ਕੁੱਲ ਜਹਾਨ

ਭਾਰਤੀ ਮੁਸਲਮਾਨਾਂ ਦੇ ਮੁਖੀ ਨਹੀਂ ਹਨ ਜਾਕਿਰ ਨਾਇਕ : ਵੈਂਕਈਆ

ਹੈਦਰਾਬਾਦ। ਸੂਚਨਾ ਤੇ ਪ੍ਰਸਾਰਣ ਮੰਤਰੀ ਐੱਮ ਵੈਂਕਈਆ ਨਾਇਡੂ ਨੇ ਇਸਲਾਮਿਕ ਵਿਦਵਾਨ ਜਾਕਿਰ ਨਾਇਕ ਦੇ ਹਾਲੀਆ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਅੱਜ ਕਿਹਾ ਕਿ ਉਹ ਭਾਰਤੀ ਮੁਸਲਮਾਨਾਂ ਦੇ ਮੁਖੀ ਨਹੀਂ ਹਨ ਤੇ ਉਨ੍ਹਾਂ ਨੂੰ ਆਪਣੇ ਵਿਰੁੱਧ ਲੱਗੇ ਦੋਸ਼ਾਂ ਦਾ ਜਵਾਬ ਦੇਣਾ ਹੋਵੇਗਾ।
ਜਾਕਿਰ ਨਾਹਿਕ ਨੇ ਹਾਲ ਹੀ ‘ਚ ਭਾਰਤੀਆਂ ਦੇ ਨਾਂਅ ਇੱਕ ਚਿੱਠੀ ਲਿਖੀ ਸੀ ਜਿਸ ‘ਚ ਉਸ ਨੇ ਕਿਹਾ ਸੀ ਕਿ ਉਨ੍ਹਾਂ ਖਿਲਾਫ਼ ਜੋ ਦੁਸ਼ਪ੍ਰਚਾਰ ਕੀਤਾ ਜਾ ਰਿਹਾ ਹੈ, ਉਸ ਦੇ ਪਿੱਛੇ ਡੂੰਡਾ ਏਜੰਡਾ ਹੈ ਤੇ ਇਹ ਭਾਰਤੀ ਮੁਸਲਮਾਨਾਂ ‘ਤੇ ਹਮਲਾ ਹੈ।
ਇਸ ਚਿੱਠੀ ਬਾਰੇ ਪੁੱਛੇ ਜਾਣ ‘ਤੇ ਸ੍ਰੀ ਨਾਇਡੂ ਨੇ ਕਿਹਾ ਕਿ ਜਾਕਿਰ ਨਾਇਕ ਭਾਰਤ ਦੇ ਸਾਰੇ ਮੁਸਲਮਾਨਾਂ ਦੇ ਮੁਖੀ ਨਹੀਂ ਹਨ ਤੇ ਉਸ ਦੀ ਜੋ ਆਲੋਚਨਾ ਹੋ ਰਹੀ ਹੈ, ਉਸਨੂੰ ਉਸ ਦਾ ਜਵਾਬ ਦੇਣਾ ਪਵੇਗਾ।

ਪ੍ਰਸਿੱਧ ਖਬਰਾਂ

To Top