ਅਦਾਲਤ ‘ਚ ਹਾਜ਼ਰ ਨਾ ਹੋਇਆ ਜਗਦੀਸ਼ ਭੋਲਾ

ਖੁਸ਼ਵੀਰ ਸਿੰਘ ਤੂਰ ਪਟਿਆਲਾ,
ਨਸ਼ਾ ਤਸਕਰੀ ਦੇ ਮਾਮਲੇ ‘ਚ ਘਿਰੇ ਜਗਦੀਸ਼ ਭੋਲਾ ਦੀ ਅੱਜ ਸੀਬੀਆਈ ਕੋਰਟ ‘ਚ ਪਈ ਪੇਸ਼ੀ ਦੌਰਾਨ ਭੋਲਾ ਹਾਜ਼ਰ ਨਾ ਹੋਇਆ। ਜਗਦੀਸ਼ ਭੋਲਾ ਉੱਪਰ ਥਾਣਾ ਅਬਰਨ ਅਸਟੇਟ ਦੀ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਬਰਾਮਦਗੀ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ। ਅੱਜ ਦੀ ਪੇਸ਼ੀ ਸੀਬੀਆਈ ਦੇ ਵਿਸ਼ੇਸ਼ ਜੱਜ ਐੱਸਐੱਸ ਮਾਨ ਦੀ ਅਦਾਲਤ ‘ਚ ਹੋਈ। ਜਗਦੀਸ਼ ਭੋਲਾ ਦੇ ਅਦਾਲਤ ‘ਚ ਹਾਜ਼ਰ ਨਾ ਹੋਣ ਕਾਰਨ ਇਸ ਮਾਮਲੇ ਦੀ ਕਾਰਵਾਈ ਅੱਗੇ ਨਹੀਂ ਵਧ ਸਕੀ ਤੇ ਅਦਾਲਤ ਵੱਲੋਂ ਅਗਲੀ ਤਾਰੀਖ 1 ਮਾਰਚ ‘ਤੇ ਪਾ ਦਿੱਤੀ ਗਈ। ਦੱਸਣਯੋਗ ਹੈ ਕਿ ਜਗਦੀਸ਼ ਭੋਲਾ ਉੱਪਰ ਈਡੀ ਸਮੇਤ ਨਸ਼ਾ ਤਸਕਰੀ ਦੇ ਵੱਖ-ਵੱਖ ਮਾਮਲੇ ਇੱਕੋ ਹੀ ਅਦਾਲਤ ‘ਚ ਚੱਲ ਰਹੇ ਹਨ ਤੇ ਅੱਜ ਨਸ਼ਾ ਤਸਕਰੀ ਦੇ ਮਾਮਲੇ ਦੀ ਪੇਸ਼ੀ ਸੀ।