Breaking News

ਯੂਥ ਓਲੰਪਿਕਸ 2018:ਜੇਰੇਮੀ ਨੇ ਦਿਵਾਇਆ ਭਾਰਤ ਨੂੰ ਪਹਿਲਾ ਸੋਨ

26 ਅਕਤੂਬਰ ਨੂੰ 16 ਸਾਲ ਦੇ ਹੋਣ ਵਾਲੇ ਜੇਰੇਮੀ ਦੇ ਤਮਗੇ ਬਦੌਲਤ ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਤੈਅ

ਬਿਊਨਸ ਆਇਰਸ, 9 ਅਕਤੂਬਰ
15 ਸਾਲਾ ਵੇਟਲਿਫਟਰ ਜੇਰੇਮੀ ਲਾਲਰਿਨੁੰਗਾ ਨੇ ਇੱਥੇ ਚੱਲ ਰਹੀਆਂ ਯੂਥ ਓਲੰਪਿਕ ‘ਚ ਪੁਰਸ਼ਾਂ ਦੇ 62 ਕਿਗ੍ਰਾ ਭਾਰ ਵਰਗ ‘ਚ ਭਾਰਤ ਨੂੰ ਪਹਿਲਾ ਸੋਨ ਤਮਗਾ ਦਿਵਾ ਦਿੱਤਾ ਪੂਰਵ-ਉੱਤਰ ‘ਚ ਏਜ਼ਲ ਦੇ ਰਹਿਣ ਵਾਲੇ ਜੇਰੇਮੀ ਨੇ ਇਹਨਾਂ ਖੇਡਾਂ ‘ਚ ਦੇਸ਼ ਲਈ ਪਹਿਲਾ ਸੋਨ ਤਮਗਾ ਹਾਸਲ ਕੀਤਾ ਹੈ ਉਹ ਇਸ ਤੋਂ ਪਹਿਲਾਂ ਵਿਸ਼ਵ ਯੂਥ ਖੇਡਾਂ ‘ਚ ਵੀ ਚਾਂਦੀ ਤਮਗਾ ਜਿੱਤ ਚੁੱਕੇ ਹਨ ਉਹਨਾਂ ਅਰਜਨਟੀਨਾ ਦੀ ਰਾਜਧਾਨੀ ‘ਚ ਕੁੱਲ 274 ਕਿਗ੍ਰਾ ਭਾਰ(124+150) ਚੁੱਕਿਆ ਅਤੇ ਸੋਨ ਜਿੱਤਿਆ ਜੇਰੇਮੀ ਨੇ ਕਲੀਨ ਐਂਡ ਜ਼ਰਕ ‘ਚ ਆਪਣੀ ਆਖ਼ਰੀ ਕੋਸ਼ਿਸ਼ ‘ਚ 150 ਕਿਗ੍ਰਾ ਵਜਨ ਚੁੱਕਿਆ ਇਸ ਤੋਂ ਪਹਿਲਾਂ ਸਨੈਚ ‘ਚ ਉਸਨੇ 124 ਕਿਗ੍ਰਾ ਦਾ ਭਾਰ ਚੁੱਕਿਆ ਸੀ ਤੁਰਕੀ ਦੇ ਟੋਪਾਸ ਕਾਨੇਰ ਨੇ 263 ਕਿਗ੍ਰਾ (112+144)ਵਜ਼ਨ ਚੁੱਕ ਕੇ ਚਾਂਦੀ ਜਦੋਂਕਿ ਕੋਲੰਬੀਆ ਦੇ ਵਿਲਾਰ ਅਸਤਿਵੇਨ ਨੇ 260 ਕਿਗ੍ਰਾ (115+143) ਭਾਰ ਚੁੱਕੇ ਕੇ ਕਾਂਸੀ ਤਮਗਾ ਆਪਣੇ ਨਾਂਅ ਕੀਤਾ

 

ਮਿਜ਼ੋਰਮ ਦਾ ਇਹ ਖਿਡਾਰੀ 26 ਅਕਤੂਬਰ ਨੂੰ 16 ਸਾਲ ਦਾ ਹੋਵੇਗਾ ਜੇਰੇਮੀ ਨੇ ਇਸ ਸਾਲ ਏਸ਼ੀਆਈ ਜੂਨੀਅਰ ਚੈਂਪੀਅਨਸ਼ਿਪ ‘ਚ ਚਾਂਦੀ ਅਤੇ ਕਾਂਸੀ ਤਮਗੇ ਵੀ ਆਪਣੇ ਨਾਂਅ ਕੀਤੇ ਸਨ ਜਦੋਂਕਿ ਦੋ ਰਾਸ਼ਟਰੀ ਰਿਕਾਰਡ ਵੀ ਤੋੜੇ ਭਾਰਤ ਨੇ ਇਹਨਾਂ ਖੇਡਾਂ ‘ਚ ਹੁਣ ਤੱਕ ਚਾਰ ਤਮਗੇ ਜਿੱਤ ਲਏ ਹਨ ਤੁਸ਼ਾਰ ਮਾਨੇ ਅਤੇ ਮੇਹੁਲੀ ਘੋਸ਼ ਨੇ 10 ਮੀਟਰ ਰਾਈਫਲ ਈਵੇਂਟ ‘ਚ ਚਾਂਦੀ ਤਮਗੇ ਅਤੇ ਜੂਡੋ ‘ਚ ਥੰਗਜ਼ਮ ਤਬਾਬੀ ਦੇਵੀ ਨੇ ਚਾਂਦੀ ਤਮਗਾ ਜਿੱਤਿਆ ਸੀ ਭਾਰਤ ਨੇ ਇਸ ਤੋਂ ਪਹਿਲਾਂ ਯੂਥ ਓਲੰਪਿਕ 2014 ‘ਚ 1 ਚਾਂਦੀ ਅਤੇ 1 ਕਾਂਸੀ ਦੇ ਰੂਪ ‘ਚ ਸਿਰਫ਼ ਦੋ ਤਮਗੇ ਜਿੱਤੇ ਸਨ 2010 ‘ਚ ਸਿੰਗਾਪੁਰ ਖੇਡਾਂ ‘ਚ ਭਾਰਤ ਦਾ 6 ਚਾਂਦੀ ਅਤੇ 2 ਕਾਂਸੀ ਤਮਗਿਆਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਸੀ ਜੇਰੇਮੀ ਦੇ ਇਸ ਪਹਿਲੇ ਓਲੰਪਿਕ ਸੋਨ ਤਮਗੇ ਨਾਲ ਭਾਰਤ ਦਾ ਇਹਨਾਂ ਖੇਡਾਂ ‘ਚ ਇਹ ਹੁਣ ਤੱਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਤੈਅ ਹੈ

 

ਹੋਰ ਮੁਕਾਬਲਿਆਂ ‘ਚ ਵੇਟਲਿਫਟਰ ਸਨੇਹਾ ਸੋਰੇਨ ਮਹਿਲਾਵਾਂ ਦੇ 48 ਕਿਲੋ ਵਰਗ ‘ਚ ਪੰਜਵੇਂ ਸਥਾਨ ‘ਤੇ ਰਹੀ ਤੈਰਾਕੀ ‘ਚ ਸ਼੍ਰੀਹਰੀ ਨਟਰਾਜ 100 ਮੀਟਰ ਬੈਕਸਟਰੋਕ ਦੇ ਫਾਈਨਲ ‘ਚ ਛੇਵੇਂ ਸਥਾਨ ‘ਤੇ ਰਹੇ ਟੇਬਲ ਟੈਨਿਸ ‘ਚ ਅਰਚਨਾ ਕਾਮਥ ਅਤੇ ਮਾਨਵ ਠੱਕਰ ਨੇ ਆਪਣੇ ਆਪਣੇ ਲੀਗ ਮੈਚ ਜਿੱਤੇ ਕਾਮਥ ਨੇ ਮਲੇਸ਼ੀਆ ਦੇ ਜੀਆਨ ਚੁੰਗ ਨੂੰ 4-2 ਨਾਲ ਅਤੇ ਠੱਕਰ ਨੇ ਸਲੋਵਾਕੀਆ ਦੀ ਵੋਕ ਨੂੰ 4-1 ਨਾਲ ਹਰਾਇਆ ਬੈਡਮਿੰਟਨ ‘ਚ ਲਕਸ਼ੇ ਸੇਨ ਨੇ ਪਹਿਲੇ ਮੈਚ ‘ਚ ਯੂਕਰੇਨ ਦੇ ਡੇਨਿਲੋ ਨੂੰ 23-21, 21-8 ਨਾਲ ਹਰਾਇਆ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top