ਅਮਰੀਕਾ ‘ਚ ਨਸਲੀ ਹਿੰਸਾ

ਅਮਰੀਕਾ ਦੇ ਸੂਬੇ ਕੰਸਾਸ ‘ਚ ਇੱਕ ਗੋਰੇ ਨੇ ਇੱਕ ਭਾਰਤੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਤੇ ਇੱਕ ਗੰਭੀਰ ਜ਼ਖਮੀ ਹੋ ਗਿਆ ਉਹੀ ਕੁਝ ਹੋਣ ਲੱਗ ਪਿਆ ਹੈ ਜਿਸ ਦਾ ਡਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੋਣਾਂ ਜਿੱਤਣ ਤੋਂ ਪਹਿਲਾਂ ਪ੍ਰਗਟਾਇਆ ਜਾ ਰਿਹਾ ਸੀ ਟਰੰਪ ਦਾ ਸਖ਼ਤ ਮਿਜਾਜ਼ ਅੱਤਵਾਦ ਦੀ ਬਜਾਇ ਗੈਰ ਅਮਰੀਕੀਆਂ ਖਿਲਾਫ਼ ਹੁੰਦਾ ਜਾ ਰਿਹਾ ਹੈ ਮੀਡੀਆ ਰਿਪੋਰਟਾਂ ਮੁਤਾਬਕ ਗੋਲੀ ਚਲਾਉਣ ਵਾਲਾ ਸ਼ਖ਼ਸ ਚੀਕ-ਚੀਕ ਕਹਿ ਰਿਹਾ ਸੀ ”ਸਾਡਾ ਦੇਸ਼ ਛੱਡ ਜਾਓ” ਟਰੰਪ ਵੱਲੋਂ ਵੀਜਾ ਨਿਯਮਾਂ ‘ਚ ਸਖ਼ਤੀ ਦੇ ਨਾਂਅ ‘ਤੇ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ਼ ਚਲਾਈ ਗਈ ਇੱਕ ਮੁਹਿੰਮ ਕਾਰਨ ਗਰੀਨ ਕਾਰਡ ਹਾਸਲ ਕਰ ਚੁੱਕੇ ਭਾਰਤੀਆਂ ਅੰਦਰ ਵੀ ਦਹਿਸ਼ਤ ਪਾਈ ਜਾ ਰਹੀ ਹੈ ਕੁਝ ਲੋਕ ਹੋਰ ਦੇਸ਼ਾਂ ‘ਚ ਸਿਫ਼ਟ ਹੋਣ ਦੀ ਸੋਚਣ ਲੱਗੇ ਹਨ ਦਰਅਸਲ ਅਮਰੀਕਾ ‘ਚ ਪਿਛਲੇ ਦੋ ਦਹਾਕਿਆਂ ਤੋਂ ਨਸਲੀ ਹਿੰਸਾ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ ਕਾਰਜਕਾਲ ‘ਚ ਨਸਲੀ ਹਿੰਸਾ ਪ੍ਰਤੀ ਸਿਰਫ਼ ਸਖ਼ਤੀ ਹੀ ਨਹੀਂ ਵਰਤੀ ਨਸਲੀ ਸਦਭਾਵਨਾ ਨੂੰ ਵੀ ਮਜ਼ਬੂਤ ਕਰਕੇ ਪ੍ਰਵਾਸੀਆਂ ਦਾ ਦਿਲ ਜਿੱਤ ਲਿਆ ਸੀ ਪਰ ਜਿਉਂ ਹੀ ਰਾਸ਼ਟਰਪਤੀ ਚੋਣਾਂ ਦਾ ਐਲਾਨ ਹੋਇਆ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਅਮਰੀਕੀਆਂ ਦੀ ਬੇਰੁਜ਼ਗਾਰੀ ਨੂੰ ਅਜਿਹੇ ਢੰਗ ਨਾਲ ਮੁੱਦਾ ਬਣਾਇਆ ਕਿ ਕੱਟੜ ਅਮਰੀਕੀ ਲੋਕ ਗੈਰ ਅਮਰੀਕੀਆਂ ਖਿਲਾਫ਼ ਉਬਾਲੇ ਖਾਣ ਲੱਗੇ ਟਰੰਪ ਨੂੰ ਇਹ ਨਸਲੀ ਪੈਂਤਰਾ ਸਿੱਧਾ ਵੀ ਆਇਆ ਤੇ  ਉਹ ਸੱਤਾ ਪ੍ਰਾਪਤ ਕਰਨ ‘ਚ ਕਾਬਲ ਹੋ ਗਏ ਬਿਨਾਂ ਸ਼ੱਕ ਅੱਤਵਾਦ ਖਿਲਾਫ਼ ਪੂਰੀ ਦੁਨੀਆਂ ਦੇ ਅਮਨ ਪਸੰਦ ਲੋਕ ਟਰੰਪ ਦੇ ਨਾਲ ਹਨ ਪਰ ਉਹ ਚੋਣਾਂ ਦੇ ਆਪਣੇ ਵਾਅਦਿਆਂ ਨੂੰ ਇਸ ਤਰ੍ਹਾਂ ਖੁੱਲ੍ਹਮ ਖੁੱਲ੍ਹਾ ਤੇ ਗੈਰ ਜ਼ਰੂਰੀ ਉਤਸ਼ਾਹ ਨਾਲ ਲਾਗੂ ਕਰ ਰਹੇ ਹਨ ਕਿ ਉਹਨਾਂ ਦਾ ਅੱਤਵਾਦੀ ਵਿਰੋਧੀ ਮਿਸ਼ਨ ਇੱਕ ਧਰਮ ਵਿਸ਼ੇਸ਼ ਦੇ ਵਿਰੋਧ ‘ਚ ਬਦਲਦਾ ਨਜ਼ਰ ਆ ਰਿਹਾ ਹੈ ਟਰੰਪ ਮੂਲ ਅਮਰੀਕੀਆਂ ਦਾ ਰੁਜ਼ਗਾਰ ਸੁਰੱਖਿਅਤ ਕਰਨ ਦਾ ਨਾਅਰਾ ਦੇ ਕੇ ਮੂਲ ਤੇ ਪ੍ਰਵਾਸੀਆਂ ਦਰਮਿਆਨ ਨਫ਼ਰਤ ਦੀ ਖਾਈ ਪੈਦਾ ਕਰ ਰਹੇ ਹਨ ਟਰੰਪ ਅਮਰੀਕਾ ਦੀ ਫ਼ਿਕਰ ਕਰਨ ਦੀ ਬਜਾਇ ਸਿਰਫ਼ ਮੂਲ ਵਾਸੀਆਂ ਦੀ ਫਿਕਰ   ਕਰ ਰਹੇ ਹਨ ਜਦੋਂ ਕਿ ਅਮਰੀਕਾ ਸਮੁੱਚੇ ਅਮਰੀਕੀਆਂ ਦਾ ਭਾਵੇਂ ਉਹ ਏਸ਼ੀਆਂ ਤੋਂ ਆਏ ਹੋਣ ਜਾ ਯੂਰਪ ਤੋਂ ਅਮਰੀਕਾ ਦੇ ਨਿਆਣ ‘ਚ ਗੈਰ ਅਮਰੀਕੀਆਂ ਖਾਸਕਰ ਭਾਰਤੀਆਂ ਦਾ ਵੱਡਾ ਯੋਗਦਾਨ ਹੈ ਸਪੇਸ ਤੋਂ ਲੈ ਕੇ ਮੈਡੀਕਲ, ਉਦਯੋਗ , ਸਾਫਟਵੇਅਰ, ਡੇਅਰੀ ਤੇ ਖੇਤੀ ‘ਚ ਭਾਰਤੀਆਂ ਦੇ ਯੋਗਦਾਨ ਨੇ ਅਮਰੀਕਾ ਨੂੰ ਸਿਖਰਾਂ ‘ਤੇ ਪਹੁੰਚਾਇਆ ਹੈ ਟਰੰਪ ਸਿਰਫ਼ ਮੂਲ ਅਮਰੀਕੀਆਂ ਦੀ ਖੁਸ਼ਹਾਲੀ ਤੇ ਸੁਰੱਖਿਆ ਵਾਲੀ ਸੋਚ ਤੋਂ ਅੱਗੇ ਲੰਘ ਕੇ ਵਿਸ਼ਵ ਭਾਈਚਾਰੇ ਤੇ ਖੁਸ਼ਹਾਲੀ ਦੀ ਮਿਸਾਲ ਪੈਦਾ ਕਰਨ ਗੈਰ ਅਮਰੀਕੀ ਲੋਕਾਂ ‘ਚ ਅਸੁਰੱਖਿਆ ਦੀ ਭਾਵਨਾ ਖ਼ਤਮ ਕਰਨ ਲਈ ਲੋੜੀਂਦੇ ਕਦਮ ਤੁਰੰਤ ਚੁੱਕੇ ਜਾਣ ਪ੍ਰਵਾਸੀ ਭਾਰਤੀਆਂ ਦੇ ਦਿਲਾਂ ‘ਚੋਂ ਬੇਗਾਨੀਅਤ ਦੀ ਭਾਵਨਾ ਖਤਮ ਕੀਤੇ ਜਾਣ ਦੀ ਭਾਰੀ ਜ਼ਰੂਰਤ ਹੈ