ਅਮਰੀਕਾ ਵੱਲੋਂ ਪਾਕਿ ਨੂੰ ਝਟਕਾ

ਏਜੰਸੀ ਇਸਲਾਮਾਬਾਦ,
ਪਾਕਿਸਤਾਨੀ ਸੀਨੇਟ ਦੇ  ਉਪ ਸਭਾਪਤੀ ਨੂੰ ਅਮਰੀਕਾ ਨੇ ਵੀਜਾ ਦੇਣ ਤੋਂ ਨਾਂਹ ਕਰ ਦਿੱਤੀ ਹੈ, ਜਿਸ ਨਾਲ ਦੋ ਮੈਂਬਰੀ ਵਫਦ ਦਾ ਪ੍ਰਸਤਾਵਿਤ ਅਮਰੀਕੀ ਦੌਰਾ ਰੱਦ ਹੋ ਗਿਆ ਹੈ ਉਪ ਸਭਾਪਤੀ ਤੇ ਜਮੀਅਤ ਉਲੇਮਾ ਇਸਲਾਮ ਦੇ ਜਨਰਲ ਸਕੱਤਰ ਮੌਲਾਨਾ ਅਬਦੁੱਲ ਗਫੂਰ ਹੈਦਰੀ ਸੰਯੁਕਤ ਰਾਸ਼ਟਰ ਮੁੱਖ ਦਫਤਰ ਵਿੱਚ 13 ਤੇ 14 ਫਰਵਰੀ  ਨੂੰ ਹੋਣ  ਵਾਲੀ ਇੰਟਰ-ਪਾਰਲੀਮੈਂਟਰੀ ਯੂਨੀਅਨ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਨਿਊਯਾਰਕ ਜਾਣ ਵਾਲੇ ਸਨ ਉਹ ਦੋ ਰੋਜ਼ਾ ਵਫ਼ਦ ਦੀ ਅਗਵਾਈ ਕਰ ਰਹੇ ਸਨ ਸੂਤਰਾਂ ਨੇ ਦੱਸਿਆ ਕਿ ਹੈਦਰੀ ਦੇ ਵੀਜ਼ੇ  ਨੂੰ ਮੁਲਤਵੀ ਦੀ ਹਾਲਤ ਵਿੱਚ ਰੱਖ ਦਿੱਤਾ ਗਿਆ, ਜਿਸ ਦਾ ਮਤਲਬ ਇਹ ਹੋਇਆ ਕਿ ਤਕਨੀਕੀ ਰੂਪ ਤੋਂ ਨਾਂਹ ਕੀਤੀ ਗਈ ਹੈ ਸੀਨੇਟਰ ਲੈਫਟੀਨੈਂਟ ਜਨਰਲ ਸਲਾਹੂਦੀਨ ਤਿਰਮਿਜੀ ਵੀ ਹੈਦਰੀ ਨਾਲ ਅਮਰੀਕਾ ਜਾਣ ਵਾਲੇ ਸਨ ਤੇ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਹੀ ਅਮੀਰਕੀ ਵੀਜਾ ਪ੍ਰਦਾਨ ਕਰ ਦਿੱਤਾ ਗਿਆ ਸੀ ਪਾਕਿਸਤਾਨੀ  ਸੀਨੇਟ ਦੇ ਸਭਾਪਤੀ ਰਜਾ ਰੱਬਾਨੀ ਦੇ ਨਿਰਦੇਸ਼ ‘ਤੇ ਦੋਵਾਂ ਸੀਨੇਟਰਾਂ ਦੀ ਯਾਤਰਾ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ ਇਸ ਤੋਂ ਕੁਝ ਦਿਨ ਪਹਿਲਾਂ ਅਮਰੀਕਾ ਦੀ ਇੱਕ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਵਿਵਾਦਿਤ ਸ਼ਾਸਕੀ ਆਦੇਸ਼ ਨੂੰ ਬਹਾਲ ਕਰਨ ਤੋਂ ਨਾਂਹ ਕਰ ਦਿੱਤੀ, ਜਿਸ  ਤਹਿਤ ਸੱਤ ਮੁਸਲਿਮ ਬਹੁਤਾਤ ਵਾਲੇ ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਵਿੱਚ ਦਾਖਲ ਹੋਣ ‘ਤੇ ਰੋਕ ਲਾਈ ਗਈ ਸੀ