ਅਖਿਲੇਸ਼ ਬਣੇ ਦਬੰਗ ਆਗੂ

ਆਮਤੌਰ ‘ਤੇ ਇਹ ਕਿਹਾ ਜਾਂਦਾ ਹੈ ਕਿ ਰਾਜਨੀਤੀ ਵਿੱਚ ਕੋਈ ਕਿਸੇ ਦਾ ਨਹੀਂ ਹੁੰਦਾ ਸੱਤਾ ਹਥਿਆਉਣ ਲਈ ਭਰਾ ਨੇ ਭਰਾ ਨੂੰ ਧੋਖਾ ਹੀ ਨਹੀਂ ਦਿੱਤਾ ਸਗੋਂ ਕਤਲ ਤੱਕ ਕੀਤੇ ਹਨ  ਇਸ ਗੱਲ ਦਾ ਇਤਿਹਾਸ ਗਵਾਹ ਹੈ ਇੱਕ ਰਾਜੇ ਦੀਆਂ ਰਾਣੀਆਂ ਕਿਸ ਤਰ੍ਹਾਂ ਆਪਣੇ ਪੁੱਤਰ ਨੂੰ ਰਾਜਗੱਦੀ ਦਾ ਵਾਰਸ ਬਣਾਉਣ ਲਈ ਜੋੜ-ਤੋੜ ਕਰਦੀਆਂ ਸਨ, ਕੀ-ਕੀ ਹਥਕੰਡੇ ਅਪਣਾਉਂਦੀਆਂ ਸਨ, ਇਸ ਤਰ੍ਹਾਂ ਦੀਆਂ ਮਿਸਾਲਾਂ ਨਾਲ ਸਾਡਾ ਇਤਿਹਾਸ ਭਰਿਆ ਪਿਆ ਹੈ ਅੱਜ ਵੀ ਇਹੀ ਹਾਲ ਹੈ ਕਿਉਂਕਿ ਇਤਿਹਾਸ ਆਪਣੇ-ਆਪ ਨੂੰ ਦੁਹਰਾਉਂਦਾ ਹੈ ਉੱਤਰ ਪ੍ਰਦੇਸ਼ ਸੂਬੇ ਦਾ ਮਾਮਲਾ ਸਭ ਦੇ ਸਾਹਮਣੇ ਹੈ ਸੰਨ 1992 ਤੋਂ ਸਮਾਜਵਾਦੀ ਪਾਰਟੀ ਹੋਂਦ ਵਿੱਚ ਆਈ ਹੈ ਉਦੋਂ ਤੋਂ ਹੀ ਮੁਲਾਇਮ ਸਿੰਘ  ਯਾਦਵ ਸਮਾਜਵਾਦੀ ਪਾਰਟੀ ਦੇ ਪ੍ਰਧਾਨ  ਰਹੇ ਹਨ ਅਤੇ ਅੱਜ ਵੀ ਉੱਤਰ ਪ੍ਰਦੇਸ਼ ਵਿੱਚ ‘ਨੇਤਾ ਜੀ’ ਦੇ ਨਾਂਅ ਨਾਲ ਹੀ ਜਾਣੇ ਜਾਂਦੇ ਹਨ  ਆਪਣੇ ਬੁਢਾਪੇ ਦੇ ਦਿਨਾਂ ਵਿੱਚ ਮੁਲਾਇਮ ਸਿੰਘ ਨੇ ਆਪਣੇ  ਵੱੱਡੇ ਪੁੱਤਰ ਅਖਿਲੇਸ਼ ਯਾਦਵ ਨੂੰ ਉੱਤਰ ਪ੍ਰਦੇਸ਼ ਦੀ ਵਾਗਡੋਰ ਸੌਂਪ ਕੇ ਉਸਦਾ ਰਾਜਨੀਤਕ ਭਵਿੱਖ ਸੁਰੱਖਿਅਤ ਕਰ ਦਿੱਤਾ ਅਖਿਲੇਸ਼ ਯਾਦਵ ਤੋਂ ਜਨਤਾ ਨੂੰ ਬਹੁਤ ਸਾਰੀਆਂ ਉਮੀਦਾਂ ਸਨ ਇੱਕ ਨੌਜਵਾਨ ਮੁੱਖ ਮੰਤਰੀ ਹੋਣ ਕਾਰਨ ਜਨਤਾ ਨੂੰ ਆਸ ਸੀ ਕਿ ਹੁਣ ਉੱਤਰ ਪ੍ਰਦੇਸ਼ ਵਿੱਚ ਵਿਕਾਸ ਦੇ ਨਵੇਂ ਰਾਹ ਖੁੱਲ੍ਹਣਗੇ, ਤੇਜੀ ਨਾਲ ਵਿਕਾਸ ਕਾਰਜ ਹੋਣਗੇ, ਭ੍ਰਿਸ਼ਟਾਚਾਰ ਅਤੇ ਗੁਨਾਹਾਂ ‘ਤੇ ਰੋਕ ਲੱਗੇਗੀ ਪਰੰਤੂ ਅਖਿਲੇਸ਼ ਯਾਦਵ ਜਨਤਾ ਦੀਆਂ ਇਨ੍ਹਾਂ ਉਮੀਦਾਂ ‘ਤੇ ਖਰੇ ਨਹੀਂ ਉੱਤਰ ਸਕੇ  ਸਮਾਜਵਾਦੀ ਪਾਰਟੀ ਸੁਪਰੀਮੋ ਮੁਲਾਇਮ ਸਿੰਘ ਯਾਦਵ ਆਮ ਸਭਾਵਾਂ ਵਿੱਚ ਆਪਣੇ ਮੁੱਖ ਮੰਤਰੀ ਪੁੱਤਰ ਦੀ ਝਾੜ-ਝੰਬ ਵੀ ਕਰਦੇ ਆਮ ਦੇਖੇ ਗਏ , ਜਿਸਨੂੰ ਅਖਿਲੇਸ਼ ਯਾਦਵ ਇੱਕ ਆਗਿਆਕਾਰੀ ਪੁੱਤਰ ਦੀ ਤਰ੍ਹਾਂ ਸਹਿਣ ਕਰਦੇ ਰਹੇ ਨਤੀਜੇ ਵਜੋਂ ਅਖਿਲੇਸ਼ ਯਾਦਵ  ਸਿਰਫ਼ ਇੱਕ ਕਠਪੁਤਲੀ ਮੁੱਖ ਮੰਤਰੀ ਨਜ਼ਰ ਆਉਣ ਲੱਗੇ ਵਿਰੋਧੀ ਧਿਰ ਉੱਤਰ ਪ੍ਰਦੇਸ਼ ਵਿੱਚ ਚਾਰ-ਚਾਰ ਮੁੱਖ ਮੰਤਰੀ ਹੋਣ ਦੇ ਇਲਜ਼ਾਮ ਲਾਉਂਦੀ ਰਹੀ ਹੈ ਅਖਿਲੇਸ਼ ਯਾਦਵ ਲਈ ਆਪਣੀ ਇਸ ਪਛਾਣ ‘ਚੋਂ ਬਾਹਰ ਨਿੱਕਲਣਾ ਬਹੁਤ ਜ਼ਰੂਰੀ ਸੀ ਵਰਤਮਾਨ ਘਟਨਾਚੱਕਰ ਨੇ ਇੱਕ ਝਟਕੇ ਵਿੱਚ ਹੀ ਅਖਿਲੇਸ਼ ਯਾਦਵ  ਦੀ ਇਸ ਪਛਾਣ ਨੂੰ ਬਿਲਕੁਲ ਬਦਲ ਦਿੱਤਾ ਅਤੇ ਇੱਕ ਅਜਿਹੇ ਨੇਤਾ ਵਜੋਂ ਸਥਾਪਤ ਕਰ ਦਿੱਤਾ,  ਜੋ ਸਖ਼ਤ ਫ਼ੈਸਲਾ ਲੈਂਦਾ ਹੈ, ਕਿਸੇ  ਦੇ ਅੱਗੇ ਝੁਕਦਾ ਨਹੀਂ ਇਸ ਘਟਨਾਚੱਕਰ ਨੇ ਵਿਕਾਸ ਦੇ ਮੁੱਦੇ ਨੂੰ ਵੀ ਪਿੱਛੇ ਛੱਡ ਦਿੱਤਾ ਕੀ ਇਹ ਸਭ ਮੁਲਾਇਮ ਪਰਿਵਾਰ ਦਾ ਇੱਕ ਮਿੱਥਿਆ ਹੋਇਆ ਪ੍ਰੋਗਰਾਮ ਸੀ ਜਾਂ ਚਾਣਚੱਕ ਹੀ ਇਹ ਘਟਨਾਚੱਕਰ ਵਾਪਰਿਆ ਹੈ , ਇਸ ਬਾਰੇ ਸਪਸ਼ੱਟ ਤੌਰ ‘ਤੇ ਕੁਝ ਨਹੀਂ ਕਿਹਾ ਜਾ ਸਕਦਾ, ਪਰੰਤੂ ਇਸ ਘਟਨਾਚੱਕਰ ਨੇ ਮੁਲਾਇਮ ਸਿੰਘ ਯਾਦਵ ਦੇ ਸੁਫ਼ਨੇ ਨੂੰ ਸਾਕਾਰ ਜ਼ਰੂਰ ਕੀਤਾ ਹੈ ਭਾਵੇਂ ਉਹ ਆਪਣੇ ਪੁੱਤਰ ਨੂੰ ਇੱਕ ਦਬੰਗ ਮੁੱਖ ਮੰਤਰੀ ਦੇ ਰੂਪ ‘ਚ ਨਹੀਂ ਵੇਖ ਸਕੇ ਪਰੰਤੂ ਅੱਜ ਇੱਕ ਦਬੰਗ ਆਗੂ  ਦੇ ਰੂਪ ‘ਚ ਦੇਖ ਰਹੇ ਹਨ