ਸੰਪਾਦਕੀ

ਅਦਿੱਤਿਆਨਾਥ ਦੀ ਕਾਨੂੰਨੀ ਸਖ਼ਤੀ

ਕਾਨੂੰਨਾਂ ‘ਤੇ ਅਮਲ ਨਾਲ ਹੀ ਹੋਵੇਗਾ ਸੁਧਾਰ
ਕਾਨੂੰਨ ਉਦੋਂ ਹੀ ਕਾਨੂੰਨ ਬਣਦਾ ਹੈ ਜੇਕਰ ਇਸ ਨੂੰ ਬਣਾਉਣ ਤੇ ਲਾਗੂ ਕਰਨ ਵਾਲੇ ਖੁਦ ਵੀ ਇਸ ‘ਤੇ ਅਮਲ ਕਰਨ ਆਮ ਤੌਰ ‘ਤੇ ਇਹੀ ਮੰਨਿਆ ਜਾਂਦਾ ਹੈ ਕਿ ਕਾਨੂੰਨ ਸਿਰਫ਼ ਲੋਕਾਂ ਲਈ ਹੈ  ਸਿਆਸੀ ਆਗੂਆਂ, ਨੌਕਰਸ਼ਾਹਾਂ ਤੇ ਸਿਆਸੀ ਪਹੁੰਚ ਵਾਲਿਆਂ ਲਈ ਕਾਨੂੰਨ ਦਾ ਕੋਈ ਅਰਥ ਨਹੀਂ ਹੁੰਦਾ ਸਗੋਂ ਕਾਨੂੰਨ ਉਹਨਾਂ ਦੀ ਜੇਬ ‘ਚ ਹੁੰਦਾ ਹੈ ਇਸ ਰੁਝਾਨ ਨੇ ਕਾਨੂੰਨ ਦੀ ਮਹੱਤਤਾ ਹੀ ਖ਼ਤਮ ਕਰ ਦਿੱਤੀ ਪਰ ਸਮੇਂ ਦੇ ਬਦਲਾਅ ਨਾਲ ਕੁਝ ਨਾ ਕੁਝ ਨਵੀਆਂ ਤੇ ਤਸੱਲੀ ਵਾਲੀਆਂ ਮਿਸਾਲਾਂ ਵੀ ਸਾਹਮਣੇ ਆ ਰਹੀਆਂ ਹਨ ਪਰ ਇਹ ਬਹੁਤ ਵਿਰਲੀਆਂ ਹਨ ਤਾਜ਼ਾ ਮਿਸਾਲ Àੁੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿੱਤਿਆ ਯੋਗੀ ਦੇ ਡਰਾਇਵਰ ਦੀ ਹੈ ਤੰਬਾਕੂ ਦੇ ਸੇਵਨ ਕਰਨ ਕਰਕੇ ਡਰਾਇਵਰ ਨੂੰ ਜ਼ੁਰਮਾਨਾ ਕੀਤਾ ਗਿਆ ਸਰਕਾਰ ਨੇ ਡਿਊਟੀ ਦੌਰਾਨ ਤੰਬਾਕੁ ਦੀ ਵਰਤੋਂ  ਦੇ ਖਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਜੇਕਰ ਸਰਕਾਰ ਇਸ ਤਰ੍ਹਾਂ ਦੀ ਸਖ਼ਤੀ ਵਰਤੇਗੀ ਤਾਂ ਸੁਧਾਰ ਦੀ ਆਸ ਕੀਤੀ ਜਾ ਸਕਦੀ ਹੈ ਪਿਛਲੇ ਦਿਨੀਂ ਕਿਸੇ ਸਰਕਾਰੀ ਪ੍ਰੋਗਰਾਮ ‘ਚ ਇੱਕ ਮੰਤਰੀ ਹੀ ਸਟੇਜ਼ ‘ਤੇ ਗੁਟਕਾ ਖਾਂਦਾ ਦੇਖਿਆ ਗਿਆ ਜਿਸ ਨੇ ਆਮ ਲੋਕਾਂ ਨੂੰ ਨਿਰਾਸ਼ ਕੀਤਾ ਜੇਕਰ ਅਜਿਹੇ ਮੰਤਰੀ ਖਿਲਾਫ਼ ਵੀ ਕਾਰਵਾਈ ਹੋ ਜਾਂਦੀ ਤਾਂ ਇਹ ਵੱਡੀ ਮਿਸਾਲ ਬਣਦੀ ਕਾਨੂੰਨ ਅੱਗੇ ਸਾਰੇ ਬਰਾਬਰ ਹਨ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲਿਆਂ ਲਈ ਬਰਾਬਰ ਕਾਰਵਾਈ ਜ਼ਰੂਰੀ ਹੈ ਮਹਾਰਾਜਾ ਰਣਜੀਤ ਸਿੰਘ ਇਸ ਗੱਲ ਲਈ ਬੜੇ ਪ੍ਰਸਿੱਧ ਰਹੇ ਹਨ ਕਿ ਉਹਨਾਂ ਕਿਸੇ ਗਲਤੀ ਲਈ ਆਪਣੇ ਪੁੱਤਰ ਤੱਕ ਦਾ ਵੀ ਲਿਹਾਜ ਨਹੀਂ ਕੀਤਾ ਦਰਅਸਲ ਸਾਡੇ ਦੇਸ਼ ਦੇ ਸਿਆਸੀ ਤੇ ਪ੍ਰਸ਼ਾਸਨਿਕ ਢਾਂਚੇ ‘ਚ ਆਈ ਗਿਰਾਵਟ ਦੀ ਵੱਡੀ ਵਜ੍ਹਾ ਕਾਨੂੰਨ ਦਾ ਲਾਗੂ ਨਾ ਹੋਣਾ ਹੈ ਸੰਵਿਧਾਨਕ ਸੰਸਥਾਵਾਂ ਦੀ ਖੁਦਮੁਖਤਿਆਰੀ ਬਰਕਰਾਰ ਨਹੀਂ ਰਹਿੰਦੀ ਰਾਜਾਂ ਦਾ ਪੁਲਿਸ ਪ੍ਰਬੰਧ ਸੱਤਾਧਾਰੀ ਆਗੂਆਂ ਦੀ ਮਰਜ਼ੀ ਦਾ ਗੁਲਾਮ ਬਣ ਕੇ ਰਹਿ ਜਾਂਦਾ ਹੈ ਵੱਡੇ-ਵੱਡੇ ਸਰਕਾਰੀ ਪ੍ਰੋਗਰਾਮ ਤੇ ਸੁਧਾਰ ਮੁਹਿੰਮਾਂ ਦੀ ਨਾਕਾਮੀ ਦੀ ਵੱਡੀ ਕਾਨੂੰਨ ਦਾ ਸਹੀ ਢੰਗ ਨਾਲ ਲਾਗੂ ਨਾ ਹੋਣਾ ਹੈ ਹਰਿਆਣਾ ‘ਚ ਸ਼ਰਾਬਬੰਦੀ ਲਾਗੂ ਹੋਈ ਪਰ ਭ੍ਰਿਸ਼ਟਾਚਾਰੀਆਂ ਕਾਰਨ ਸ਼ਰਾਬ ਦਾ ਧੰਦਾ ਜਾਰੀ ਰਿਹਾ ਤੇ ਸ਼ਰਾਬਬੰਦੀ ਫ਼ੇਲ੍ਹ ਹੋ ਗਈ ਦੂਜੇ ਪਾਸੇ ਮਾੜੇ ਹਾਲਾਤਾਂ ਲਈ ਮਸ਼ਹੂਰ ਬਿਹਾਰ ‘ਚ ਨਿਤਿਸ਼ ਸਰਰਕਾਰ ਨੇ ਪੂਰੀ ਦ੍ਰਿੜਤਾ ਵਿਖਾਈ ਤਾਂ Àੁੱਥੇ ਸ਼ਰਾਬਬੰਦੀ ਧੜੱਲੇ ਨਾਲ ਲਾਗੂ ਹੋ ਗਈ ਤੇ ਸੂਬਾ ਲਗਾਤਾਰ ਤਰੱਕੀ ਕਰ ਰਿਹਾ ਹੈ ਉੱਥੇ ਅਪਰਾਧ ਵੀ ਘਟ ਰਹੇ ਹਨ ਹਰ ਵੱਡੇ-ਛੋਟੇ ਨਾਲ ਸਖ਼ਤੀ ਵਰਤਣ ਕਰਕੇ ਬਿਹਾਰ ਸੁਧਰ ਰਿਹਾ ਹੈ ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ਼ ਵੱਖਰੀ ਟਾਸਕ ਫ਼ੋਰਸ ਬਣਾ ਕੇ ਧੜਾਧੜ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ ਹਨ ਨਸ਼ੇ ਦਾ ਸੇਵਨ ਕਰਨ ਵਾਲੇ ਫ਼ੜੇ ਜਾ ਰਹੇ ਹਨ ਪਰ ਨਸ਼ਾ ਵੇਚਣ ਵਾਲੀਆਂ ਵੱਡੀਆਂ ਮੱਛੀਆਂ ਨੂੰ ਅਜੇ ਕਿਧਰੇ ਵੀ ਹੱਥ ਨਹੀਂ ਪਿਆ ਸਰਕਾਰ ਦੀ ਇਹ ਮੁਹਿੰਮ ਵਿਖਾਵਾ ਨਾ ਬਣੇ ਸਗੋਂ ਅਸਲ ਦੋਸ਼ੀਆਂ ਨੂੰ ਵੀ ਕਾਬੂ ਕੀਤਾ ਜਾਏ ਨਸ਼ਾ ਖਾਣ ਵਾਲਿਆਂ ਨੂੰ ਫੜਨ ਨਾਲ ਹੀ ਮਕਸਦ ਹੱਲ ਨਹੀਂ ਹੋਣਾ

ਪ੍ਰਸਿੱਧ ਖਬਰਾਂ

To Top