Uncategorized

ਅਮਾਂਤਰਨ ਹਾਕੀ ਟੂਰਨਾਮੈਂਟ ‘ਚ ਭਾਰਤੀ ਟੀਮ ਦੀ ਕਪਤਾਨੀ ਕਰੇਗਾ ਸਰਦਾਰ

ਨਵੀਂ ਦਿੱਲੀ (ਏਜੰਸੀ) ਸਪੇਨ ਦੇ ਵੈਲੇਂਸ਼ੀਆ  ‘ਚ 27 ਜੂਨ ਤੋਂ ਸ਼ੁਰੂ ਹੋ ਰਹੇ 6 ਦੇਸ਼ਾਂ ਦੇ ਆਂਮਤਰਨ ਹਾਕੀ ਟੂਰਨਾਮੈਂਟ ‘ਚ ਭਾਰਤੀ ਟੀਮ ਦੀ ਕਮਾਨ ਸਰਦਾਰਾ ਸਿੰਘ ਨੂੰ ਸੌਂਪੀ ਗਈ ਹੈ ਹਾਕੀ ਇੰਡੀਆ ਨੇ 27 ਜੂਨ ਤੋਂ ਤਿੰਨ ਜੁਲਾਈ ਤੱਕ ਹੋਣ ਵਾਲੇ 6 ਦੇਸ਼ਾਂ ਦੇ ਇਸ ਅਮਾਂਤਰਨ ਟੂਰਨਾਮੈਂਟ ਲਈ ਸੋਮਵਾਰ ਨੂੰ ਭਾਰਤੀ ਟੀਮ ਦਾ ਐਲਾਨ ਕੀਤਾ, ਜਿਸ ਦੀ ਕਪਤਾਨੀ ਸਰਦਾਰਾ ਸਿੰਘ ਕਰੇਗਾ ਇਸ ਤੋਂ ਪਹਿਲਾਂ ਚੈਂਪੀਅੰਜ਼ ਟਰਾਫ਼ੀ ਹਾਕੀ ਟੂਰਨਾਮੈਂਟ ‘ਚ ਭਾਰਤੀ ਟੀਮ ਦੀ ਅਗਵਾਈ ਤਜ਼ਰਬੇਕਾਰ ਗੋਲਕੀਪਰ ਪੀਆਰ ਸ੍ਰੀਜੇਸ ਨੇ ਕੀਤੀ ਸੀ ਅਤੇ ਭਾਰਤ ਨੇ ਇਸ ਟੂਰਨਾਮੈਂਟ ‘ਚ ਇਤਿਹਾਸ ਰਚਦਿਆਂ ਪਹਿਲੀ ਵਾਰ ਚਾਂਦੀ ਤਮਗਾ ਜਿੱਤਿਆ ਸੀ
ਇਸ ਟੂਰਨਾਮੈਂਟ ‘ਚ ਭਾਰਤ ਤੋਂ ਇਲਾਵਾ ਮੇਜ਼ਬਾਨ ਸਪੇਨ, ਆਇਰਲੈਂਡ, ਨਿਊਜ਼ੀਲੈਂਡ, ਜਰਮਨੀ ਅਤੇ ਅਰਜਨਟੀਨਾ ਦੀਆਂ ਹਾਕੀ ਟੀਮਾਂ ਹਿੱਸਾ ਲੈਣਗੀਆਂ ਗੋਲਕੀਪਰ ਸ੍ਰੀਜੇਸ ਨੂੰ ਭਾਰਤੀ ਟੀਮ ਦਾ ਉੱਪ ਕਪਤਾਨ ਬਣਾਇਆ ਗਿਆ ਹੈ 20 ਮੈਂਬਰੀ ਭਾਰਤੀ ਟੀਮ ‘ਚ ਵੀਆਰ ਰਘੁਨਾਥ, ਰੁਪਿੰਦਰ ਪਾਲ ਸਿੰਘ ਅਤੇ ਕੋਥਾਜੀਤ ਸਿੰਘ ਵਰਗੇ ਤਜ਼ਰਬੇਕਾਰ ਖਿਡਾਰੀਆਂ ਨੂੰ ਇਸ ਆਂਮਤਰਨ ਟੂਰਨਾਮੈਂਟ ‘ਚ ਸ਼ਾਮਲ ਕੀਤਾ ਗਿਆ ਹੈ

ਪ੍ਰਸਿੱਧ ਖਬਰਾਂ

To Top