ਅਮਰੀਕਾ ‘ਚ ਤੀਜਾ ਨਸਲੀ ਹਮਲਾ  ਇੱਕ ਹੋਰ ਭਾਰਤੀ ਮੂਲ ਦੇ ਨਾਗਰਿਕ ਨੂੰ ਮਾਰੀ ਗੋਲੀ

ਏਜੰਸੀ ਵਾਸ਼ਿੰਗਟਨ, 
ਅਮਰੀਕਾ ਦੇ ਵਾਸ਼ਿੰਗਟਨ ‘ਚ ਇੱਕ ਹਮਲਾਵਰ ਨੇ ਭਾਰਤੀ ਮੂਲ ਦੇ ਇੱਕ ਸਿੱਖ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ
ਪੁਲਿਸ ਤੇ ਮੀਡੀਆ ਰਿਪੋਰਟਾਂ ਅਨੁਸਾਰ ਸ਼ੁੱਕਰਵਾਰ ਰਾਤ ਨੂੰ ਸੀਐਟਲ ਤੋਂ 24 ਕਿਲੋਮੀਟਰ ਦੱਖਣ ‘ਚ ਸਥਿੱਤ ਕੈਂਟ ਸ਼ਹਿਰ ਤੋਂ ਦੂਰ ਇੱਕ ਸਿੱਖ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਹਮਲਾਵਰ ਨੇ ਗੋਲੀ ਮਾਰਨ ਦੌਰਾਨ ਕਿਹਾ ਕਿ ਮੇਰੇ ਦੇਸ਼ ਨੂੰ ਛੱਡ ਦਿਓ
ਕੈਂਟ ਪੁਲਿਸ ਦੇ ਮੁਖੀ ਕੇਨ ਥਾਮਸ ਨੇ ਇੱਕ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਹਮਲਾਵਰ ਨੇ ਚੀਕ ਕੇ ਕਿਹਾ ਕਿ ਸਾਡੇ ਦੇਸ਼ ਤੋਂ ਵਾਪਸ ਚਲੇ ਜਾਓ, ਜਿੱਥੋਂ ਆਏ ਹੋ ਉੱਥੇ ਵਾਪਸ ਜਾਓ ਤੇ ਇਸ ਤੋਂ ਬਾਅਦ ਗੋਲੀ ਮਾਰ ਦਿੱਤੀ ਥਾਮਸ ਨੇ ਕਿਹਾ ਕਿ ਸਾਡੇ ਦੇਸ਼ ‘ਚ ਅਜਿਹੀ ਘਟਨਾ ਹੈਰਾਨ ਕਰ ਦੇਣ ਵਾਲੀ  ਹੈ ਤੇ ਇਸ ਤੋਂ ਬਹੁਤ ਨਿਰਾਸ਼ਾ ਹੋਈ ਹੈ ਨਸਲੀ ਹਿੰਸਾ ਖਿਲਾਫ਼ ਕੰਮ ਕਰਨ ਵਾਲੇ ਸੰਗਠਨ ਨੇ ਕਿਹਾ ਕਿ ਕਦੇ-ਕਦੇ ਹਮਲਾਵਰਾਂ ਨੇ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਹਮਲਾ ਕੀਤਾ ਹੈ ਸੀਐਟਲ ਟੈਲੀਵਿਜ਼ਨ ਸਟੇਸ਼ਨ ਕਿਰੋ 7 ਅਨੁਸਾਰ ਸਿੱਖ ਵਿਅਕਤੀ ਆਪਣੀ ਕਾਰ ਤੇ ਘਰ ਜਾ ਰਿਹਾ ਸੀ, ਉਦੋਂ ਉਸਦੇ ਹੱਥ ‘ਚ ਗੋਲੀ ਮਾਰੀ ਗਈ