ਪੰਜਾਬ

ਅਕਾਲੀ ਸਰਪੰਚ ਖਿਲਾਫ਼ ਜਬਰ-ਜਨਾਹ ਦਾ ਮਾਮਲਾ ਦਰਜ

ਜੀਵਨ ਰਾਮਗੜ੍ਹ
ਬਰਨਾਲਾ,।
ਨੇੜਲੇ ਪਿੰਡ ਸੇਖਾ ਦੇ ਅਕਾਲੀ ਪਾਰਟੀ ਨਾਲ ਸਬੰਧਤ ਸਰਪੰਚ ਖਿਲਾਫ਼ ਇੱਕ ਔਰਤ ਦੀ ਸ਼ਿਕਾਇਤ ‘ਤੇ ਇੱਥੋਂ ਦੇ ਥਾਣਾ ਸਦਰ ਵਿਖੇ ਜਬਰ ਜਨਾਹ ਦਾ ਮਾਮਲਾ ਦਰਜ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਿਦਆਂ ਥਾਣਾ ਸਦਰ ਦੇ ਐੱਸਐੱਚਓ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੌਂਗੋਵਾਲ ਦੀ ਰਹਿਣ ਵਾਲੀ ਇੱਕ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਪਿੰਡਾਂ ‘ਚ ਸਿਲਾਈ ਸੈਂਟਰ ਖੋਲ੍ਹਣ ਹਿੱਤ ਕਰਮਗੜ੍ਹ ਵਿਖੇ ਆਈ ਹੋਈ ਸੀ, ਜਿੱਥੇ ਉਸਨੂੰ ਪਿੰਡ ਸੇਖਾ ਦੇ ਸਰਪੰਚ ਨੇ ਵੀ ਉਨ੍ਹਾਂ ਦੇ ਪਿੰਡ ਵਿਖੇ ਸਿਲਾਈ ਸੈਂਟਰ ਖੋਲ੍ਹਣ ਲਈ ਕਿਹਾ, ਜਿਸ ਉਪਰੰਤ ਉਸ ਔਰਤ ਨੂੰ ਸਰਪੰਚ ਆਪਣੇ ਪਿੰਡ ਸੇਖਾ ਵਿਖੇ ਲੈ ਗਿਆ ਅਤੇ ਸਿਲਾਈ ਸੈਂਟਰ ਖੋਲ੍ਹਣ ਹਿੱਤ ਜਗ੍ਹਾ ਦਿਖਾਉਣ ਉਪਰੰਤ ਕੁੰਬੜਾਂ ਰੋਡ ‘ਤੇ ਕਿਸੇ ਮੋਟਰ ‘ਤੇ ਉਸ ਨਾਲ ਜਬਰ-ਜਨਾਹ ਕਰ ਦਿੱਤਾ। ਥਾਣਾ ਸਦਰ ਵਿਖੇ ਔਰਤ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਧਾਰਾ 376 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਆਰੰਭ ਦਿੱਤੀ। ਥਾਣਾ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਸਰਪੰਚ ਅਜੇ ਪੁਲਿਸ ਦੀ ਗ੍ਰਿਫਤ ਡਰੋਂ ਫਰਾਰ ਹੈ।

ਪ੍ਰਸਿੱਧ ਖਬਰਾਂ

To Top