਣ ਦੇ ਸੁਫ਼ਨੇ ਨਾਲ ਆਤਮ-ਨਿਰਭਰ ਹੋਣ ਦੇ ਹੋਰ ਉਪਾਅ ਨਹੀਂ ਤਲਾਸ਼ੇ ਤਾਂ ਉਨ੍ਹਾਂ ਲਈ ਆਰਥਿਕ ਆਤਮ-ਨਿਰਭਰਤਾ ਚੁਣੌਤੀ ਹੀ ਹੈ। ਜੇਕਰ ਨੌਜਵਾਨ ਦ੍ਰਿੜ ਇੱਛਾ ਸ਼ਕਤੀ  ਦੇ ਨਾਲ ਰੁਜ਼ਗਾਰ ਮੰਗਣ ਦੀ ਬਜਾਏ ਰੁਜ਼ਗਾਰ ਦੇਣ ਦੀ ਦਿਸ਼ਾ ਵਿੱਚ ਅੱਗੇ ਵਧਦੇ ਹਨ, ਤਾਂ ਇਹ ਰਾਏ ਸ਼ੁਰੂ ਵਿੱਚ ਥੋੜ੍ਹੀ ਔਖੀ ਜਰੂਰ ਲੱਗੇਗੀ, ਪਰ ਮੰਜਿਲ ਤੈਅ ਹੈ । ਉਂਜ ਵੀ ਵਰਤਮਾਨ ਨੀਤੀਗਤ ਉਪਾਵਾਂ ਅਤੇ ਬਨਾਵਟੀ ਬੌਧਿਕਤਾ (ਆਰਟੀਫਿਸ਼ਿਅਲ ਇੰਟੈਲੀਜੈਂਸ) ਨੂੰ ਸੁਰੱਖਿਆ ਦੇਣ ਦੇ ਕਾਰਨ ਇਹ ਸੰਭਾਵਨਾ ਪ੍ਰਬਲ ਹੈ ਕਿ ਜਿਸ ਅਨੁਪਾਤ ਵਿੱਚ ਬੇਰੁਜ਼ਗਾਰੀ ਹੈ,  ਉਸ ਤੁਲਨਾ ਵਿੱਚ ਨਵੇਂ ਰੁਜ਼ਗਾਰਾਂ ਦਾ ਸਿਰਜਣ ਕੇਂਦਰ ਜਾਂ ਰਾਜ ਸਰਕਾਰਾਂ ਦੇ ਵੱਸ ਦੀ ਗੱਲ ਰਹਿ ਹੀ ਨਹੀਂ ਗਈ ਹੈ ।

ਅਜਿਹੇ ਵਿੱਚ ਆਰਥਿਕ ਉਦਾਰਵਾਦ  ਦੇ ਲਾਗੂ ਹੋਣ ਦੇ ਬਾਅਦ ਤੋਂ ਉਦਯੋਗਿਕ ਘਰਾਣਿਆਂ ਦੇ ਹਿੱਤ ਪੂਰਨ ਲਈ ਰਿਵਾਇਤੀ ਰੁਜ਼ਗਾਰਾਂ ‘ਤੇ ਜਿਸ ਤਰ੍ਹਾਂ ਨਾਲ ਵਾਰ ਕੀਤਾ ਗਿਆ ਹੈ, ਉਸ ਨਾਲ ਵੀ ਪੇਂਡੂ ਖੇਤਰਾਂ ਵਿੱਚ ਰਲੁਜ਼ਗਾਰ ਦਾ ਭਿਆਨਕ ਸੰਕਟ ਪੈਦਾ ਹੋਇਆ ਹੈ । ਇਸ ਲਿਹਾਜ਼ ਨਾਲ ਇੱਕ ਵਾਰ ਫਿਰ ਇਹ ਜ਼ਰੂਰਤ ਮਹਿਸੂਸ ਹੋ ਰਹੀ ਹੈ ਕਿ ਨੌਜਵਾਨ ਰਿਵਾਇਤੀ ਲਘੂ ਅਤੇ ਘਰੇਲੂ ਉਦਯੋਗਾਂ  ਦੇ ਮਹੱਤਵ ਨੂੰ ਸਮਝਣ ।
ਭਾਰਤ ਦਾ ਆਰਥਿਕ ਵਿਕਾਸ ਸਿੰਧੂ ਘਾਟੀ ਦੀ ਸੱਭਿਅਤਾ ਤੋਂ ਸ਼ੁਰੂ ਮੰਨਿਆ ਜਾਂਦਾ ਹੈ।  ਭਾਰਤ ਪ੍ਰਾਚੀਨ ਕਾਲ ਤੋਂ 17ਵੀਂ ਸਦੀ ਤੱਕ ਸੰਸਾਰ ਦੀ ਵੱਡੀ ਅਰਥਵਿਵਸਕਾ ਸੀ। ਰੁਜ਼ਗਾਰ ਵੱਡੀ ਮਾਤਰਾ ਵਿੱਚ ਹਰ ਹੱਥ ਨੂੰ ਉਪਲੱਬਧ ਸਨ । ਇਸ ਦੌਰਾਨ ਮੁੱਖ ਰੂਪ ਨਾਲ ਰਲੁਜ਼ਗਾਰ ਖੇਤੀਬਾੜੀ, ਪਸ਼ੂਧਨ ਅਤੇ ਹੋਰ ਪੇਸ਼ਾਗਤ ਤਰੀਕਿਆਂ ਨਾਲ ਮਿਲਦੇ ਸਨ। ਰੁਜ਼ਗਾਰ ਲਈ ਸਮਾਜਿਕ ਢਾਂਚਾ ਸੀ, ਜਿਸਦੇ ਅਧਾਰ ‘ਤੇ ਵਸਤੂਆਂ ਦਾ ਉਤਪਾਦਨ ਹੁੰਦਾ ਸੀ। ਇਹ ਕੰਮ ਸੱਭਿਆਚਾਰ ਸਥਾਨ ਵਸੀਲਿਆਂ ਨਾਲ ਗਤੀਸ਼ੀਲ ਹੁੰਦਾ ਸੀ।

ਖੇਤੀਬਾੜੀ ਦੇ ਨਾਲ-ਨਾਲ ਵਪਾਰਕ ਸੰਘ ਵੀ ਸਨ, ਜੋ ਦੇਸ਼  ਦੇ ਨਾਲ ਵਿਦੇਸ਼ ਵਿੱਚ ਵੀ ਤਿਆਰ ਮਾਲ ਬਰਾਮਦ ਕਰਨ ਦਾ ਰਸਤਾ ਦੱਸਦੇ ਸਨ । ਇਨ੍ਹਾਂ ਦੇਸ਼ੀ ਉਪਾਵਾਂ ਦੇ ਬੂਤੇ ਭਾਰਤ 18ਵੀਂ ਸ਼ਤਾਬਦੀ ਤੱਕ ਸੰਸਾਰਕ ਉਤਪਾਦਨ ਵਿੱਚ ਮੋਹਰੀ ਰਿਹਾ।  ਕੱਪੜਾ ਉਦਯੋਗ ਵਿੱਚ ਢਾਕੇ ਦੀ ਮਲਮਲ,  ਬਨਾਰਸ ਦੀ ਸਿਲਕ ਅਤੇ ਚੰਦੇਰੀ ਦੀਆਂ ਸਾੜੀਆਂ ਸੰਸਾਰ ਭਰ ਵਿੱਚ ਮਸ਼ਹੂਰ ਸਨ।  ਗਹਿਣਾ,  ਧਾਤੂ, ਮਿੱਟੀ  ਦੇ ਭਾਂਡੇ, ਖੰਡ, ਤੇਲ ਅਤੇ ਸੈਂਟ ਉਤਪਾਦਨ ਵਿੱਚ ਲੱਗੇ ਉਦਯੋਗ ਖੂਬ ਵਧ-ਫੁੱਲ ਰਹੇ ਸਨ ।

ਇਨ੍ਹਾਂ ਦੇ ਬੂਤੇ 18ਵੀਂ ਸਦੀ ਤੱਕ ਸੰਸਾਰ ਅਰਥਵਿਵਸਥਾ ਵਿੱਚ ਭਾਰਤ ਦੀ ਹਿੱਸੇਦਾਰੀ 25 ਫ਼ੀਸਦੀ ਸੀ। ਪਰ ਭਾਰਤ ‘ਤੇ ਬ੍ਰਿਟਿਸ਼ ਹੁਕੂਮਤ ਦਾ ਕਬਜ਼ਾ ਹੋਣ  ਤੋਂ ਬਾਅਦ ਨੀਤੀਗਤ ਅਤੇ ਦਮਨਕਾਰੀ ਉਪਾਵਾਂ ਦੇ ਮਾਰਫ਼ਤ ਲਘੂ ਅਤੇ ਘਰੇਲੂ ਉਦਯੋਗਾਂ ਨੂੰ ਖਤਮ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ। ਅੰਗਰੇਜਾਂ ਨੇ ਪੱਖਪਾਤਪੂਰਨ ਨੀਤੀ ਅਪਣਾਕੇ ਜਦੋਂ ਭਾਰਤੀ ਉਦਯੋਗ-ਧੰਦਿਆਂ ਨੂੰ ਚੌਪਟ ਕਰ ਦਿੱਤਾ ਤਾਂ ਲੋਕ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਹੋ ਗਏ।  ਨਤੀਜੇ ਵਜੋਂ ਭਾਰਤ ਉਦਯੋਗਕ ਰਾਸ਼ਟਰ ਤੋਂ ਗਰੀਬ ਅਤੇ ਲਾਚਾਰ ਰਾਸ਼ਟਰ ਬਣ ਗਿਆ। ਨਤੀਜਤਨ ਸਮਾਂ ਪਾ ਕੇ ਬੇਰੁਜ਼ਗਾਰੀ ਵੱਡੀ ਸਮੱਸਿਆ ਬਣਦੀ ਚਲੀ ਗਈ।

ਰੁਜ਼ਗਾਰ ਮੁਹੱਈਆ ਕਰਾਉਣ ਲਈ ਸਰਕਾਰਾਂ ਵੱਲੋਂ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਹਨ,  ਪਰ  ਰੁਜ਼ਗਾਰ ਫਿਰ ਵੀ ਦੂਰ ਦੀ ਕੌੜੀ ਹੀ ਸਾਬਤ ਹੋ ਰਹੇ ਹਨ। ਇਸ ਪਰਿਪੱਖ ਵਿੱਚ ਸੰਯੁਕਤ ਰਾਸ਼ਟਰ ਦਾ ਮੁਲਾਂਕਣ ਹੈ ਕਿ 2018 ਵਿੱਚ ਵੀ ਨਵੇਂ ਰੁਜ਼ਗਾਰ ਸਿਰਜਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ । ਨੋਟਬੰਦੀ ਅਤੇ ਜੀਐਸਟੀ ਦੀ ਮਾਰ  ਕਾਰਨ ਅਰਥਵਿਵਸਥਾ ਵਿੱਚ ਮੰਦੀ ਹੈ। ਸੰਗਠਿਤ ਅਤੇ ਅਸੰਗਠਿਤ ਖੇਤਰਾਂ ਵਿੱਚ ਜੋ ਰੁਜ਼ਗਾਰ ਸਨ, ਉਹ ਵੀ ਹੌਲੀ-ਹੌਲੀ ਖਤਮ ਹੋ ਰਹੇ ਹਨ । ਅਜਿਹੇ ਵਿੱਚ ਬਨਾਵਟੀ ਬੌਧਿਕਤਾ ਭਾਵ ਰੋਬੋਟ ਵੀ ਨੌਜਵਾਨ ਭਾਰਤ ਲਈ ਵੱਡੀ ਚੁਣੌਤੀ ਬਣਕੇ ਉੱਭਰ ਰਿਹਾ ਹੈ । ਬਨਾਵਟੀ ਬੁੱਧੀ ਤੋਂ ਭਾਵ ਹੈ, ਉਹ ਬੁੱਧੀ ਜੋ ਮਨੁੱਖੀ ਦਿਮਾਗ ਵਾਂਗ ਕੰਮ ਕਰੇ । ਨਿਰਮਾਣ ਕੰਪਨੀਆਂ ਵਿੱਚ ਤਾਂ ਰੋਬੋਟ ਸਾਮਾਨ ਚੁੱਕਣ-ਰੱਖਣ ਦਾ ਕੰਮ ਕਰ ਹੀ ਰਹੇ ਹਨ, ਹੁਣ ਬਿਨਾ ਚਾਲਕ ਵਾਲੀਆਂ ਆਟੋਮੈਟਿਕ ਕਾਰਾਂ ਵੀ ਆਉਣ ਵਾਲੀਆਂ ਹਨ।

ਇੱਕ ਅਨੁਮਾਨ ਮੁਤਾਬਕ ਅਮਰੀਕਾ ਵਿੱਚ ਆਟੋਮੈਟਿਕ ਕਾਰਾਂ  ਕਾਰਨ ਨਾ ਸਿਰਫ਼ ਚਾਲਕ ਸਗੋਂ ਹੋਰ ਕਈ ਤਰ੍ਹਾਂ ਦੇ ਰੁਜ਼ਗਾਰਾਂ ਵਿੱਚ 10 ਫੀਸਦੀ ਦੀ ਕਮੀ ਆਉਣ ਦੀ ਸੰਭਾਵਨਾ ਹੈ। ਭਾਰਤ ਵਿੱਚ ਕਈ ਕਾਰ ਨਿਰਮਾਤਾ ਕੰਪਨੀਆਂ ਆਟੋਮੈਟਿਕ ਕਾਰਾਂ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੀਆਂ ਹਨ ।  ਹਾਲਾਂਕਿ ਰੁਜ਼ਗਾਰ ਨੂੰ ਲੈ ਕੇ ਉੱਠੀ ਅਵਾਜ  ਕਾਰਨ ਫਿਲਹਾਲ ਸਰਕਾਰ ਨੇ ਇਹ ਦਾਅਵਾ ਕੀਤਾ ਹੈ ਕਿ ਇਹ ਕਾਰਾਂ ਸੜਕਾਂ ‘ਤੇ ਨਹੀਂ ਉਤਾਰੀਆਂ ਜਾਣਗੀਆਂ । ਪਰ ਉਦਯੋਗਿਕ ਘਰਾਣਿਆਂ  ਦੇ ਸਾਹਮਣੇ ਸਰਕਾਰ ਕਿੰਨੇ ਸਮੇਂ ਤੱਕ ਇਨ੍ਹਾਂ ਕਾਰਾਂ ਦੇ ਨਿਰਮਾਣ ‘ਤੇ ਰੋਕ ਬਣਾਈ ਰੱਖਦੀ ਹੈ, ਇਹ ਕਹਿਣਾ ਫਿਲਹਾਲ ਮੁਸ਼ਕਲ ਹੈ ।
ਰੋਬੋਟ ਸਰਜ਼ਰੀ ਦੇ ਖੇਤਰ ਵਿੱਚ ਵੀ ਕਮਾਲ ਵਿਖਾਉਣ ‘ਤੇ ਉਤਾਰੂ ਹੈ । ਇਸਨੂੰ ਰੋਬੋਟਿਕ ਸਰਜ਼ਰੀ ਕਿਹਾ ਜਾ ਰਿਹਾ ਹੈ। ਇਸ ਸਰਜ਼ਰੀ ਨੂੰ ਡਾਕਟਰ ਕੰਪਿਊਟਰ  ਦੇ ਜਰੀਏ ਕਿਤੇ ਵੀ ਬੈਠ ਕੇ ਅੰਜਾਮ ਤੱਕ ਪਹੁੰਚਾ ਸਕਦੇ ਹਨ। ਵਰਲਡ ਇਕੋਨੋਮਿਕ ਫੋਰਮ ਦੀ ਰਿਪੋਰਟ ਅਨੁਸਾਰ ਜਨਵਰੀ 2016 ਤੱਕ ਰੋਬੋਟ ਪੰਜਾਹ ਲੱਖ ਲੋਕਾਂ  ਦੇ ਹੱਥੋਂ ਰੁਜ਼ਗਾਰ ਖੋਹ ਚੁੱਕੇ ਹਨ । ਇਹ ਬਨਾਵਟੀ ਬੌਧਿਕਤਾ ਦੇਸ਼ ਦੀਆਂ ਨਿਰਮਾਣ ਕੰਪਨੀਆਂ ਨੂੰ ਮਸ਼ੀਨੀਕਰਨ ਵੱਲ ਮੋੜ ਰਹੀ ਹੈ।

ਇੰਟੈਲ ਇੰਡੀਆ ਨੇ ਭਾਰਤ ਦੇ ਚਾਲ੍ਹੀ ਵਿਗਿਆਨੀਆਂ ਨੂੰ ਆਰਟੀਫਿਸ਼ਿਅਲ ਇੰਟੈਲੀਜੈਂਸ ਦੀ ਟਰੇਨਿੰਗ ਵਿੱਚ ਲਾ ਰੱਖਿਆ ਹੈ । ਇਹ ਸਿੱਖਿਆ ਸੰਸਥਾਨਾਂ, ਸਿਹਤ,  ਰੱਖਿਆ-ਤਕਨੀਕ, ਮੌਸਮ, ਵਿੱਤ ਅਤੇ ਬੈਂਕਿੰਗ ਸਮੇਤ ਪੰਜਾਹ ਹੋਰ ਸੰਸਥਾਨਾਂ ਵਿੱਚ ਰੋਬੋਟ ਤੋਂ ਕੰਮ ਲੈਣ ਦੀ ਤਿਆਰੀ ਵਿੱਚ ਲੱਗੇ ਹਨ ।  ਸੁਭਾਵਿਕ ਹੈ ਇਸ ਖੇਤਰਾਂ ਵਿੱਚ ਜੇਕਰ ਆਉਣ ਵਾਲੇ ਸਮੇਂ ਵਿੱਚ ਬਨਾਵਟੀ ਬੁੱਧੀ ਨਾਲ ਭਰਪੂਰ ਰੋਬੋਟ ਉੱਤਰਦੇ ਹਨ ਤਾਂ ਰੁਜ਼ਗਾਰ ਦਾ ਸੰਕਟ ਹੋਰ ਡੂੰਘਾ ਹੋ ਜਾਵੇਗਾ

ਭਾਰਤ ਵਿੱਚ 65 ਫ਼ੀਸਦੀ ਨੌਜਵਾਨ ਅਬਾਦੀ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਇਸ ਹਿਸਾਬ ਨਾਲ ਕਰੀਬ 81 ਕਰੋੜ ਲੋਕ ਨੌਜਵਾਨ ਹਨ । ਇੰਨੇ ਲੋਕ ਨੌਜਵਾਨ ਬੇਸ਼ੱਕ ਹੀ ਹੋਣ, ਪਰ ਬੇਰੁਜ਼ਗਾਰ ਨਹੀਂ ਹਨ । ਦਰਅਸਲ ਭਾਰਤ ਵਿੱਚ ਜੋ 15 ਤੋਂ 29 ਉਮਰ ਵਰਗ  ਦੇ ਨੌਜਵਾਨ ਹਨ, ਉਨ੍ਹਾਂ ‘ਚੋਂ 30.28 ਫ਼ੀਸਦੀ ਕੋਲ ਰੁਜ਼ਗਾਰ ਨਹੀਂ ਹੈ । ਬੇਰੁਜ਼ਗਾਰੀ ਦੇ ਇਸ ਬੋਝ ਤੋਂ ਛੁਟਕਾਰਾ ਪਾਉਣ ਲਈ ਨੌਜਵਾਨਾਂ ਦੀ ਮਾਨਸਿਕਤਾ ਅਤੇ ਵਪਾਰਕ ਵਾਤਾਵਰਨ ਵਿਕਸਿਤ ਕਰਨ ਦੀ ਜ਼ਰੂਰਤ ਹੈ।

ਜੇਕਰ ਇਹ ਉੱਦਮਸ਼ੀਲਤਾ ਵਿਕਸਿਤ ਹੁੰਦੀ ਹੈ ਤਾਂ ਨੌਜਵਾਨ ਸਰਕਾਰੀ ਦਫਤਰਾਂ ਅਤੇ ਨਿੱਜੀ ਕੰਪਨੀਆਂ ਦੇ ਬੂਹੇ ‘ਤੇ ਖੜ੍ਹੇ ਵਿਖਾਈ ਨਹੀਂ ਦੇਣਗੇ। ਇਸ ਲਈ ਰਿਵਾਇਤੀ ਲਘੂ ਅਤੇ ਘਰੇਲੂ ਉਦਯੋਗਾਂ ਨੂੰ ਰੁਜ਼ਗਾਰਮੁਖੀ ਬਣਾਉਣਾ ਹੋਵੇਗਾ । ਸਰਕਾਰ ਜਿਸ ਤਰ੍ਹਾਂ ਨਾਲ ਸਟਾਰਟਅਪ ਅਤੇ ਸਟੈਂਡਅਪ ਯੋਜਨਾਵਾਂ ਨੂੰ ਉਤਸ਼ਾਹਿਤ ਕਰ ਰਹੀ ਹੈ,  ਉਸੇ ਤਰ੍ਹਾਂ ਲਘੂ ਅਤੇ ਘਰੇਲੂ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ ਹੋਵੇਗਾ ।

ਭਾਰਤ ਵਿੱਚ ਕਦੇ ਵੀ ਰੁਜ਼ਗਾਰ ਦੀ ਇੰਨੀ ਵੱਡੀ ਸਮੱਸਿਆ ਨਹੀਂ ਰਹੀ, ਜੋ ਅੱਜ ਦੇਖਣ ਵਿੱਚ ਆ ਰਹੀ ਹੈ । ਸੂਚਨਾ ਤਕਨੀਕੀ ਅਤੇ ਅਧਿਆਪਨ ਦੇ ਖੇਤਰ ਵਿੱਚ ਲੱਗੇ ਰੁਜ਼ਗਾਰ ਘੱਟ ਹੋ ਰਹੇ ਹਨ । ਜਿਸ ਤਰ੍ਹਾਂ ਨਾਲ ਆਈਟੀ ਕੰਪਨੀਆਂ ਵਿੱਚ ਛਾਂਟੀ ਹੋ ਰਹੀ ਹੈ ਅਤੇ ਇੰਜੀਨੀਅਰਿੰਗ ਅਤੇ ਐਮਬੀਏ ਕਾਲਜਾਂ ਦੇ ਬੰਦ ਹੋਣ ਦੀਆਂ ਖਬਰਾਂ ਆ ਰਹੀਆਂ ਹਨ, ਉਸਦੇ ਚਲਦੇ ਸਾਫ਼ ਹੈ ਕਿ ਨੌਜਵਾਨਾਂ ਨੂੰ ਸੁਵਿਧਾ ਦੇ ਖੇਤਰ  (ਕੰਫਰਟ ਜੋਨ) ਤੋਂਂ ਬਾਹਰ ਨਿੱਕਲਣਾ ਹੋਵੇਗਾ । ਔਖੇ ਅਤੇ ਜੋਖ਼ਿਮ ਭਰੇ ਖੇਤਰਾਂ ਵਿੱਚ ਰੁਜ਼ਗਾਰ ਭਾਲਣੇ ਹੋਣਗੇ । ਇੱਕ ਅੰਕੜੇ  ਅਨੁਸਾਰ 2017 ਵਿੱਚ ਰੁਜ਼ਗਾਰ ਦੇ ਸੰਕਟ ਭਰੇ ਖੇਤਰਾਂ ਵਿੱਚ 18 ਫੀਸਦੀ ਨੌਜਵਾਨਾ ਨੇ ਰੁਜ਼ਗਾਰ ਹਾਸਲ ਕੀਤੇ ਹਨ।

ਫਿੱਕੀ ਦੀ ਇੱਕ ਰਿਪੋਰਟ ਅਨੁਸਾਰ ਔਖਿਆਈ ਭਰੇ ਖੇਤਰਾਂ ਨੂੰ ਹੁਣ ਨੌਜਵਾਨ ਇੱਕ ਚੁਣੌਤੀ  ਦੇ ਰੂਪ ਵਿੱਚ ਲੈ ਰਹੇ ਹਨ।ਇਸਦੇ ਸਕਾਰਾਤਮਕ ਨਤੀਜੇ ਵੀ ਸਾਹਮਣੇ ਆਏ ਹਨ । ਉਮੀਦ ਕੀਤੀ ਜਾ ਰਹੀ ਹੈ ਕਿ ਜੇਕਰ ਨੌਜਵਾਨ ਇਸ ਖੇਤਰ ਵਿੱਚ ਦਖਲ ਬਣਾਈ ਰੱਖਦੇ ਹਨ ਤਾਂ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਨੂੰ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਨੌਕਰੀ ਲਈ ਨਜ਼ਰਾਂ ਗੱਡੀ ਰੱਖਣ ਦੀ ਜ਼ਰੂਰਤ ਹੀ ਨਹੀਂ ਰਹਿ ਜਾਵੇਗੀ। ਜੇਕਰ ਵਾਕਈ ਨੌਜਵਾਨ ਸਵੈ-ਰੁਜ਼ਗਾਰ  ਵੱਲ ਵਧਦੇ ਹਨ ਤਾਂ 2025 ਵਿੱਚ ਇਹ ਜੋ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇਸ ਦੌਰਾਨ ਦੇਸ਼ ਵਿੱਚ ਦਸ ਕਰੋੜ ਨਵੇਂ ਨੌਜਵਾਨ ਰੁਜ਼ਗਾਰ ਦੀ ਲਾਈਨ ਵਿੱਚ ਖੜ੍ਹੇ ਹੋਣਗੇ, ਉਹ ਸਥਿਤੀ ਪੈਦਾ ਹੀ ਨਹੀਂ ਹੋਵੇਗੀ ।

ਜੇਕਰ ਨੌਜਵਾਨ ਆਪਣੇ ਅੰਦਰ ਆਤਮ-ਨਿਰਭਰਤਾ ਦੀ ਇੱਛਾ ਜਗਾਉਂਦੇ ਹਨ ਤਾਂ ਗਾਂਧੀ ਜੀ ਦਾ ਕਿਹਾ ਇਹ ਵਾਕ ਵੀ ਸਹੀ ਸਾਬਤ ਹੋਵੇਗਾ ਕਿ ਅਸੀਂ ਜੋ ਬਦਲਾਅ ਦੁਨੀਆ ਵਿੱਚ ਵੇਖਣਾ ਚਾਹੁੰਦੇ ਹਾਂ, ਉਹ ਬਦਲਾਅ ਸਾਨੂੰ ਆਪਣੇ ਅੰਦਰ ਲਿਆਉਣ ਹੋਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top