ਅਧਾਰ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ, ਗਲਤ ਵਰਤੋਂ ਨਹੀਂ : ਯੂਆਈਡੀਏਆਈ

 ਏਜੰਸੀ ਨਵੀਂ ਦਿੱਲੀ,  
ਅਧਾਰ ਕਾਰਡ ਲਈ ਜੁਟਾਏ ਗਏ ਬਾਓਮੀਟਰਿਕ ਅੰਕੜਿਆਂ ਦੀ ਦੁਰਵਰਤੋਂ ਸਬੰਧੀ ਰਿਪੋਰਟਾਂ ਨੂੰ ਰੱਦ ਕਰਦਿਆਂ ਸਰਕਾਰ ਨੇ ਅੱਜ ਕਿਹਾ ਕਿ ਅਧਾਰ ਅਧਾਰਿਤ ਪੁਸ਼ਟੀ ‘ਪੂਰੀ ਤਰ੍ਹਾਂ ਸੁਰੱਖਿਅਤ’ ਪ੍ਰਣਾਲੀ ਹੈ
ਪਿਛਲੇ ਢਾਈ ਸਾਲਾਂ ਦੌਰਾਨ ਅਧਾਰ ਨੰਬਰ ਨਾਲ ਜੁੜੇ ਖਾਤਿਆਂ ‘ਚ ਸਬਸਿਡੀ ਟਰਾਂਸਫਰ ਨਾਲ ਸਰਕਾਰੀ ਖਜ਼ਾਨੇ ਨੂੰ 49,000 ਕਰੋੜ ਰੁਪਏ ਦੀ ਬਚਤ ਹੋਈ ਭਾਰਤੀ ਖਾਸ ਪਛਾਣ ਟ੍ਰਿਬਿਊਨਲ ਅਨੁਸਾਰ ਹਾਲੇ ਤੱਕ ਅਧਾਰ ਅੰਕੜਿਆਂ ਦੀ ਦੁਰਵਰਤੋਂ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ ਇਸ ‘ਚ ਕਿਸੇ ਵੀ ਤਰ੍ਹਾਂ ਦੇ ਚੋਰੀ ਜਾਂ ਵਿੱਤੀ ਨੁਕਸਾਨ ਦੀ ਗੱਲ ਸਾਹਮਣੇ ਨਹੀਂ ਆਈ ਹੈ ਜਦੋਂਕਿ ਪਿਛਲੇ ਪੰਜ ਸਾਲਾਂ ‘ਚ ਅਧਾਰ ਪ੍ਰਮਾਣਿਤ 400 ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਗਿਆ ਹੈ ਟ੍ਰਿਬਿਊਨਲ  ਨੇ ਇਹ ਵੀ ਕਿਹਾ ਕਿ ਉਸਨੇ ਕਈ ਰਿਪੋਰਟਾਂ ਨੂੰ ਦੇਖਿਆ ਹੈ ਤੇ ਉਹ ਇਸ ਗੱਲ ‘ਤੇ ਜ਼ੋਰ ਦਿੰਦੀ ਹੈ ਕਿ ਟ੍ਰਿਬਿਊਨਲ ਕੋਲ
ਮੌਜ਼ੂਦ ਵਿਅਕਤੀਆਂ ਦਾ ਨਿੱਜੀ ਬਾਓਮੀਟਰਕ ਡਾਟਾ ਦਾ ਸੁਰੱਖਿਆ ‘ਚ ਕੋਈ ਭੇਦਨ ਨਹੀਂ ਹੋਇਆ ਹੈ ਤੇ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ ਇੱਕ ਅਖਬਾਰ ‘ਚ ਬਾਓਮੀਟਰਕ ਡਾਟਾ ਦੀ ਦੁਰਵਰਤੋਂ ਦੀ ਖਬਰ ਸਬੰਧੀ ਟ੍ਰਿਬਿਊਨਲ ਨੇ ਕਿਹਾ ਕਿ ਇਹ ਇੱਕ ਕਰਮਚਾਰੀ ਦਾ ਇਕੱਲਾ ਮਾਮਲਾ ਹੈ, ਜੋ ਇੱਕ ਬੈਂਕ ‘ਚ ਬੈਂਕਿੰਗ ਕਾਰਸਪੋਂਡੇਂਟ ਵਜੋਂ ਕੰਮ ਕਰਦਾ ਹੈ ਤੇ ਉਸਨੇ ਖੁਦ ਦੇ ਬਾਓਮੀਟਰਕ ਡਾਟਾ ਦੀ ਦੁਰਵੋਤਂ ਕਰਨ ਦੀ ਕੋਸ਼ਿਸ਼ ਕੀਤੀ ਇਸ ਨੂੰ ਟ੍ਰਿਬਿਊਨਲ ਦੀ ਅੰਦਰੂਨੀ ਸੁਰੱਖਿਆ ਪ੍ਰਦਾਲੀ ਨੇ ਫੜ੍ਹ ਲਿਆ ਤੇ ਹੁਣ ਅਧਾਰ ਐਕਟ ਤਹਿਤ ਕਾਰਵਾਈ ਸ਼ੁਰੂ ਕੀਤੀ ਗਈ ਹੈ