ਅਧਿਆਪਕ ਦਿਵਸ ‘ਤੇ ਸਚਿਨ ਨੇ ਆਚਰੇਕਰ ਨੂੰ ਕੀਤਾ ਯਾਦ

0
Sachin, Achrekar, Teachers' Day

ਏਜੰਸੀ/ਨਵੀਂ ਦਿੱਲੀ।

ਕ੍ਰਿਕਟ ਲੀਜੇਂਡ ਸਚਿਨ ਤੇਂਦੁਲਕਰ ਨੇ ਅਧਿਆਪਕ ਦਿਵਸ ਮੌਕੇ ਵੀਰਵਾਰ ਨੂੰ ਆਪਣੇ ਗੁਰੂ ਰਮਾਕਾਂਤ ਆਚਰੇਕਰ ਨੂੰ ਯਾਦ ਕੀਤਾ ਦ੍ਰੋਣਾਚਾਰਿਆ ਐਵਾਰਡ ਅਤੇ ਪਦਮਸ੍ਰੀ ਨਾਲ ਸਨਮਾਨਿਤ ਅਚਰੇਕਰ ਦਾ ਇਸ ਸਾਲ ਦੋ ਜਨਵਰੀ ਨੂੰ ਦੇਹਾਂਤ ਹੋ ਗਿਆ ਸੀ ਆਚਰੇਕਰ ਸਚਿਨ ਦੇ ਬਚਪਨ ਦੇ ਕੋਚ  ਸਨ ਅਤੇ ਉਨ੍ਹਾਂ ਨੇ ਸਚਿਨ, ਅਜੀਤ ਅਗਰਕਰ, ਚੰਦਰਕਾਂਤ ਪਾਟਿਲ, ਵਿਨੋਦ ਕਾਂਬਲੀ ਅਤੇ ਪ੍ਰਵੀਨ ਆਮਰੇ ਸਮੇਤ ਕਈ ਹੋਰ ਕ੍ਰਿਕਟਰਾਂ ਨੂੰ ਕੋਚਿੰਗ ਦਿੱਤੀ ਸੀ ਉਹ ਮੁੰਬਈ ਕ੍ਰਿਕਟ ਟੀਮ ਦੋ ਚੋਣਕਰਤਾ ਵੀ ਰਹੇ ਸਨ ਭਾਰਤ ਰਤਨ ਸਚਿਨ ਨੇ ਇਸ ਮੌਕੇ ਆਚਰੇਕਰ ਨੂੰ ਯਾਦ ਕਰਦਿਆਂ ਟਵੀਟਰ ‘ਤੇ ਆਪਣੀ ਅਤੇ ਉਨ੍ਹਾਂ ਦੀ ਫੋਟੋ ਸ਼ੇਅਰ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਦਿੱਤੀ ਹੋਈ ਸਿੱਖਿਆ ਹਮੇਸ਼ਾ ਉਨ੍ਹਾਂ ਦਾ ਮਾਰਗਦਰਸ਼ਨ ਕਰਦੀ ਰਹੇਗੀ ਸਚਿਨ ਨੇ ਟਵੀਟ ਕਰਕੇ ਕਿਹਾ, ‘ਅਧਿਆਪਕ ਨਾ ਸਿਰਫ ਸਿੱਖਿਆ ਪ੍ਰਦਾਨ ਕਰਦੇ ਹਨ ਸਗੋਂ ਪ੍ਰੇਰਨਾ ਵੀ ਦਿੰਦੇ ਹਨ ਆਚਰੇਕਰ ਸਰ ਨੇ ਮੈਨੂੰ ਜ਼ਿੰਦਗੀ ‘ਚ ਮੈਦਾਨ ਦੇ ਅੰਦਰ ਅਤੇ ਬਾਹਰ ਹਮੇਸ਼ਾ ‘ਸਟ੍ਰੇਟ’ ਖੇਡਣਾ ਸਿਖਾਇਆ ਮੇਰੀ ਜ਼ਿੰਦਗੀ ‘ਚ ਉਨ੍ਹਾਂ ਦੇ ਅਹਿਮ ਯੋਗਦਾਨ ਲਈ ਮੈਂ ਹਮੇਸ਼ਾ ਉਨ੍ਹਾਂ ਦਾ ਧੰਨਵਾਦੀ ਰਹਾਂਗਾ ਉਨ੍ਹਾਂੰ ਦੀ ਸਿੱਖਿਆ ਹਮੇਸ਼ਾ ਮੇਰਾ ਮਾਰਗਦਰਸ਼ਨ ਕਰਦੀ ਰਹੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।