ਅਟਾਰੀ ਸਰਹੱਦ ‘ਤੇ ਲਹਿਰਾਇਆ ਦੇਸ਼ ਦਾ ਸਭ ਤੋਂ ਉੱਚਾ ਝੰਡਾ

ਰਾਜਨ ਮਾਨ ਅੰਮ੍ਰਿਤਸਰ, 
ਦੇਸ਼ ‘ਚ ਸਭ ਤੋਂ Àੁੱਚਾ ਤਿਰੰਗਾ ਝੰਡਾ ਐਤਵਾਰ ਨੂੰ ਅਟਾਰੀ ਬਾਰਡਰ ‘ਤੇ ਲਹਿਰਾਇਆ ਗਿਆ ਇਸ ਦੀ ਉੱਚਾਈ 360 ਫੁੱਟ ਹੈ ਝੰਡਾ ਲਹਿਰਾਉਣ ਦੇ ਸ਼ੁੱਭ ਆਰੰਭ ‘ਤੇ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ, ਬੀਐੱਸਐੱਫ ਦੇ ਆਈਜੀ ਮੁਕੁਲ ਗੋਇਲ, ਡੀਆਈਜੀ ਜੀਐੱਸ ਓਬਰਾਏ,
ਆਈਜੀ ਦਿੱਲੀ ਹੈੱਡ ਕੁਆਰਟਰ ਸੁਮੇਰ ਸਿੰਘ, ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ ਵੀ ਮੌਜ਼ੂਦ ਰਹੇ
ਸ਼ੁੱਭ ਆਰੰਭ ਮੌਕੇ ਦੇਸ਼ਭਗਤੀ ਨਾਲ ਲਬਰੇਜ਼ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਸਥਾਨਕ ਸਰਕਾਰਾਂ ਮੰਤਰੀ ਜੋਸ਼ੀ ਨੇ ਕਿਹਾ ਕਿ ਅਟਾਰੀ ਹੱਦ ‘ਤੇ ਦੇਸ਼ ਦਾ ਸਭ ਤੋਂ Àੁੱਚਾ ਤਿਰੰਗਾ ਲਹਿਰਾਉਣਾ ਉਨ੍ਹਾਂ ਦਾ ਸੁਫਨਾ ਸੀ, ਜੋ ਅੱਜ ਪੂਰਾ ਹੋਇਆ ਹੈ ਦੱਸ ਦਈਏ, ਤਿੰਨ ਦਿਨ ਪਹਿਲਾਂ ਪਾਕਿਸਤਾਨ ਨੇ ਇਸ ਤਿਰੰਗੇ ਝੰਡੇ ਨੂੰ ਲਹਿਰਾਉਣ ‘ਤੇ ਇਤਰਾਜ਼ ਪ੍ਰਗਟਾਇਆ ਸੀ ਉਸ ਨੇ ਸ਼ੱਕ ਪ੍ਰਗਟਾਇਆ ਸੀ ਕਿ ਇਸ ਕੈਮਰੇ ਲਾ ਕੇ ਹੱਦ ਪਾਰ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ ਇਸ ‘ਤੇ ਆਈਜੀ ਮੁਕੁਲ ਗੋਇਲ ਨੇ ਸਪੱਸ਼ਟ ਕੀਤਾ ਹੈ ਕਿ ਪੋਲ ‘ਚ ਕਿਸੇ ਵੀ ਪ੍ਰਕਾਰ ਦਾ ਕੋਈ ਕੈਮਰਾ ਨਹੀਂ ਹੈ ਸਾਢੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਇਸ ਨੂੰ ਲਾਏ ਜਾਣ ਵਾਲੇ ਪਲੇਟਫਾਰਮ ‘ਤੇ ਪਿੱਲਰ ਦੀ ਫਿਟਿੰਗ ਮੁਕੰਮਲ ਕਰ ਦਿੱਤੀ ਗਈ