ਪੰਜਾਬ

ਅਕਾਲੀ ਦਲ ਨੂੰ ਝਟਕਾ, 60 ਅਕਾਲੀ ਸਰਪੰਚ ਕਾਂਗਰਸ ‘ਚ ਸ਼ਾਮਲ

ਚੰਡੀਗੜ੍ਹ। ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਨੇੜਲੇ 60 ਪਿੰਡਾਂ ਦੇ ਅਕਾਲੀ ਸਰਪੰਚ ਕੈਪਟਨ ਅਮਰਿੰਦਰ ਸਿੰਘ ਦੀ ਮੌਜ਼ੂਦਗੀ’ਚ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗÂੈ। ਕੈਪਟਨ ਵੱਲੋਂ ਇਨ੍ਹਾਂ ਸਾਰੇ ਸਰਪੰਚਾਂ ਦਾ ਸਵਾਗਤ ਕੀਤਾ ਗਿਆ।
ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਬਾਰੇ ਪੁੱਛੇ ਜਾਣ ‘ਤੇ ਕਿਹਾ ਕਿ ਆਪ ਦਾ ਹਊਆ ਮੀਡੀਆ ਨੇ ਬਣਾਇਆ ਹੋਇਆ ਹੈ ਜਦੋਂ ਕਿ ਅਸਲ ‘ਚ ਲੋਕਾਂ ਨੇ ਕਾਂਗਰਸ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਆਮ ਆਦਮੀ ਪਾਰਟੀ ਚੋਣਾਂ ‘ਚ ਸਿੱਧੇ ਤੌ+ ‘ਤੇ ਅਕਾਲੀਆਂ ਨੂੰ ਫਾਇਦਾ ਪਹੁੰਚਾਵੇਗੀ। Àਨ੍ਹਾਂ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਅਕਾਲੀਆਂ ਲਈ ਪੀਪੀਪੀ ਵਾਂਗ ਮੱਦਦਗਾਰ ਬਣ ਕੇ ਇਨ੍ਹਾਂ ਨੂੰ ਫ਼ਾਇਦਾ ਪਹੁੰਚਾਵੇਗੀ ਪਰ ਅਸੀ ਆਪਣੇ ਵੱਲੋਂ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਛੱਡਾਂਗੇ।

ਪ੍ਰਸਿੱਧ ਖਬਰਾਂ

To Top