ਅਮਰੀਕਾ ‘ਚ ਇੱਕ ਹੋਰ ਭਾਰਤੀ ਦਾ ਕਤਲ

ਏਜੰਸੀ ਨਿਊਯਾਰਕ, 
ਅਮਰੀਕਾ ‘ਚ 43 ਸਾਲਾ ਭਾਰਤੀ ਮੂਲ ਦੇ ਇੱਕ ਵਪਾਰੀ ਦਾ ਉਸਦੇ ਘਰ ਤੋਂ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਅਮਰੀਕਾ ਦੇ ਕੰਸਾਸ ‘ਚ ਇੱਕ ਘਿਨੌਣੇ ਅਪਰਾਧ ‘ਚ ਭਾਰਤੀ ਮੂਲ ਦੇ ਇੱਕ ਇੰਜੀਨੀਅਰ ਨੂੰ ਗੋਲੀ ਮਾਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ ਸੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 43 ਸਾਲਾਂ ਹਰਨਿਸ਼ ਪਟੇਲ, ਦੱਖਣ ਅਮਰੀਕਾ ਦੇ ਲੈਂਕੇਸਟਰ ਕਾਊਂਟੀ ‘ਚ ਇੱਕ ਸਟੋਰ ਦਾ ਮਾਲਕ ਸੀ ਉਹ ਉਸਦੇ ਘਰ ਦੇ ਸਾਹਮਣੇ  ਯਾਰਡ ‘ਚ ਮ੍ਰਿਤਕ ਮਿਲਿਆ ਉਸਦੀ ਲਾਸ਼ ‘ਤੇ ਗੋਲੀਆਂ ਦੇ ਜ਼ਖ਼ਮ ਦੇ ਨਿਸ਼ਾਨ ਸਨ ਸੂਤਰਾਂ ਅਨੁਸਾਰ ਪਟੇਲ ਆਪਣਾ ਸਟੋਰ ਬੰਦ ਕਰਕੇ ਆਪਣੀ ਸਿਲਵਰ ਰੰਗ ਦੀ ਮਿੰਨੀਵੈਨ ‘ਚ ਬੈਠ ਕੇ ਨੇੜੇ ਹੀ ਆਪਣੇ ਘਰ ਗਿਆ ਸੀ ਤੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਉੱਥੇ ਉਸਦਾ ਸਾਹਮਣਾ ਉਸਦੇ ਕਾਤਲਾਂ ਨਾਲ ਹੋਇਆ ਹੋਵੇਗਾ ਪੁਲਿਸ ਨੇ ਦੱਸਿਆ ਕਿ ਉਸਦੇ ਮ੍ਰਿਤਕ ਪਾਏ ਜਾਣ ਤੋਂ 10 ਮਿੰਟਾਂ  ਪਹਿਲਾਂ ਹੀ ਉਸਨੇ ਸਟੋਰ ਬੰਦ ਕੀਤਾ ਸੀ