ਲੇਖ

ਅਮਰੀਕੀ ਰਾਸ਼ਟਰਪਤੀ ਚੋਣਾਂ ਤੇ ਅਸਹਿਣਸ਼ੀਲਤਾ

ਇਸ ਸਾਲ ਸਤੰਬਰ ‘ਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਵੱਲੋਂ ਡੋਨਾਲਡ ਟਰੰਪ ਦਾ ਉਮੀਦਵਾਰ ਹੋਣਾ ਲੱਗਭਗ ਤੈਅ ਹੋ ਚੁੱਕਾ ਹੈ   ਡੋਨਾਲਡ ਟਰੰਪ ਅਮਰੀਕਾ ਦੀ ਇੱਕ ਵੱਡੀ ਰੀਅਲ ਸਟੇਟ ਕੰਪਨੀ  ਦੇ ਅਰਬਪਤੀ ਕਾਰੋਬਾਰੀ ਹਨ ਅਮਰੀਕਾ ‘ਚ ਵੱਡੇ ਕਾਰੋਬਾਰੀਆਂ  ਦਾ ਰਾਸ਼ਟਰਪਤੀ ਅਹੁਦੇ  ਦਾ ਉਮੀਦਵਾਰ ਹੋਣਾ ਇੱਕ ਆਮ ਗੱਲ ਹੈ,ਕਿਉਂਕਿ ਅਮਰੀਕੀ ਜੀਵਨ ਦਰਸ਼ਨ ‘ਚ ਕਾਰੋਬਾਰੀ  ਸਫ਼ਲਤਾ ਨੂੰ ਵੱਡੀ ਸਕਾਰਾਤਮਕਤਾ  ਨਾਲ ਵੇਖਿਆ ਜਾਂਦਾ ਹੈ
ਟਰੰਪ ਬਾਰੇ ਖਾਸ ਗੱਲ ਇਹ ਹੈ ਕਿ ਰਿਪਬਲਿਕਨ ਪਾਰਟੀ ਦੇ ਵੱਡੇ-ਵੱਡੇ ਆਗੂ ਵੀ ਉਮੀਦਵਾਰੀ ਨਾਲ ਜੁੜੀ ਉਨ੍ਹਾਂ ਦੀ ਸਫਲਤਾ ਤੋਂ ਨਾਖੁਸ਼ ਹਨ ਬੇਝਿਜਕ ਕਿਸੇ ਸੰਪਾਦਕ ਦੀ ਸਰੀਰਕ ਅਸਮਰੱਥਾ ਦਾ ਮਜਾਕ ਉੜਾਇਆ, ਮੁਸਲਮਾਨਾਂ  ਦੇ ਅਮਰੀਕਾ ‘ਚ ਦਾਖ਼ਲੇ ‘ਤੇ ਮੁਕੰਮਲ ਰੋਕ ਦੀ ਗੱਲ ਕੀਤੀ ,ਮੈਕਸੀਕੋ ਦੀ ਸਰਹੱਦ ਦੇ ਬਰਾਬਰ  ਵਿਸ਼ਾਲ ਦੀਵਾਰ ਖੜ੍ਹੀ ਕਰਨ ਦੀ ਗੱਲ ਕੀਤੀ ਤੇ ਚੀਨ ਸਮੇਤ ਦੁਨੀਆ ਭਰ  ਦੇ ਦੇਸ਼ਾਂ ਪ੍ਰਤੀ ਅਮਰੀਕੀ ਹਿੱਤਾਂ ਦੀ ਕਥਿਤ ਅਨਦੇਖੀ ‘ਤੇ ਆਪਣੀ ਅਗਿਆਨਤਾਪੂਰਨ ਭੜਾਸ ਕੱਢੀ   ਸੰਭਵ ਹੈ ਕਿ ਅਜਿਹਾ ਕੋਈ ਵਿਸ਼ਾ ਨਹੀਂ ਜਿਸ ‘ਤੇ ਡੋਨਾਲਡ ਟਰੰਪ ਨੇ ਆਪਣੇ ਦੇਸ਼ ਸਮੇਤ ਦੁਨੀਆ ਭਰ  ਦੇ ਸਮਝਦਾਰ ਲੋਕਾਂ ਦੀ ਇੱਕੋ ਜਿਹੇ ਵਿਚਾਰਾਂ ਨੂੰ ਚੁਣੌਤੀ ਨਾ ਦਿੱਤੀ ਹੋਵੇ ਤੇ ਇਹ ਸਭ ਉਨ੍ਹਾਂ ਵੱਲੋਂ ਉਨ੍ਹਾਂ  ਦੇ  ਰਾਸ਼ਟਰਪਤੀ ਬਨਣ ਦੀ ਹਾਲਤ ‘ਚ  ਅਮਰੀਕਾ ਦੀ ਮਹਾਨਤਾ ਨੂੰ ਮੁੜ ਸਥਾਪਤ ਕਰਨ ਲਈ ਤਿਆਰ ਕਾਰਜਸੂਚੀ ਦਾ ਅਨਿੱਖੜਵਾਂ ਅੰਗ ਹੈ ਉਂਜ ਮਾਹਿਰ ਉਨ੍ਹਾਂ ਨੂੰ ਅਮਰੀਕੀ ਵਿਦੇਸ਼ੀ ਰਾਜਨੀਤੀ ਅਤੇ ਵਪਾਰ ਮਾਮਲਿਆਂ ‘ਚ ਸਭ ਤੋਂ ਅਣਜਾਣ ਲੋਕਾਂ ਦੀ ਸ਼੍ਰੇਣੀ ‘ਚ ਰੱਖਦੇ ਹਨ
ਸਵਾਲ ਇਹ ਹੈ ਕਿ ਅਮਰੀਕੀ ਲੋਕਤੰਤਰੀ ਵਿਵਸਥਾ ‘ਚ ਡੋਨਾਲਡ ਟਰੰਪ ਵਰਗਾ ਵਿਅਕਤੀ ਆਪਣੀ ਪਾਰਟੀ ‘ਚ  ਤਮਾਮ ਯੋਗ ਉਮੀਦਵਾਰਾਂ ਨੂੰ ਪਛਾੜਨ ‘ਚ ਸਮਰੱਥ ਕਿਵੇਂ ਹੋ ਗਿਆ  ਹੈ?  ਡੋਨਾਲਡ ਟਰੰਪ ਦਾ ਰਿਪਬਲਿਕਨ ਪਾਰਟੀ ‘ਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦਿਸ਼ਾ ‘ਚ ਅਜਿਹਾ ਗ਼ੈਰ-ਮਾਮੂਲੀ ਕਿਵੇਂ ਸੰਭਵ ਹੁੰਦਾ ਹੈ?  ਅਜਿਹੀ ਘਟਨਾ ਅਮਰੀਕੀ ਸਮਾਜ ‘ਚ ਰਿਪਬਲਿਕਨ ਪਾਰਟੀ ਦੇ ਸਮਰੱਥਕਾਂ ਦੀ ਸੋਚ ਨੂੰ ਦਰਸਾਉਂਦੀ ਹੈ ਜੋ ਪਿਛਲੇ ਦਹਾਕਿਆਂ ‘ਚ ਆਈ ਅਮਰੀਕੀ ਵਿਕਾਸ ‘ਚ ਗਿਰਾਵਟ ,  ਸੰਸਾਰ ਪੱਧਰੀ ਮਾਹੌਲ ‘ਚ ਉਸਦੇ ਦੇਸ਼ ਦੀ ਹੈਸਿਅਤ ‘ਚ ਗਿਰਾਵਟ ,  ਅੱਤਵਾਦ ਦਾ ਖ਼ਤਰਾ  ਤੇ ਅਮਰੀਕੀ ਸਮਾਜ ‘ਚ ਉੱਭਰ ਰਹੇ ਨਵੇਂ ਸਫਲ ਵਰਗਾਂ ਪ੍ਰਤੀ ਸ਼ੱਕ ਅਤੇ ਚਿੰਤਾ ਨਾਲ ਜੁੜੀ ਹੋਈ ਹੈ
ਤਮਾਮ ਵਿਭਿੰਨਤਾਵਾਂ ਦੇ ਬਾਵਜੂਦ ਆਰਥਿਕ ਸਾਮਾਜਿਕ ਦਰਸ਼ਨ  ਦੇ ਲਿਹਾਜ਼ ਨਾਲ ਅਮਰੀਕਾ ਦੋ ਪ੍ਰਮੁੱਖ ਵਰਗਾਂ ‘ਚ ਵੰਡਿਆ ਮੰਨਿਆ ਜਾ ਸਕਦਾ ਹੈ ਸਭ ਤੋਂ ਪੁਰਾਣੇ ਰਾਜਨੀਤਿਕ ਦਲ  ਦੇ ਰੂਪ ‘ਚ ਰਿਪਬਲਿਕਨ ਪਾਰਟੀ ਅਮੀਰ ਲੋਕਾਂ ਦਾ ਤਰਜ਼ਮਾਨੀ ਕਰਦੀ ਹੈ ਯੂਰੋਪ ਤੋਂ ਆਏ ਸਭ ਤੋਂ ਪੁਰਾਣੇ ਅਪ੍ਰਵਾਸੀਆਂ ਨੇ ਇਸ ਨਵੀਂ ਦੁਨੀਆ ਨੂੰ ਬੇਹੱਦ ਸੰਸਾਧਨਾਂ  ਦੇ ਜੋਰ ‘ਤੇ ਜਿਸ ਅਮਰੀਕੀ ਸੁਫ਼ਨੇ ਨੂੰ ਸਾਕਾਰ ਕੀਤਾ, ਉਨ੍ਹਾਂ ਲੋਕਾਂ ਦੇ ਆਰਥਿਕ, ਸਾਮਾਜਿਕ ਅਤੇ ਰਾਜਨੀਤਿਕ ਦਰਸ਼ਨ ਨੂੰ ਅਸੀਂ ਰਿਪਬਲਿਕਨ ਪਾਰਟੀ ‘ਚ ਸਮਾਇਆ ਵੇਖਦੇ ਹਾਂ  ਰਿਪਬਲਿਕਨ ਪਾਰਟੀ ਦਾ ਸਮਰੱਥਕ ਵਰਗ ਪੂੰਜੀਵਾਦ ਦੀ ਮੁੱਢਲੀ ਸੋਚ ‘ਚ ਰਚ-ਵਸ ਹੈ ਪੂਰੀ ਦੁਨੀਆ ‘ਚ ਵਿਕਾਸ ਦੇ ਵਿਸ਼ਾਲ ਟਾਪੂ  ਵਜੋਂ ਆਪਣੇ ਦੇਸ਼ ਨੂੰ ਦੇਖਣ ਦੀ ਨਜ਼ਰ ਰਿਪਬਲਿਕਨ ਪਾਰਟੀ  ਦੇ ਸਮਰੱਥਕਾਂ ਦੀ ਖਾਸੀਅਤ ਹੈ ਪਿਛਲੇ ਕੁੱਝ ਦਹਾਕਿਆਂ ਤੋਂ ਦੁਨੀਆ ਦੇ ਆਰਥਿਕ ਵਿਕਾਸ ‘ਚ ਅਮਰੀਕਾ ਦੀ ਹੈਸੀਅਤ ‘ਚ ਹੌਲੀ- ਹੌਲੀ ਗਿਰਾਵਟ ਆਈ ਹ,  ਇਹ ਇੱਕ ਸੱਚਾਈ ਹੈ
ਆਰਥਿਕ ਵਿਕਾਸ ਦਾ ਗੁਰੁਤਾ ਕੇਂਦਰ ਅਟਲਾਂਟਿਕ ਮਹਾਂਸਾਗਰ ਤੋਂ ਖਿਸਕ ਕੇ ਏਸ਼ੀਆ ਪ੍ਰਸ਼ਾਂਤ ਖੇਤਰ ‘ਚ ਆ ਗਿਆ ਹੈ ਪਿਛਲੇ ਦੋ ਦਹਾਕਿਆਂ ‘ਚ ਅਮਰੀਕਾ ਸਮੇਤ ਦੁਨੀਆ ਭਰ  ਦੇ ਤੇਜ ਆਰਥਿਕ ਵਿਕਾਸ ਦੇ ਪਿੱਛੇ ਏਸ਼ੀਆਈ ਦੇਸ਼ਾਂ ਦਾ ਹੱਥ ਰਿਹਾ ਹੈ  ਪਰ ਪਿਛਲੇ ਕੁਝ ਸਾਲਾਂ ਤੋਂ ਦੁਨੀਆ ਭਰ ‘ਚ ਆਰਥਿਕ ਮੰਦੀ ਦੇ ਚੱਕਰ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ ਇਰਾਕ ,  ਅਫਗਾਨਿਸਤਾਨ ,  ਲੀਬਿਆ ਵਰਗੀਆਂ ਤਮਾਮ ਸਮੱਸਿਆਵਾਂ ‘ਚ ਅਮਰੀਕਾ ਨੂੰ ਨਿਰਣਾਇਕ ਸਫਲਤਾ ਨਹੀਂ ਮਿਲੀ ਸੀਰਿਆ ਤੇ ਆਈਐਸਆਈਐਸ  ਦੇ ਮਾਮਲੇ ‘ਚ ਤਾਂ ਇਸਦੇ ਮੁਕਾਬਲੇਬਾਜ਼ ਦੇਸ਼ ਚੀਨ,  ਰੂਸ  ਦੇ ਸਾਹਮਣੇ ਇਸ ਨੂੰ ਕਈ ਵਾਰ ਲਾਚਾਰ ਵੇਖਿਆ ਗਿਆ ਰਿਪਬਲਿਕਨ ਪਾਰਟੀ  ਦੇ ਕੱਟੜ ਸਮਰੱਥਕਾਂ ਦੀ ਨਜ਼ਰ ‘ਚ ਅੱਜ ਉਨ੍ਹਾਂ ਦਾ ਦੇਸ਼ ਮਹਾਨਤਾ ਦੀ ਉਸ ਉਚਾਈ  ਮੁਤਾਬਕ ਆਪਣੀ ਹੈਸਿਅਤ ਦਾ ਪ੍ਰਦਰਸ਼ਨ ਨਹੀਂ ਕਰ ਪਾ ਰਿਹਾ ਜੋ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਤੋਂ ਅਮਰੀਕਾ ਲਗਾਤਾਰ ਕਰਦਾ ਰਿਹਾ ਹੈ ਇਜ਼ਰਾਇਲ ਸਮਰੱਥਕ ਇਸ ਕੱਟੜ ਰਿਪਬਲਿਕਨ ਸਮਰੱਥਕਾਂ ਦੀ ਨਜ਼ਰ ‘ਚ , ਫੌਜ਼ੀ ਨਜ਼ਰੀਏ ਤੋਂ ਹਮਲਾਵਰ ਅਮਰੀਕਾ ਹੀ ਅਸਲੀ ਤਾਕਤਵਰ ਅਮਰੀਕਾ ਹੈ
ਟਰੰਪ ਦਾ ਚੋਣ  ਨਾਅਰਾ ਹੈ,’ਅਮਰੀਕਾ ਨੂੰ ਮੁੜ ਮਹਾਨ ਬਣਾਇਆ ਜਾਵੇ’  ਮੁਸ਼ਕਲਾਂ  ਦੇ ਇਸ ਦੌਰ ‘ਚ ਇੱਕ ਆਮ  ਅਮਰੀਕੀ ਵਿਅਕਤੀ ਆਪਣੇ ਦੇਸ਼  ਬਾਰੇ ਜੋ ਸੋਚ ਸਕਦਾ ਹੈ, ਟਰੰਪ ਉਹੀ ਸਭ ਕੁੱਝ ਆਪਣੇ ਚੋਣ ਨਾਅਰਿਆਂ ‘ਚ ਕਹਿ ਰਿਹਾ ਹੈ ਉਨ੍ਹਾਂ ਦੇ ਭਾਸ਼ਨਾਂ ‘ਚ ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ਤੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੇ ਸੰਭਾਵਤ ਅਗਵਾਈ ਦੀ ਕਲਪਨਾਸ਼ੀਲਤਾ, ਰਚਨਾਤਮਕਤਾ  ਅਤੇ ਬੌਧਿਕਤਾ ਨਹੀਂ ਮਿਲਦੀ ਤੀਖੇਪਨ ਤੇ ਕੁੜੱਤਣÎ ਤੋਂ ਭਰੇ ਇੱਕ ਕੱਟੜ ਗੋਰੇ ਅਮਰੀਕੀ ਦੇ ਜਿਹਨ ਨੂੰ ਬਿਨਾ ਲਾਗ ਲਪੇਟ , ਟਰੰਪ ਆਪਣੇ ਭਾਸ਼ਣਾਂ ‘ਚ ਸਾਹਮਣੇ ਰੱਖਦੇ ਹਨ ਤੇ ਸ਼ਾਇਦ ਇਹੀ ਕਾਰਨ ਹੈ ਕਿ ਖੁਸ਼ਹਾਲ ਗੋਰੇ ਰਿਪਬਲਿਕਨ ਸਮਰੱਥਕ ਉਨ੍ਹਾਂ ਪਿੱਛੇ ਅੱਖਾਂ ਮੀਚ ਕੇ ਚੱਲਣ ਨੂੰ ਕਾਹਲੇ ਹਨ  ਤੇ ਇਹੀ ਦੁਨੀਆ ਤੇ ਅਮਰੀਕਾ ਲਈ ਚਿੰਤਾ ਦੀ ਗੱਲ ਹੈ ਆਪਣੇ ਆਪ ਉਨ੍ਹਾਂ ਦੀ ਪਾਰਟੀ ਦੇ ਕਈ ਅਹਿਮ ਆਗੂਆਂ ਨੇ ਟਰੰਪ ਦੀ ਚੋਣ ਮੁਹਿੰਮ ਦੀ ਨਕਾਰਾਤਮਕਤਾ ਨੂੰ ਰਿਪਬਲਿਕਨ ਪਾਰਟੀ  ਦੇ ਭਵਿੱਖ ਲਈ ਨੁਕਸਾਨਦਾਇਕ ਮੰਨਿਆ ਹੈ
ਸਵਾਲ ਹੈ ਕਿ ਅਮਰੀਕੀ ਸਮਾਜ ਦੀਆਂ ਜੜਾਂ ‘ਚ ਲੋਕਤੰਤਰ ਤੇ ਉਦਾਰਤਾ ਦੀ ਮਿੱਟੀ ਗਹਿਰਾਈ ਤੱਕ ਪਾਈ ਜਾਂਦੀ ਹੈ   ਦੁਨੀਆ ਭਰ ਲਈ ਅਮਰੀਕੀ ਸੰਵਿਧਾਨ ਆਧੁਨਿਕ ਲੋਕਤੰਤਰ,ਧਾਰਮਿਕ ਸੰਸਕ੍ਰਿਤਿਕ ਉਦਾਰਤਾ,  ਵਿਅਕਤੀਗਤ ਅਜ਼ਾਦੀ ਤੇ ਸਾਮਾਜਿਕ ਵਿਭਿੰਨਤਾ ਵਰਗੇ ਮੁੱਲਾਂ ਲਈ ਪ੍ਰੇਰਨਾਸਰੋਤ ਰਿਹਾ ਹੈ ਕੁਲ ਮਿਲਾ ਕੇ ਵੇਖੀਏ ਤਾਂ ਅਮਰੀਕੀ ਸਮਾਜ ਆਰਥਿਕ ਖੁਸ਼ਹਾਲੀ ਨਾਲ ਸਾਂਸਕ੍ਰਿਤਿਕ ਵਿਚਾਰਕ ਖੁਸ਼ਹਾਲੀ ਵਾਲਾ ਦੇਸ਼ ਰਿਹਾ ਹੈ   ਜ਼ਿਕਰਯੋਗ ਹੈ ਕਿ ਟਰੰਪ ਅਮਰੀਕਾ ਦਾ ਇੱਕ ਸਫਲ ਕਾਰੋਬਾਰੀ ਹੈ ਉਨ੍ਹਾਂ ਦਾ ਜੀਵਨ ਕਾਫ਼ੀ ਖੁੱਲ੍ਹਾ-ਡੁੱਲ੍ਹਾ  ਰਿਹਾ ਹੈ  ਉਹ ਇੱਕ ਮਸ਼ਹੂਰ ਟੀਵੀ ਸ਼ੋਅ ਦਾ ਸੰਚਾਲਨ ਵੀ ਕਰ ਚੁੱਕੇ ਹਨ ਅਜਿਹਾ ਸਫਲ ਵਿਅਕਤੀ ਆਪਣੇ ਦੇਸ਼ ਤੇ ਦੁਨੀਆ ਦੀ ਸੱਚਾਈ ਤੋਂ ਐਨਾ ਅਨਜਾਣ ਨਹੀਂ ਹੋ ਸਕਦਾ  ਜਿੰਨਾ  ਉਨ੍ਹਾਂ  ਦੇ  ਭਾਸ਼ਣਾਂ ਤੋਂ ਝਲਕਦਾ ਹੈ ਸਵਾਲ ਇਹ ਹੈ  ਕਿ ਉਹ ਵਿਅਕਤੀ ਤਮਾਮ ਵਿਵਾਦਤ ਗੱਲਾਂ ਹੀ ਕਿਉਂ ਕਰ ਰਿਹਾ ਹੈ?  ਸੁਭਾਵਿਕ ਹੈ  ਕਿ ਉਸਦੇ ਅਜਿਹੇ ਬੋਲ ਲੋਕਾਂ ਨੂੰ ਖਿਚਦੇ ਹਨ ਆਪਣੇ ਸਮਰੱਥਕਾਂ ਦੀ ਮਾਨਸਿਕਤਾ ਮੁਤਾਬਕ ਗੱਲਾਂ ਕਰਨਾ ਟਰੰਪ ਦੀ ਖਾਸੀਅਤ ਹੈ ਇਸੇ ਖਾਸੀਅਤ ਕਾਰਨ  ਉਨ੍ਹਾਂ ਨੇ ਆਪਣੀ ਪਾਰਟੀ ਦੇ ਬਿਹਤਰ ਉਮੀਦਵਾਰਾਂ ਨੂੰ ਰਾਹ ਤੋਂ ਹਟਣ ‘ਤੇ ਮਜ਼ਬੂਰ ਕੀਤਾ ਹੈ   ਮੀਡਿਆ ਤੇ ਇਸ਼ਤਿਹਾਰ ਸੰਚਾਲਤ ਚੋਣ ਜੰਗ ਦਾ ਯਕੀਨਨ ਇੱਕ ਨਕਾਰਾਤਮਕ  ਪੱਖ ਹੈ
ਜੋ ਵੀ ਹੋਵੇ ਡੋਨਾਲਡ ਟਰੰਪ  ਵਰਗੇ ਲੋਕਾਂ ਦਾ ਦੁਨੀਆ  ਦੇ ਕਿਸੇ ਵੀ ਸੰਸਕਾਰੀ/ਸੱਭਿਆਚਾਰਕ ਦੇਸ਼ ਦੀ ਰਾਜਨੀਤੀ ‘ਚ ਵਿਕਾਸ ਇੱਕ ਟਾਲਣਯੋਗ ਘਟਨਾ ਹੈ ਭਾਰਤ ‘ਚ ਅਸਹਿਣਸ਼ੀਲਤਾ ਨੂੰ ਲੈ ਕੇ ਚੱਲੀ ਬਹਿਸ  ਦੇ ਮਾਹੌਅ ‘ਚ ,  ਅਮਰੀਕੀ ਸਮਾਜ  ਦੇ ਇਸ ਅਸਹਿਣਸ਼ੀਲ ਉਭਾਰ ‘ਤੇ ਗੌਰ ਕਰਨਾ ਜਰੂਰੀ ਹੈ ਅੱਜ ਦੀ ਆਲਮੀ ਦੁਨੀਆ ‘ਚ ਇੱਕ ਦੇਸ਼ ਦੀ ਘਟਨਾ ਦਾ ਪ੍ਰਭਾਵ ਦੂਜੇ ਦੇਸ਼ਾਂ ‘ਤੇ ਸੁਭਾਵਿਕ ਤੌਰ ‘ਤੇ ਵੇਖਿਆ ਜਾਣ ਵਾਲਾ ਹੈ ਕੀ ਆਰਥਿਕ ਮੁਸ਼ਕਲਾਂ  ਦੇ ਦੌਰ ‘ਚ  ਅਸਹਿਣਸ਼ੀਲਤਾ ਸੰਸਾਰ ਪੱਧਰ ‘ਤੇ ਫੈਲ ਰਹੀ ਹੈ?

 ਨਮਿਤਾਂਸ਼ੁ ਵਤਸ

ਪ੍ਰਸਿੱਧ ਖਬਰਾਂ

To Top