ਅਧਿਆਪਕਾਂ ਨੂੰ ਨਵੇਂ ਸਾਲ ਦਾ ਤੋਹਫਾ

ੁਸੱਚ ਕਹੂੰ ਨਿਊਜ਼ ਮੁਹਾਲੀ,
ਮਾਸਟਰ ਕਾਡਰ ਅਧਿਆਪਕਾਂ ਦੀ ਵੇਟਿੰਗ ਲਿਸਟ ਵਾਲੇ 1008 ਉਮੀਦਵਾਰਾਂ ਨੂੰ ਨਵੇਂ ਸਾਲ ਦਾ ਤੋਹਫਾ ਮਿਲਿਆ ਹੈ ਪੰਜਾਬ ਦੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਅੱਜ ਇਹਨਾਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ ਸਿੱਖਿਆ ਮੰਤਰੀ ਮੁਤਾਬਕ ਸਿੱਖਿਆ ਵਿਭਾਗ ਵੱਲੋਂ ਪਿਛਲੇ 10 ਸਾਲਾਂ ਵਿੱਚ 84000 ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਜਾਣਕਾਰੀ ਅਨੁਸਾਰ ਅੱਜ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ 1008 ਮਾਸਟਰ ਕਾਡਰ ਅਧਿਆਪਕ ਪਹਿਲਾਂ ਕੀਤੀ 6050 ਮਾਸਟਰਾਂ ਦੀ ਭਰਤੀ ਦੌਰਾਨ ਵੇਟਿੰਗ ਲਿਸਟ ਵਿੱਚ ਸ਼ਾਮਲ ਸਨ ਇਹਨਾਂ ‘ਚੋਂ ਹੀ ਬਾਕੀ ਰਹਿੰਦੀਆਂ ਪੋਸਟਾਂ ਤਹਿਤ 1008 ਅਧਿਆਪਕਾਂ ਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਹਨ ਨਿਯੁਕਤੀ ਪੱਤਰ ਪਾਉਣ ਵਾਲੇ ਮਾਸਟਰ ਕਾਡਰ ਅਧਿਆਪਕਾਂ ‘ਚ ਐਸ.ਐਸ. ਦੇ 375, ਸਾਇੰਸ ਦੇ 294, ਪੰਜਾਬੀ ਦੇ 148, ਗਣਿਤ ਦੇ 136, ਹਿੰਦੀ ਦੇ 34 ਤੇ ਅੰਗਰੇਜ਼ੀ ਦੇ 21 ਅਧਿਆਪਕ ਸ਼ਾਮਲ ਹਨ