Uncategorized

ਅਰਜਨਟੀਨਾ ਹੱਥੋਂ ਚਿੱਲੀ ਚਿੱਤ

ਸਾਂਤਾ ਕਲਾਰਾ (ਏਜੰਸੀ) ਸਟਾਰ ਫੁੱਟਬਾਲਰ ਲਿਓਨਲ ਮੈਸੀ ਦੀ ਗੈਰ ਮੌਜ਼ੂਦਗੀ ਦੇ ਬਾਵਜੂਦ ਅਰਜਨਟੀਨਾ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ ਅਤੇ ਭਾਵੁਕ ਡੀ ਮਾਰੀਆ ਦੇ ਸ਼ਾਨਦਾਰ ਓਪਨਿੰਗ ਗੋਲ ਦੀ ਬਦੌਲਤ ਚਿੱਲੀ ਨੂੰ ਇੱਥੇ ਕੋਪਾ ਅਮਰੀਕਾ ਫੁੱਟਬਾਲ ਕੱਪ ‘ਚ 2-1 ਨਾਲ ਕਰੀਬੀ ਹਾਰ ਦੇ ਦਿੱਤੀ ਮੈਚ ਤੋਂ ਠੀਕ ਪਹਿਲਾਂ ਡੀ ਮਾਰੀਆ ਦੀ ਦਾਦੀ ਦਾ ਦੇਹਾਂਤ ਹੋ ਗਿਆ ਸੀ ਪਰ ਉਸ ਨੇ ਆਪਣੀ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸ਼ੁਰੂਆਤੀ ਗੋਲ ਕੀਤਾ ਮਾਰੀਆ ਨੇ ਇਸ ਗੋਲ ਨੂੰ ਆਪਣੀ ਮਰਹੂਮ ਦਾਦੀ ਨੂੰ ਸਮਰਪਿਤ ਕੀਤਾ ਸੱਟ ਕਾਰਨ ਬਾਹਰ ਬੈਠੇ ਮੈਸੀ ਦੀ ਮੈਦਾਨ ‘ਤੇ ਗੈਰਮੌਜ਼ੂਦਗੀ ‘ਚ ਡੀ ਮਾਰੀਆ  ਨੇ 14 ਵਾਰ ਦੇ ਚੈਂਪੀਅਨ ਨੂੰ ਦੂਜੇ ਹਾਫ਼ ਦੀ ਸ਼ੁਰੂਆਤ ‘ਚ ਵਾਧਾ ਦਿਵਾਇਆ ਇਸ ਤੋਂ ਠੀਕ ਬਾਅਦ ਅਵੇਰ ਬਾਨੇਗਾ ਨੇ ਅਰਜਨਟੀਨਾ ਦੇ ਵਾਧੇ ਨੂੰ ਦੁੱਗਣਾ ਕਰਕੇ ਸਕੋਰ 2-0 ਕਰ ਦਿੱਤਾ ਇੰਜਰੀ ਟਾਈਮ ‘ਚ ਚਿੱਲੀ ਲਈ ਜੋਸ ਪੈਡਰੋ ਫਿਊਨਜਾਲਿਦਾ ਨੇ ਸਾਂਤਵਨਾ ਗੋਲ ਕਰਕੇ ਹਾਰ ਦੇ ਫਰਕ ਨੂੰ ਘੱਟ ਕੀਤਾ ਅਤੇ ਅਰਜਨਟੀਨਾ ਨੇ 2-1 ਨਾਲ ਮੈਚ ਆਪਣੇ ਨਾਂਅ ਕਰ ਲਿਆ

ਪ੍ਰਸਿੱਧ ਖਬਰਾਂ

To Top