ਅਗਲੇ ਮਹੀਨੇ ਚੋਣਵੇਂ ਡਾਕਘਰਾਂ ‘ਚ ਹੋ ਸਕੇਗਾ ਪਾਸਪੋਰਟ ਅਪਲਾਈ

ਏਜੰਸੀ ਨਵੀਂ ਦਿੱਲੀ,
ਅਗਲੇ ਮਹੀਨੇ ਕੁਝ ਸ਼ਹਿਰਾਂ ਦੇ ਲੋਕ ਪਾਸਪੋਰਟ ਬਣਵਾਉਣ ਲਈ ਡਾਕਘਰਾਂ ‘ਚ ਅਪਲਾਈ ਕਰ ਸਕਣਗੇ ਇਹ ਵਿਦੇਸ਼ ਮੰਤਰਾਲੇ ਦੀ ਮਹੱਤਵਪੂਰਨ ਯੋਜਨਾ ਤਹਿਤ ਕੀਤਾ ਜਾ ਰਿਹਾ ਹੈ ਇਸ ਦਾ ਮਕਸਦ ਪਾਸਪੋਰਟ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਣਾ ਤੇ ਸਮੁੱਚੇ ਦੇਸ਼ ‘ਚ ਪਾਸਪੋਰਟ ਦਫ਼ਤਰਾਂ ਤੋਂ ਬੋਝ ਨੂੰ ਘੱਟ ਕਰਨਾ ਹੈ,  ਜਿਨ੍ਹਾਂ ਕੋਲ ਵੱਡੀ ਗਿਣਤੀ ‘ਚ ਬਿਨੈ ਆਉਂਦੇ ਹਨ ਯੋਜਨਾ ਦੇ ਪਹਿਲੇ ਗੇੜ ‘ਚ ਇਹ ਸਹੂਲਤ ਰਾਜਸਥਾਨ ‘ਚ ਕੋਟਾ, ਜੈਸਲਮੇਰ, ਬੀਕਾਨੇਰ, ਝੂੰਝੁਨੂ ਤੇ ਝਾਲਾਵਾੜ ‘ਚ, ਜਦੋਂਕਿ ਪੱਛਮੀ ਬੰਗਾਲ ‘ਚ ਇਹ ਆਸਨਸੋਲ, ਨਾਦੀਆ, ਕੋਲਕਾਤਾ ‘ਚ ਮੁਹੱਈਆ ਹੋਵੇਗੀ ਝਾਰਖੰਡ ‘ਚ ਇਹ ਸੇਵਾ ਦੇਵਘਰ ਜਮੇਸ਼ਦਪੁਰ ਤੇ ਧਨਬਾਦ ‘ਚ ਮੁਹੱਈਆ ਹੋਵੇਗੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕੀਤਾ ਕਿ ਸਾਡੀ ਕੋਸ਼ਿਸ਼ ਹੈ ਕਿ ਪਹਿਲੇ ਗੇੜ ‘ਚ ਐਲਾਨੇ ਡਾਕਘਰ ਪਾਸਪੋਰਟ ਸੇਵਾ ਕੇਂਦਰ 31 ਮਾਰਚ 2017 ਤੋਂ ਪਹਿਲਾਂ ਕੰਮ ਕਰਨਾ ਸ਼ੁਰੂ ਕਰ ਦੇਣ ਫਿਲਹਾਲ ਸਮੁੱਚੇ ਦੇਸ਼ ‘ਚ 38 ਪਾਸਪੋਰਟ ਦਫ਼ਤਰਾਂ ਦੀ ਵਿਸਤਾਰਿਤ ਇਕਾਈਆਂ ਵਜੋਂ 89 ਪਾਸਪੋਰਟ ਸੇਵਾ ਕੇਂਦਰ ਕੰਮ ਕਰ ਰਹੇ ਹਨ ਵਿਦੇਸ਼ ਮੰਤਰਾਲੇ ਅਨੁਸਾਰ ਸਰਕਾਰ ਨੇ 2016 ‘ਚ 1.15 ਕਰੋੜ ਪਾਸਪੋਰਟ ਤੇ ਹੋਰ ਸਬੰਧਿਤ ਸੇਵਾਵਾਂ ਦਿੱਤੀਆਂ ਸਨ