Breaking News

ਅਭਿਆਸ ਮੈਚ ਂਚ ਭਾਰਤ ਦੇ ਚਾਰ ਬੱਲੇਬਾਜ਼ਾਂ ਨੇ ਠੋਕੇ ਅਰਧ ਸੈਂਕੜੇ

ਤਿੰਨ ਰੋਜ਼ਾ ਮੈਚ ‘ਚ ਅਸੇਕਸ ਵਿਰੁੱਧ ਪਹਿਲੇ ਦਿਨ ਭਾਰਤ 6 ਵਿਕਟਾਂ ‘ਤੇ 322 ਦੌੜਾਂ

ਚੇਮਸਫੋਰਡ, 25 ਜੁਲਾਈ

 

ਭਾਰਤ ਦੇ ਚਾਰ ਬੱਲੇਬਾਜ਼ਾਂ ਓਪਨਰ ਮੁਰਲੀ ਵਿਜੇ (53), ਕਪਤਾਨ ਵਿਰਾਟ ਕੋਹਲੀ (68), ਲੋਕੇਸ਼ ਰਾਹੁਲ (58) ਅਤੇ ਦਿਨੇਸ਼ ਕਾਰਤਿਕ (ਨਾਬਾਦ 82) ਨੇ ਕਾਉਂਟੀ ਟੀਮ ਅਸੇਕਸ ਵਿਰੁੱਧ ਤਿੰਨ ਰੋਜ਼ਾ ਅਭਿਆਸ ਮੈਚ ਦੇ ਪਹਿਲੇ ਦਿਨ ਬੁੱਧਵਾਰ ਨੂੰ ਅਰਧ ਸੈਂਕੜੇ ਠੋਕੇ ਜਿਸ ਦੀ ਬਦੌਲਤ ਭਾਰਤ ਨੇ ਸਟੰਪਸ ਤੱਕ 84ਓਵਰਾਂ ‘ਚ ਛੇ ਵਿਕਟਾਂ ‘ਤੇ 322 ਦੌੜਾਂ ਬਣਾਈਆਂ ਭਾਰਤੀ ਬੱਲੇਬਾਜ਼ਾਂ ਨੇ ਇੰਗਲੈਂਡ ਵਿਰੁੱਧ 1 ਅਗਸਤ ਤੋਂ ਹੋਣ ਵਾਲੇ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਇੱਕੋ ਇੱਕ ਅਭਿਆਸ ਮੈਚ ‘ਚ ਚੰਗਾ ਬੱਲੇਬਾਜ਼ੀ ਅਭਿਆਸ ਕੀਤਾ ਹਾਲਾਂਕਿ ਓਪਨਰ ਸ਼ਿਖਰ ਧਵਨ ਦਾ 0, ਚੇਤੇਵਸ਼ਵਰ ਪੁਜਾਰਾ ਅਤੇ ਉਪ ਕਪਤਾਨ ਅਜਿੰਕਾ ਰਹਾਣੇ ਦਾ ਛੇਤੀ ਆਊਟ ਹੋਣ ਥੋੜੀ ਚਿੰਤਾ ਦੀ ਗੱਲ ਰਹੀ ਕਿਉਂਕਿ ਮੂਹਰਲੇ ਕ੍ਰਮ ਦੇ ਇਹਨਾਂ ਬੱਲੇਬਾਜ਼ਾਂ ਦਾ ਪਹਿਲੇ ਟੈਸਟ ‘ਚ ਖੇਡਣਾ ਤੈਅ ਹੈ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

ਪ੍ਰਸਿੱਧ ਖਬਰਾਂ

To Top